05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਰਹਿਮਤ ਕੌਰ ਦਾ ਜ਼ਿਲ੍ਹਾ ਅੰਡਰ-15 ਕਿ੍ਕਟ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 02-11-2025
ਮਲੋਟ, 1 ਨਵੰਬਰ (ਪਾਟਿਲ)-ਮਲੋਟ ਦੇ ਮਿਮਿਟ ਕਾਲਜ ਦੇ ਪ੍ਰੋ. ਕੁਲਵੀਰ ਸਿੰਘ ਅਤੇ ਫੁਲਕਾਰੀ ਬੂਟੀਕ ਦੇ ਸੰਚਾਲਕ ਸੁਖਦੀਪ ਕੌਰ ਦੀ ਪੱੁਤਰੀ ਅਤੇ ਮਲੋਟ ਵਾਸੀ ਖਿਡਾਰਣ ਰਹਿਮਤ ਕੌਰ ਦੀ ਬੀ.ਸੀ.ਸੀ.ਆਈ. ਵਲੋਂ ਕਰਵਾਈ ਜਾਣ ਵਾਲੀ ਨੈਸ਼ਨਲ ਪੱਧਰੀ ਅੰਡਰ-15 ਲੜਕੀਆਂ ਦੇ ਕਿ੍ਕਟ ਐਸੋਸੀਏਸ਼ਨ ਵਲੋਂ ਲਗਾਏ ਜਾਣ ਵਾਲੇ ਕੈਂਪ ਲਈ ਚੋਣ ਹੋਈ ਹੈ, ਜੋ ਕਿ ਮਲੋਟ ਇਲਾਕੇ ਲਈ ਮਾਣ ਵਾਲੀ ਗੱਲ ਹੈ | ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਤਿੰਨ ਹੋਰ ਖਿਡਾਰਣਾਂ ਦੀ ਇਸ ਕੈਂਪ ਲਈ ਚੋਣ ਹੋਈ ਹੈ | ਜ਼ਿਕਰਯੋਗ ਹੈ ਕਿ ਲੜਕੀਆਂ ਦੇ ਪੀ.ਸੀ.ਏ. ਅੰਤਰ ਜ਼ਿਲ੍ਹਾ ਅੰਡਰ-15 ਕਿ੍ਕਟ ਟੂਰਨਾਮੈਂਟ ਵਿਚ ਵਧੀਆ ਪ੍ਰਦਰਸ਼ਨ ਕਰਨ 'ਤੇ ਜ਼ਿਲ੍ਹਾ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਰਹਿਮਤ ਕੌਰ ਸਮੇਤ ਚਾਰ ਖਿਡਾਰਣਾਂ ਦੀ ਚੋਣ ਅਭਿਆਸ ਕੈਂਪ ਦੇ ਲਈ ਹੋਈ ਹੈ ਜੋਕਿ ਪਟਿਆਲਾ ਵਿਖੇ ਹੋਣ ਵਾਲੇ ਅਭਿਆਸ ਕੈਂਪ ਵਿਚ ਭਾਗ ਲੈਣਗੇ ਅਤੇ ਇਸ ਕੈਂਪ ਵਿਚ ਵਧੀਆ ਪ੍ਰਦਰਸ਼ਨ ਕਰਨ 'ਤੇ ਇਸ ਵਿਚੋਂ ਪੰਜਾਬ ਦੀ ਅੰਡਰ-15 ਦੀ ਟੀਮ ਦੀ ਚੋਣ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਪਹਿਲੇ ਪਾਤਿਸ਼ਾਹ ਦੇ ਪ੍ਰਕਾਸ਼ ਦਿਹਾੜੇ ਸਬੰਧੀ ਨਗਰ ਕੀਰਤਨ 4 ਨੂੰ ਅਗਲੀ ਖ਼ਬਰ ਅਨਾਜ ਮੰਡੀ 'ਚ ਗੁੰਡਾ ਟੈਕਸ ਨਹੀਂ ਚੱਲਣ ਦਿਆਂਗੇ-ਕਿਸਾਨ ਆਗੂ
Ad Position 24
No active advertisement