05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 02-11-2025
ਸਾਦਿਕ, 1 ਨਵੰਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਦੇ ਸਬੰਧ ਵਿਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ | ਇਸ ਮੌਕੇ ਐਨ.ਐਸ.ਐਸ ਦੇ ਪ੍ਰੋਗਰਾਮ ਅਫ਼ਸਰ ਪ੍ਰੋ: ਅਬਜੀਤ ਸਿੰਘ ਡੋਡ (ਇਤਿਹਾਸ ਵਿਭਾਗ) ਨੇ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਅਤੇ ਇਤਿਹਾਸ ਬਾਰੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਸਰਦਾਰ ਪਟੇਲ ਦੇ ਰਿਆਸਤਾਂ ਦੇ ਏਕੀਕਰਨ ਕਰਕੇ ਇਕ ਅਖੰਡ ਭਾਰਤ ਦਾ ਨਿਰਮਾਣ ਕੀਤਾ ਅਤੇ ਰਾਸ਼ਟਰੀ ਏਕਤਾ ਲਿਆਉਣ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ | ਇਸ ਪ੍ਰੋਗਰਾਮ ਵਿਚ ਐਨ.ਐਸ.ਐਸ ਦੇ ਵਲੰਟੀਅਰਜ਼ ਤੇ ਰੱੈਡ ਰਿਬਨ ਕਲੱਬ ਦੇ ਸਹਿਯੋਗੀਆਂ ਨੇ ਭਾਗ ਲਿਆ | ਇਸ ਮੌਕੇ ਕਾਲਜ ਦੇ ਚੇਅਰਮੈਨ ਜਨਜੀਤ ਪਾਲ ਸਿੰਘ ਸੇਖੋਂ, ਮੈਨੇਜਿੰਗ ਡਾਇਰੈਕਟਰ ਜਰਮਨਜੀਤ ਸਿੰਘ ਸੰਧੂ, ਡਾਇਰੈਕਟਰ ਐਡਮਿਸ਼ਨ ਐਸ. ਪੀ. ਮੌਂਗਾ, ਸੈਕਟਰੀ ਸੁਸਾਇਟੀ ਸੁਮਿਤ ਸੁਖੀਜਾ ਹਾਜ਼ਰ ਸਨ | ਵਾਈਸ ਪਿ੍ੰਸੀਪਲ ਪ੍ਰੀਤਇੰਦਰ ਕੌਰ ਗੋਂਦਾਰਾ ਵਲੋਂ ਵਲੰਟੀਅਰਸ ਅਤੇ ਮੈਨੇਜਮੈਂਟ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਪ੍ਰੋ. ਗੁਰਜੰਟ ਸਿੰਘ, ਪ੍ਰੋ. ਜਸ਼ਨਦੀਪ ਕੌਰ, ਸ਼ਰਨਜੀਤ ਕੌਰ ਐਨ.ਸੀ.ਸੀ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ 'ਚ ਟੇਬਲ ਡੋਜਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਨਵੀਂ ਦਾਣਾ ਮੰਡੀ ਮਲੋਟ ਵਿਖੇ ਝੋਨੇ ਦੀ ਤੁਲਾਈ ਦੇ ਮਾਮਲੇ ਸੰਬੰਧੀ ਮੀਟਿੰਗ ਕੀਤੀ
Ad Position 24
No active advertisement