ਨਿਹਾਲ ਸਿੰਘ ਵਾਲਾ, 22 ਨਵੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਮੁਸਲਿਮ ਫਰੰਟ ਪੰਜਾਬ ਦੇ ਸਟੇਟ ਬਾਡੀ ਅਤੇ ਸਾਰੀਆਂ ਫਰੰਟ ਨਾਲ ਸਬੰਧਿਤ ਮੋਗਾ, ਬਾਘਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਆਦਿ ਇਕਾਈਆਂ ਦੇ ਸਾਰੇ ਮੈਂਬਰਾਂ ਵਲੋਂ ਮੁਸਲਿਮ ਫਰੰਟ ਪੰਜਾਬ ਦੇ ਚੇਅਰਮੈਨ ਡਾ. ਫਕੀਰ ਮੁਹੰਮਦ ਨਿਹਾਲ ਸਿੰਘ ਵਾਲਾ ਦੀ ਅਗਵਾਈ 'ਚ ਤਹਿਸ਼ੁਦਾ ਪ੍ਰੋਗਰਾਮ ਅਨੁਸਾਰ ਪਿੰਡ ਮੇਹਰੂਵਾਲਾ ਦੇ ਹੜ੍ਹ ਪੀੜਤਾਂ ਲਈ ਸਹਾਇਤਾ ਭੇਜੀ ਗਈ | ਇਸ ਸਬੰਧੀ ਮੁਸਲਿਮ ਫਰੰਟ ਪੰਜਾਬ ਦੇ ਚੇਅਰਮੈਨ ਡਾ. ਫਕੀਰ ਮੁਹੰਮਦ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਫਤਿਹਗੜ੍ਹ ਪੰਜਤੂਰ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਬੀਰ ਸਿੰਘ ਮੰਦਰ, ਸਰਪੰਚ ਦਲੇਰ ਸਿੰਘ ਫਤਿਹਗੜ੍ਹ ਪੰਜਤੂਰ ਅਤੇ ਪਿੰਡ ਮੇਹਰੂਵਾਲਾ ਦੇ ਸਰਪੰਚ ਦੀ ਹਾਜ਼ਰੀ 'ਚ ਪੰਜ ਪਰਿਵਾਰਾਂ ਨੂੰ ਨਗਦ ਰਾਸ਼ੀ ਅਤੇ ਇਕ ਲੜਕੀ ਨੂੰ ਕੱਪੜੇ ਸਿਉਣ ਵਾਲੀ ਮਸ਼ੀਨ ਦੇ ਕੇ ਸਹਾਇਤਾ ਕੀਤੀ ਗਈ | ਇਸ ਮੌਕੇ ਮੁਸਲਿਮ ਫਰੰਟ ਪੰਜਾਬ ਦੇ ਕੈਸ਼ੀਅਰ ਨੂਰ ਮੁਹੰਮਦ ਲੰਡੇ, ਮੋਗਾ ਜ਼ਿਲ੍ਹੇ ਦੀ ਇਕਾਈ ਦੇ ਪ੍ਰਧਾਨ ਜੀਵਨ ਖਾਨ ਮਨਾਵਾਂ, ਵਾਈਸ ਪ੍ਰਧਾਨ ਮੁਹੰਮਦ ਵਿਕੀ ਲੰਡੇ, ਬਾਘਾ ਪੁਰਾਣਾ ਇਕਾਈ ਦੇ ਪ੍ਰਧਾਨ ਮੇਹਰਦੀਨ ਭੋਲਾ ਰਾਜੇਆਣਾ ਤੇ ਕੈਸ਼ੀਅਰ ਇਕਬਾਲ ਮੁਹੰਮਦ ਸਮਾਧ ਭਾਈ ਆਦਿ ਹਾਜ਼ਰ ਸਨ |