ਫ਼ਰੀਦਕੋਟ, 23 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ 2025 ਦੇ ਸ਼ੁੱਭ ਅਵਸਰ 'ਤੇ ਬਾਬਾ ਫ਼ਰੀਦ ਸਾਈਕਲ ਗਰੁੱਪ ਫ਼ਰੀਦਕੋਟ (ਰੂਰਲ) ਵਲੋਂ 10 ਦਿਨਾਂ 'ਚ 200 ਕਿੱਲੋਮੀਟਰ ਦਾ ਵਰਚੁਅਲ ਸਾਈਕਲ ਚੈਲੇਂਜ ਕਰਵਾਇਆ ਗਿਆ | ਇਹ ਚੈਲੇਂਜ ਪੂਰਾ ਕਰਨ ਵਾਲੇ ਸਾਈਕਲਿਸਟਾਂ ਨੂੰ ਸਾਈਕਲ ਗਰੁੱਪ ਦੇ ਰਛਪਾਲ ਸਿੰਘ ਸੰਧੂ ਨੇ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਵਧਾਈ ਦਿੱਤੀ | ਇਸ ਚੈਲੇਂਜ 'ਚ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰ ਸੂਬਿਆਂ ਦੇ ਸਾਈਕਲਿਸਟਾਂ ਨੇ ਬੜੀ ਦਿਲਚਸਪੀ ਅਤੇ ਸ਼ਰਧਾ ਨਾਲ ਭਾਗ ਲਿਆ, ਜਿਨ੍ਹਾਂ ਨੂੰ ਮੈਡਲ ਭੇਜੇ ਜਾ ਰਹੇ ਹਨ | ਇਸ ਮੌਕੇ ਮਹਿੰਦਰ ਸਿੰਘ ਖਾਲਸਾ, ਰਛਪਾਲ ਸਿੰਘ ਸੰਧੂ, ਅਰਸ਼ਪ੍ਰੀਤ ਸਿੰਘ ਗਿੱਲ, ਰਾਜਵਿੰਦਰ ਸਿੰਘ ਗਿੱਲ, ਅਭਿਤੇਜ ਬਜਾਜ, ਵਰੁਨ ਕੁਮਾਰ, ਵਿਸ਼ਾਲ, ਸੁਖਮੰਦਰ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਸੁਰਿੰਦਰ ਸਿੰਘ, ਐਡਵੋਕੇਟ ਸਤਨਾਮ ਸਿੰਘ ਸਿੱਧੂ, ਗਗਨ ਸੰਧੂ, ਪਰਮਿੰਦਰ ਸਿੱਧੂ ਡੀ.ਪੀ.ਈ ਮਾਸਟਰ, ਰਜਿੰਦਰ ਮਹਿਮੂਆਣਾ, ਡਾ.ਕਰਨ ਬਜਾਜ, ਕੁਲਦੀਪ ਸਿੰਘ ਹਾਜ਼ਰ ਸਨ |