ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਬਲਾਕ ਬਰੀਵਾਲਾ ਦੀ ਚੋਣ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਪਿੰਡ ਸਰਾਏਨਾਗਾ ਦੇ ਹਾਲ ਵਿਖੇ ਮੀਟਿੰਗ ਕਰਕੇ ਕੀਤੀ ਗਈ | ਇਸ ਮੌਕੇ ਸਰਬਸੰਮਤੀ ਨਾਲ ਜਸਵੰਤ ਸਿੰਘ ਡੋਡਾਂਵਾਲੀ ਬਲਾਕ ਪ੍ਰਧਾਨ, ਗੁਰਮੀਤ ਸਿੰਘ ਸੰਗਰਾਣਾ ਮੀਤ ਪ੍ਰਧਾਨ, ਪ੍ਰਗਟ ਸਿੰਘ ਝਬੇਲਵਾਲੀ ਸਕੱਤਰ, ਚਮਕੌਰ ਸਿੰਘ ਤਖ਼ਤਮਲਾਣਾ ਖ਼ਜ਼ਾਨਚੀ, ਬੋਹੜ ਸਿੰਘ ਮੋਤਲੇਵਾਲਾ ਪ੍ਰੈੱਸ ਸਕੱਤਰ, ਜਗਦੇਵ ਸਿੰਘ ਸੰਗਰਾਣਾ ਜਥੇਬੰਦਕ ਸਕੱਤਰ, ਜਸਵਿੰਦਰ ਸਿੰਘ ਵੜਿੰਗ ਸਹਾਇਕ ਜਥੇਬੰਦਕ ਸਕੱਤਰ, ਗੋਬਿੰਦ ਸਿੰਘ ਝਬੇਲਵਾਲੀ ਸਹਾਇਕ ਸਕੱਤਰ, ਅਸ਼ੋਕ ਕੁਮਾਰ ਸਹਾਇਕ ਪ੍ਰੈੱਸ ਸਕੱਤਰ, ਜਸਪਾਲ ਸਿੰਘ ਪਾਲਾ ਚੱਕ ਗਾਂਧਾ ਸਿੰਘ ਵਾਲਾ ਸਹਾਇਕ ਪ੍ਰੈੱਸ ਸਕੱਤਰ ਅਤੇ ਜਸਪਾਲ ਸਿੰਘ ਚੱਕ ਬਾਜਾ ਮੀਤ ਪ੍ਰਧਾਨ ਚੁਣੇ ਗਏ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇਰੋਡੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਰਕੇ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ | ਇਸ ਮੌਕੇ ਜ਼ਿਲ੍ਹਾ ਆਗੂ ਜਸਬੀਰ ਸਿੰਘ ਸਰਾਏਨਾਗਾ, ਜਗਮੀਤ ਸਿੰਘ ਕੋਟਲੀ ਅਬਲੂ, ਗੁਰਮੀਤ ਸਿੰਘ ਮਰਾੜ੍ਹ ਕਲਾਂ ਅਤੇ ਗੁਰਸੇਵਕ ਸਿੰਘ ਸੰਗਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਰਕੇ ਅੱਧੇ ਪੰਜਾਬ ਨਾਲ ਵੱਧ ਹਿੱਸਾ ਹੜ੍ਹਾਂ ਦੀ ਮਾਰ ਹੇਠਾਂ ਆ ਗਿਆ ਹੈ ਅਤੇ ਕਿਸਾਨਾਂ ਤੇ ਮਜ਼ਦੂਰਾਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਬਹੁਤ ਸਾਰੇ ਮਾੜੇ ਪ੍ਰਬੰਧਾਂ ਕਰਕੇ ਪੰਜਾਬ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਹੜ੍ਹਾਂ ਕਾਰਨ ਆਰਥਿਕ ਤੌਰ 'ਤੇ ਮਾਰ ਪਈ ਹੈ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ | ਆਗੂਆਂ ਨੇ 25 ਸਤੰਬਰ ਨੂੰ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸੰਗਰੂਰ ਯੂਥ ਵਿੰਗ ਦੇ ਪ੍ਰਧਾਨ ਨਿਰਭੈ ਸਿੰਘ ਖਾਈ 'ਤੇ ਕੀਤੇ ਕਾਤਲਾਨਾ ਹਮਲੇ ਦੇ ਮੁੱਖ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਕੀਤੀ ਜਾ ਰਹੀ ਸੰਗਰੂਰ ਰੈਲੀ ਵਿਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਜਸਪਾਲ ਸਿੰਘ ਵੜਿੰਗ, ਬਿ੍ਜ ਲਾਲ ਡੋਡਾਂਵਾਲੀ, ਚੰਨਾ ਸਿੰਘ ਮਰਾੜ੍ਹ ਕਲਾਂ, ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ |