05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਅਨਾਜ ਮੰਡੀ 'ਚ ਗੁੰਡਾ ਟੈਕਸ ਨਹੀਂ ਚੱਲਣ ਦਿਆਂਗੇ-ਕਿਸਾਨ ਆਗੂ

Ad Position 21
No active advertisement
ਅਜੀਤ ਡੈਸਕ 02-11-2025
ਗਿੱਦੜਬਾਹਾ, 1 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਦੀ ਅਨਾਜ ਮੰਡੀ ਅੰਦਰ ਝੋਨੇ ਦੇ ਝਾਰ ਦੀ ਹੋ ਰਹੀ ਨਾਜਾਇਜ਼ ਖ਼ਰੀਦ ਦੀ ਖ਼ੂਬ ਚਰਚਾ ਹੈ | ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅਨਾਜ ਮੰਡੀ ਅੰਦਰ ਝੋਨੇ ਦਾ ਝਾਰ ਖ਼ਰੀਦਣ ਤੇ ਉਗਰਾਹਿਆ ਜਾ ਰਿਹਾ ਕਥਿਤ ਗੁੰਡਾ ਟੈਕਸ ਨਹੀਂ ਚੱਲਣ ਦਿਆਂਗੇ | ਅਨਾਜ ਮੰਡੀ ਮਜ਼ਦੂਰ ਯੂਨੀਅਨ ਗਿੱਦੜਬਾਹਾ ਦੇ ਪ੍ਰਧਾਨ ਜੀਵਨ ਕੁਮਾਰ ਮਹਾਵਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਕੱਤਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਗਿੱਦੜਬਾਹਾ ਸਮੇਤ ਪਿੰਡਾਂ ਦੀਆਂ ਅਨਾਜ ਮੰਡੀਆਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਲਈ ਲੋੜੀਂਦੀਆਂ ਜ਼ਰੂਰੀ ਸਹੂਲਤਾਂ ਨੂੰ ਪੂਰਾ ਕੀਤਾ ਜਾਵੇ | ਝੋਨੇ ਦੀ ਚੋਰੀ ਰੋਕਣ ਲਈ ਅਨਾਜ ਮੰਡੀ ਦੇ ਦੋਵੇਂ ਦਰਵਾਜ਼ਿਆਂ 'ਤੇ ਚੌਂਕੀਦਾਰ ਰੱਖੇ ਜਾਣ | ਮਜ਼ਦੂਰ ਤੇ ਨੰਬਰਦਾਰ ਖ਼ਰੀਦੇ ਝੋਨੇ ਦੀ ਭਰਾਈ ਉਪਰੰਤ 24 ਘੰਟਿਆਂ ਤੱਕ ਮਾਲ ਦਾ ਜ਼ਿੰਮੇਵਾਰ ਹੈ ਅਤੇ ਉਸ ਤੋਂ ਵੱਧ ਸਮਾਂ ਹੋਣ 'ਤੇ ਮਾਲ ਦੇ ਘਾਟੇ ਦਾ ਕੋਈ ਜ਼ਿੰਮੇਵਾਰ ਨਹੀਂ ਹੋਵੇਗਾ | ਕਿਸਾਨ ਤੇ ਆੜ੍ਹਤੀਏ ਦੇ ਝੋਨੇ ਦੀ ਚੋਰੀ ਰੋਕਣ ਲਈ ਅਨਾਜ ਮੰਡੀ ਗਿੱਦੜਬਾਹਾ ਅੰਦਰ ਜੋ ਲੋਕ ਕੰਡਾ ਲਗਾ ਕੇ ਝੋਨੇ ਦੇ ਝਾਰ ਖ਼ਰੀਦੇ ਹਨ, ਉਨ੍ਹਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ | ਅਨਾਜ ਮੰਡੀ ਦੇ ਅੰਦਰ ਪਏ ਝੋਨੇ ਦੇ ਝਾਰ ਨੂੰ ਜੋ ਬਾਹਰੋਂ ਆਏ ਵਪਾਰੀ ਖ਼ਰੀਦਦੇ ਹਨ, ਉਨ੍ਹਾਂ ਦਾ ਖ਼ਰੀਦ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਨਿਸ਼ਚਿਤ ਹੋਣਾ ਚਾਹੀਦਾ ਹੈ | ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਨੇਤਾ ਅਤੇ ਹਲਕਾ ਪ੍ਰਧਾਨ ਨਾਨਕ ਸਿੰਘ ਦਾ ਕਹਿਣਾ ਸੀ ਕਿ ਸਿਆਸੀ ਸ਼ਹਿ 'ਤੇ ਕੁਝ ਚੋਣਵੇਂ ਬੰਦੇ ਝੋਨੇ ਦੇ ਝਾਰ ਦੀ ਖ਼ਰੀਦ ਕਰਨ ਵਿਚ ਲੱਗੇ ਹਨ | ਆਮ ਆਦਮੀ ਦੀ ਸਰਕਾਰ ਕਹਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿਚ ਗਿੱਦੜਬਾਹਾ ਵਿਖੇ ਗੁੰਡਾ ਟੈਕਸ ਲਿਆ ਜਾਣਾ ਬਹੁਤ ਹੀ ਮੰਦਭਾਗਾ ਹੈ, ਜਿਸ ਨੂੰ ਜਥੇਬੰਦੀ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਥਿਤ ਗੁੰਡਾ ਟੈਕਸ ਨਹੀਂ ਚੱਲਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਅਨਾਜ ਮੰਡੀ ਅੰਦਰ ਸ਼ਰੇ੍ਹਆਮ ਨਾਜਾਇਜ਼ ਕੰਡੇ ਚੱਲ ਰਹੇ ਹਨ, ਜੋ ਝੋਨੇ ਦਾ ਝਾਰ ਖ਼ਰੀਦ ਰਹੇ ਹਨ, ਜਿਸ ਨਾਲ ਕਿਸਾਨਾਂ ਦਾ ਝੋਨਾ ਚੋਰੀ ਕੀਤੇ ਜਾਣ ਦਾ ਵੀ ਖ਼ਦਸ਼ਾ ਹੈ | ਮਾਰਕੀਟ ਕਮੇਟੀ ਦੇ ਸਕੱਤਰ ਅਨਿਲ ਖੂੰਗਰ ਨੇ ਦੱਸਿਆ ਕਿ ਅਨਾਜ ਮੰਡੀ ਗਿੱਦੜਬਾਹਾ ਵਿਚ ਚੱਲ ਰਹੇ ਨਾਜਾਇਜ਼ ਕੰਡਿਆਂ ਨੂੰ ਉਨ੍ਹਾਂ ਵਲੋਂ ਅੱਜ ਜ਼ਬਤ ਕਰ ਲਿਆ ਗਿਆ ਹੈ ਅਤੇ ਅੱਗੇ ਤੋਂ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਰਹਿਮਤ ਕੌਰ ਦਾ ਜ਼ਿਲ੍ਹਾ ਅੰਡਰ-15 ਕਿ੍ਕਟ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਇਕ ਕਾਕਾ ਬਰਾੜ ਨੇ ਵੱਖ-ਵੱਖ ਪਿੰਡਾਂ 'ਚ ਪੰਚਾਇਤ ਘਰਾਂ ਦਾ ਰੱਖਿਆ ਨੀਂਹ ਪੱਥਰ
Ad Position 24
No active advertisement