20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਵ. ਅਦਾਕਾਰ ਸੁਪਨਦੀਪ ਸਿੰਘ ਸਿੱਧੂ ਦੇ ਮਾਪਿਆਂ ਦਾ ਗ੍ਰਾਮ ਪੰਚਾਇਤ ਵਲੋਂ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 25-09-2025
ਕੋਟਕਪੂਰਾ, 24 ਸਤੰਬਰ (ਮੋਹਰ ਸਿੰਘ ਗਿੱਲ, ਮੇਘਰਾਜ)-ਪਿੰਡ ਹਰੀਨਾੌ ਦੀ ਗਰਾਮ ਪੰਚਾਇਤ ਵਲੋਂ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਬੀਬੀਆਂ ਦੀ ਹਾਜ਼ਰੀ 'ਚ ਉੱਘੇ ਨਿਰਮਾਤਾ-ਨਿਰਦੇਸ਼ਕ, ਅਦਾਕਾਰ ਅਤੇ ਸਮਾਜ ਸੇਵੀ ਸਵ: ਸੁਪਨਦੀਪ ਸਿੰਘ ਸਿੱਧੂ ਦੇ ਪਿਤਾ ਗੁਰਮੁੱਖ ਸਿੰਘ ਸਿੱਧੂ ਸਾਬਕਾ ਬੈਂਕ ਮੈਨੇਜਰ ਅਤੇ ਉਸ ਦੇ ਸਤਿਕਾਰਤ ਮਾਤਾ ਪ੍ਰੋਫੈਸਰ ਦਵਿੰਦਰ ਕੌਰ ਸਿੱਧੂ (ਪ੍ਰਸਿੱਧ ਲੇਖਕ ਤੇ ਅਦਾਕਾਰਾ) ਨੂੰ ਪਿੰਡ 'ਚ ਸਵ. ਸੁਪਨਦੀਪ ਸਿੰਘ ਸਿੱਧੂ ਯਾਦਗਾਰੀ ਲਾਇਬ੍ਰੇਰੀ ਅਤੇ ਸੈਮੀਨਾਰ ਹਾਲ ਬਣਾਉਣ ਦੀ ਨਿਵੇਕਲੀ ਤੇ ਅਗਾਂਹਵਧੂ ਸੋਚ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਾਜ਼ਰੀਨ ਨੇ ਸਵ. ਸੁਪਨਦੀਪ ਸਿੰਘ ਸਿੱਧੂ ਅਤੇ ਪ੍ਰੋਫੈਸਰ ਦਵਿੰਦਰ ਕੌਰ ਸਿੱਧੂ ਦੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਕੀਤੇ ਸੰਘਰਸ਼ ਦੀ ਪ੍ਰਸੰਸਾ ਕੀਤੀ | ਸਵ. ਸੁਪਨਦੀਪ ਦੇ ਮਾਤਾ ਨੇ ਉਸ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ | ਦੱਸਣਾ ਬਣਦਾ ਹੈ ਕਿ ਸਵ. ਸਿੱਧੂ ਦੇ ਮਾਪਿਆਂ ਨੇ ਯਾਦਗਾਰੀ ਲਾਇਬ੍ਰੇਰੀ ਲਈ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਆਪਣੀ ਕਿਰਤ ਕਮਾਈ 'ਚੋਂ ਸੱਤ ਲੱਖ ਰੁਪਏ ਦੀ ਨਕਦ ਰਾਸ਼ੀ ਦਿੱਤੀ ਸੀ | ਲਾਇਬੇ੍ਰਰੀ ਦਾ ਉਦਘਾਟਨ ਜਲਦੀ ਹੀ ਪਿੰਡ ਦੀ ਪੰਚਾਇਤ ਦੁਆਰਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲੋਂ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਨਗਰ ਦੇ ਸਰਪੰਚ ਹਰਪਾਲ ਕੌਰ, ਗੁਰਜੀਤ ਸਿੰਘ 'ਆਪ' ਆਗੂ, ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਡਾ. ਹਰਿੰਦਰ ਸਿੰਘ ਗੋਗੀ, ਰਾਜਿੰਦਰ ਸਿੰਘ ਕਾਲਾ, ਮਨਦੀਪ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਪੱਪੂ, ਵੀਰ ਸਿੰਘ, ਗੁਰਪਿਆਰ ਸਿੰਘ, ਪਰਮਿੰਦਰ ਕੌਰ, ਹਰਜਿੰਦਰ ਕੌਰ, ਕਿਰਨਦੀਪ ਕੌਰ ਸਿੱਧੂ, ਅੰਗਰੇਜ਼ ਕੌਰ, ਨਿੰਦਰ ਕੌਰ ਨੇ ਸਿਰੋਪਾਓ ਪਹਿਨਾ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਵ. ਸਿੱਧੂ ਦੇ ਮਾਪਿਆਂ ਦਾ ਸਨਮਾਨ ਕੀਤਾ | ਇਸ ਮੌਕੇ ਅਜੀਤਪਾਲ ਸਿੰਘ ਸਿੱਧੂ, ਲਖਵੀਰ ਸਿੰਘ ਸਰਾਂ, ਰਾਜ ਸਿੰਘ, ਰਾਜਾ ਸਿੰਘ, ਜਗਪ੍ਰੀਤ ਸਿੰਘ ਸਿੱਧੂ, ਜਗਸੀਰ ਸਿੰਘ (ਪ੍ਰਧਾਨ ਸਹਿਕਾਰੀ ਸਭਾ), ਸੁਰਜੀਤ ਸਿੰਘ ਮੈਂਬਰ, ਮਨਜੀਤ ਸਿੰਘ ਮੈਂਬਰ, ਗੁਰਤੇਜ ਸਿੰਘ ਮੀਤ ਪ੍ਰਧਾਨ, ਤਰਲੋਚਨ ਸਿੰਘ ਮੈਂਬਰ, ਜਗਜੀਤ ਸਿੰਘ ਸੈਕਟਰੀ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਬਸੰਤ ਸਿੰਘ, ਦਾਤਾਰ ਸਿੰਘ ਨੰਬਰਦਾਰ, ਸ਼ਬਦਲ ਸਿੰਘ ਸਾਬਕਾ ਚੈਅਰਮੈਨ, ਸੁਖਦੀਪ ਸਿੰਘ ਰੋਸ਼ਾ (ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ) ਆਦਿ ਹਾਜ਼ਰ ਸਨ | ਬਾਬਾ ਪਾਲਾ ਸਿੰਘ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਸਟੇਜ ਦਾ ਸੰਚਾਲਨ ਕੀਤਾ | ਅੰਮਿ੍ਤਪਾਲ ਕੌਰ, ਸਾਬਕਾ ਸਰਪੰਚ ਕੈਪਟਨ ਬਸੰਤ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਗੁਰਚਰਨ ਸਿੰਘ ਪ੍ਰਧਾਨ, ਜਸਦੀਪ ਸਿੰਘ ਗ੍ਰੰਥੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਆਖ਼ਰ ਵਿਚ ਗੁਰਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ 'ਚ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮਹੀਨਾਵਾਰ ਮੀਟਿੰਗ
Ad Position 24