21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਦਸਮੇਸ਼ ਸਕੂਲ ਬਰਗਾੜੀ ਵਿਖੇ ਪੰਜਾਬੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 25-09-2025
ਬਰਗਾੜੀ, 24 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਫ਼ੈਡਰੇਸ਼ਨ ਆਫ਼ ਐਫ਼ੀਲੇਸ਼ਨ ਅਤੇ ਪ੍ਰਾਈਵੇਟ ਸਕੂਲਜ਼ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਬਾ ਫ਼ਰੀਦ ਦੇ ਆਗਮਨ ਪੁਰਬ 'ਤੇ ਸਕੂਲਾਂ 'ਚ ਹਰ ਸਾਲ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ | ਇਸ ਸੰਬੰਧੀ ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਵਿਦਿਆਰਥੀਆਂ ਦੇ ਪੰਜਾਬੀ ਭਾਸ਼ਾ ਨਾਲ ਸਬੰਧਿਤ ਮੁਕਾਬਲੇ ਕਰਵਾਏ ਗਏ | ਜਿਨ੍ਹਾਂ 'ਚ ਵਿਦਿਆਰਥੀਆਂ ਨੇ ਬਾਬਾ ਫ਼ਰੀਦ ਦੇ ਜੀਵਨ ਨਾਲ ਸੰਬੰਧਿਤ ਕਵਿਤਾ, ਲੇਖ, ਭਾਸ਼ਨ ਅਤੇ ਵਾਰਤਕ ਆਦਿ ਦੇ ਮੁਕਾਬਲਿਆਂ 'ਚ ਭਾਗ ਲਿਆ | ਇਸ ਮੌਕੇ ਪਿੰ੍ਰ. ਪ੍ਰਤੀਬਾਲਾ ਸ਼ਰਮਾ, ਪੂਜਾ ਸ਼ਰਮਾ, ਆਰਤੀ, ਅਮਨਦੀਪ ਕੌਰ, ਖੁਸ਼ਵਿੰਦਰ ਕੌਰ, ਜਗਮੀਤ ਕੌਰ ਆਦਿ ਇਲਾਵਾ ਸਮੁਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਲਈ ਭਾਜਪਾ ਦੀ ਸਰਕਾਰ ਜ਼ਰੂਰੀ-ਮਨਪ੍ਰੀਤ ਸਿੰਘ ਬਾਦਲ ਅਗਲੀ ਖ਼ਬਰ ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ 'ਚ ਪੁਲਿਸ ਦੀ ਕਾਰਵਾਈ ਰਹੀ ਬੇਹੱਦ ਸ਼ਲਾਘਾਯੋਗ
Ad Position 24