05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਦਿੱਲੀ ਇੰਟਰਨੈਸ਼ਨਲ ਸਕੂਲ 'ਚ ਟੇਬਲ ਡੋਜਿੰਗ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 02-11-2025
ਫ਼ਰੀਦਕੋਟ, 1 ਨਵੰਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਦੀ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਰੋਮਾਂਚਕ ਟੇਬਲ ਡੋਜਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ 'ਚ ਦਿਮਾਗੀ ਫ਼ੁਰਤੀ ਦਾ ਵਿਕਾਸ ਕਰਨਾ ਸੀ | ਇਹ ਮੁਕਾਬਲਾ ਸਕੂਲ ਦੇ ਐਕਟੀਵਿਟੀ ਹਾਲ ਵਿਚ ਕਰਵਾਇਆ ਗਿਆ ਜਿੱਥੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਦਿਮਾਗੀ ਹਾਜ਼ਰੀ ਅਤੇ ਫ਼ੁਰਤੀ ਲੇਪਣ ਨਾਲ ਸਭ ਨੂੰ ਪ੍ਰਭਾਵਿਤ ਕੀਤਾ | ਹਾਜ਼ਰੀਨ ਵਿਦਿਆਰਥੀਆਂ ਦੀਆਂ ਤਾਲੀਆਂ ਅਤੇ ਹੌਸਲਾ-ਅਫਜ਼ਾਈ ਨੇ ਮਾਹੌਲ ਨੂੰ ਹੋਰ ਵੀ ਰੌਣਕ ਦਾਰ ਬਣਾ ਦਿੱਤਾ | ਮੁਕਾਬਲੇ 'ਚ ਪਹਿਲੀ ਜਮਾਤ 'ਚੋਂ ਭਵਿਅੰਸ਼ ਮੌਂਗਾ, ਰਯਾਨਬੀਰ ਸਿੰਘ , ਗੁਰਨਾਵ ਸਿੰਘ ਤੇ ਮਨਜੋਤ ਸਿੰਘ, ਦੂਜੀ ਜਮਾਤ 'ਚੋਂ ਹਰਕਿਰਨ ਕੌਰ, ਹਰਸਿਮਰਤ ਕੌਰ, ਸ਼ਾਹਨਵਾਬ ਸਿੰਘ ਅਤੇ ਪਿ੍ਥਮਪ੍ਰੀਤ ਸਿੰਘ, ਤੀਜਾ ਜਮਾਤ ਵਿਚੋਂ ਸੋਮ ਸ਼ਰਮਾ, ਮਨਸੁੱਖ ਸਿੰਘ, ਹਰਨਿਮਰਤ ਕੌਰ ਬਰਾੜ, ਜੈਸਲੀਨ ਕੌਰ, ਚੌਥੀ ਜਮਾਤ ਵਿਚੋਂ ਸ਼ਿਵਨਿਆ, ਪਵਲੀਨ, ਦੇਵ ਅਤੇ ਪ੍ਰਭਕੀਰਤ, ਪੰਜਵੀਂ ਜਮਾਤ ਵਿਚੋਂ ਗੁਰਨੂਰ ਕੌਰ, ਸਿਦਕਦੀਪ ਕੌਰ, ਪੌਰਵ ਸੋਨੀ ਤੇ ਗੁਰਮੰਤ ਸਿੰਘ ਜੇਤੂ ਰਹੇ | ਜੇਤੂਆਂ ਨੂੰ ਪਿ੍ੰਸੀਪਲ ਪਿ੍ਯੰਕਾ ਬਰਾੜ ਨੇ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ | ਚੇਅਰਮੈਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੂਪਮਾ ਤੋਲਾ ਅਤੇ ਸ਼ਿਵਮ ਤੋਲਾ ਨੇ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਤੇ ਉਨ੍ਹਾਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਹੌਸਲਾ ਅਫ਼ਜਾਈ ਕੀਤੀ |
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ਜ਼ਿਲ੍ਹੇ 'ਚ 13 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ : ਜ਼ਿਲ੍ਹਾ ਤੇ ਸੈਸ਼ਨ ਜੱਜ ਅਗਲੀ ਖ਼ਬਰ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ
Ad Position 24
No active advertisement