ਮਲੋਟ, 24 ਸਤੰਬਰ (ਪਾਟਿਲ)-ਸਥਾਨਕ ਪੰਜਾਬ ਆਟੋ ਸੈਂਟਰ ਦੇ ਸੰਚਾਲਕ ਸ੍ਰੀ ਮਥਰਾ ਦਾਸ ਰੱਸੇਵੱਟ (90) ਬੀਤੇ ਦਿਨ ਅਕਾਲ ਚਲਾਣਾ ਕਰ ਗਏ ਹਨ | ਜਿਨ੍ਹਾਂ ਦਾ ਅੱਜ ਸਥਾਨਕ ਸ਼ਿਵਪੁਰੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਸਵ: ਮਥੁਰਾ ਦਾਸ ਰੱਸੇਵੱਟ ਦੇ ਦਿਹਾਂਤ 'ਤੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕਾ ਡਾ. ਬਲਜੀਤ ਕੌਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ, ਕੌਂਸਲਰ ਸੰਤੋਸ਼ ਗਗਨੇਜਾ, ਨੌਜਵਾਨ ਆਗੂ ਸੁਨੀਲ ਗਗਨੇਜਾ ਨੇ ਮਾਤਾ ਸ਼ੀਲਾ ਦੇਵੀ, ਪਰਿਵਾਰਕ ਮੈਂਬਰਾਂ ਸੁਰੇਸ਼ ਕੁਮਾਰ, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਪਿ੍ੰਸ ਵਾਟਸ, ਸੌਰਭ ਵਾਟਸ, ਅਭਿਲਾਸ਼ ਵਾਟਸ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਆਪ ਦੇ ਸ਼ਹਿਰੀ ਪ੍ਰਧਾਨ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ ਨੇ ਦੱ ਸਿਆ ਕਿ ਸਵ: ਮਥਰਾ ਦਾਸ ਰੱਸੇਵੱਟ ਸ਼ਹਿਰ ਵਿਚ ਹਰੇਕ ਦੁੱਖ-ਸੁੱਖ 'ਚ ਸ਼ਰੀਕ ਹੁੰਦੇ ਰਹੇ ਅਤੇ ਲੋੜਵੰਦਾਂ ਦੀ ਹਮੇਸ਼ਾ ਸੇਵਾ ਕਰਦੇ ਰਹੇ |