ਰੁਪਾਣਾ, 6 ਦਸੰਬਰ (ਜਗਜੀਤ ਸਿੰਘ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰੁਪਾਣਾ ਤੋਂ ਉਮੀਦਵਾਰ ਹਰਜੀਤ ਸਿੰਘ ਰੁਪਾਣਾ ਅਤੇ ਬਲਾਕ ਸੰਮਤੀ ਮੈਬਰ ਡਾ. ਗੁਰਮੀਤ ਸਿੰਘ ਦੇ ਹੱਕ ਵਿਚ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਘਰ-ਘਰ ਵੋਟਾਂ ਮੰਗੀਆਂ | ਇਸ ਮੌਕੇ ਸ਼ਿਵਰਾਜ ਸਿੰਘ ਖੋਸਾ, ਹਰਮਨ ਬਰਾੜ, ਸਾਜਨਦੀਪ ਸਿੰਘ, ਕਾਲਾ ਖੋਸਾ, ਹਰਮਨ ਸੰਧੂ, ਲੁੱਗੀ ਬਰਾੜ, ਜਸਵਿੰਦਰ ਬਾਹੀਆ, ਅਵਤਾਰ ਔਲਖ ਪਾਰਟੀ ਵਰਕਰ ਹਾਜ਼ਰ ਸਨ |