ਕੋਟਕਪੂਰਾ, 4 ਜੂਨ (ਮੋਹਰ ਸਿੰਘ ਗਿੱਲ)-ਸ: ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਵਿਖੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਅਤੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਅਰੋੜਬੰਸ ਸਭਾ ਦੀ ਇਕੱਤਰਤਾ ਹੋਈ | ਮੀਟਿੰਗ 'ਚ ਵੱਖ-ਵੱਖ ਮੁੱਦਿਆਂ 'ਤੇ ਸਰਬਸੰਮਤੀ ਨਾਲ ਕੁਝ ਮਤੇ ਪਾਸ ਕੀਤੇ ਗਏ | ਮੀਟਿੰਗ ਦੀ ਸ਼ੁਰੂਆਤ ਪ੍ਰਧਾਨ ਮਿੰਕੂ ਮੱਕੜ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਜਲੰਧਰ ਸਮੇਤ ਵਿਛੜੀਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਦੇਣ ਉਪਰੰਤ ਕੀਤੀ ਗਈ | ਪੈ੍ਰੱਸ ਸਕੱਤਰ ਗੁਰਮੀਤ ਸਿੰਘ ਮੀਤਾ, ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨੇ ਦੱਸਿਆ ਕਿ ਕੰਪਿਊਟਰ ਸੈਂਟਰ ਦੇ ਸਟਾਫ਼ ਦੀ ਤਨਖਾਹ 'ਚ 1-7-2025 ਤੋਂ ਵਾਧਾ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਇਸੇ ਤਰ੍ਹਾਂ ਕੰਪਿਊਟਰ ਸੈਂਟਰ 'ਚ ਸਿੱਖਿਆਰਥਣਾਂ ਦੇ ਬੈਠਣ ਲਈ ਸਟੂਲ/ਬੈਂਚ ਖ਼ਰੀਦਣ ਦੇ ਆਏ ਸੁਝਾਅ ਮੁਤਾਬਿਕ ਸੰਸਥਾ ਦੇ ਸਰਗਰਮ ਮੈਂਬਰ ਰਜਿੰਦਰ ਸਿੰਘ ਪੱਪੂ (ਖੱਦਰ ਭੰਡਾਰ ਵਾਲੇ) ਨੇ ਖ਼ਰਚੇ ਦੀ ਸੇਵਾ ਦੇਣ ਦੀ ਅਪੀਲ ਕੀਤੀ | ਧਰਮਵੀਰ ਸਿੰਘ ਰਾਜੂ ਅਤੇ ਮਨਮੋਹਨ ਸਿੰਘ ਚਾਵਲਾ ਨੇ ਕਿਹਾ ਕਿ ਅਰੋੜਾ ਬਰਾਦਰੀ ਦੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ 90 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ | ਬਰਾਦਰੀ ਦੇ ਇਕ ਲੋੜਵੰਦ ਦੇ ਇਲਾਜ ਲਈ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਮਤਾ ਵੀ ਪਾਸ ਹੋਇਆ | ਇਸ ਮੌਕੇ ਸਿਮਰਨਜੀਤ ਸਿੰਘ ਮੱਕੜ, ਭੁਪਿੰਦਰ ਸਿੰਘ ਪਾਲੀ, ਬਲਵੰਤ ਸਿੰਘ ਅਰਨੇਜਾ, ਜਸਪਾਲ ਮਖੀਜਾ, ਸੁਰਿੰਦਰ ਕੁਮਾਰ ਰਾਜ ਅਰੋੜਾ, ਕੁਲਬੀਰ ਸਿੰਘ ਮੱਕੜ, ਸੁਰਜੀਤ ਸਿੰਘ ਘੁਲਿਆਣੀ, ਗੁਰਮੀਤ ਸਿੰਘ ਮੱਕੜ, ਰਮੇਸ਼ ਸਿੰਘ ਗੁਲਾਟੀ ਹਾਜ਼ਰ ਸਨ |