ਜੈਤੋ, 18 ਦਸੰਬਰ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਜੈਤੋ ਵਿਧਾਨ ਸਭਾ ਹਲਕੇ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਸਪੱਸ਼ਟ ਹੋ ਗਏ ਹਨ | ਇਨ੍ਹਾਂ ਚੋਣ ਨਤੀਜਿਆਂ ਅਨੁਸਾਰ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰੋੜੀਕਪੂਰਾ ਤੋਂ ਵੀਰਪਾਲ ਕੌਰ ਪਤਨੀ ਧਰਮਜੀਤ ਰਾਮੇਆਣਾ ਚੇਅਰਮੈਨ ਵਾਟਰ ਤੇ ਸੀਵਰੇਜ ਬੋਰਡ ਪੰਜਾਬ, ਜ਼ੋਨ ਸਰਾਵਾਂ ਤੋਂ ਵਿਧਾਇਕ ਅਮਲੋਕ ਸਿੰਘ ਕਰੀਬੀ ਸਾਥੀ ਗੁਰਭੇਜ ਸਿੰਘ ਬਰਾੜ ਤੇ ਜ਼ੋਨ ਬਾਜਾਖਾਨਾ ਤੋਂ ਵੀਰਪਾਲ ਕੌਰ ਨੇ ਆਪਣੀ ਜਿੱਤ ਦਰਜ ਕੀਤੀ ਹੈ | ਇਸੇ ਤਰ੍ਹਾਂ 15 ਬਲਾਕ ਸੰਮਤੀ 'ਚ ਜ਼ੋਨ ਬਿਸ਼ਨੰਦੀ ਤੋਂ ਬਲਰਾਜ ਸਿੰਘ, ਜ਼ੋਨ ਚੰਦਭਾਨ ਤੋਂ ਅਮਨਦੀਪ ਕੌਰ, ਜ਼ੋਨ ਰੋਮਾਣਾ ਅਲਬੇਲ ਸਿੰਘ ਤੋਂ ਗੁਰਵਿੰਦਰ ਕੌਰ, ਜ਼ੋਨ ਮੱਤਾ ਤੋਂ ਗੁਰਮੁੱਖ ਸਿੰਘ, ਜ਼ੋਨ ਜੈਤੋ ਤੋਂ ਦਿਹਾਤੀ ਤੋਂ ਸੰਦੀਪ ਕੌਰ, ਜ਼ੋਨ ਸਿਵੀਆਂ ਤੋਂ ਕਰਮਜੀਤ ਕੌਰ ਅਤੇ ਜ਼ੋਨ ਢਿੱਲਵਾਂ ਤੋਂ ਗੁਰਮੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ | ਆਮ ਆਦਮੀ ਪਾਰਟੀ ਦੇ ਜ਼ੋਨ ਰਣ ਸਿੰਘ ਵਾਲਾ ਤੋਂ ਗੋਬਿੰਦਰ ਸਿੰਘ ਵਾਲੀਆ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਰੋੜੀਕਪੂਰਾ ਤੋਂ ਕਸ਼ਮੀਰ ਸਿੰਘ ਢਿੱਲੋਂ, ਦਬੜੀਖਾਨਾ ਤੋਂ ਚਰਨਜੀਤ ਸਿੰਘ ਢਿੱਲੋਂ, ਬਾਜਾਖਾਨਾ ਤੋਂ ਜਸਮੇਲ ਸਿੰਘ, ਡੋਡ ਤੋਂ ਲਖਵੀਰ ਕੌਰ, ਬਰਗਾੜੀ ਤੋਂ ਰਾਜਿੰਦਰ ਕੌਰ ਤੇ ਰਾਊਵਾਲਾ ਤੋਂ ਰਮਨਦੀਪ ਕੌਰ ਨਿਰਵਿਰੋਧ ਚੁਣੇ ਗਏ ਸਨ | ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ 9 ਬਲਾਕ ਸੰਮਤੀ 'ਚ ਜ਼ੋਨ ਰਾਮੇਆਣਾ (ਰਾਖਵਾਂ) ਤੋਂ ਜਸਮੇਲ ਸਿੰਘ, ਜ਼ੋਨ ਸੂਰਘੂਰੀ ਤੋਂ ਨਿਰਮਲ ਸਿੰਘ, ਜ਼ੋਨ ਚੈਨਾ ਤੋਂ ਕੁਲਵਿੰਦਰ ਕੌਰ, ਜ਼ੋਨ ਅਜਿੱਤ ਗਿੱਲ ਤੋਂ ਸੁਰਜੀਤ ਸਿੰਘ ਬਰਾੜ ਰਾਮੂਵਾਲਾ, ਜ਼ੋਨ ਝੱਖੜਵਾਲਾ ਤੋਂ ਗੁਰਮੀਤ ਕੌਰ, ਜ਼ੋਨ ਬਹਿਬਲ ਕਲਾਂ ਤੋਂ ਅੰਮਿ੍ਤਪਾਲ ਕੌਰ, ਜ਼ੋਨ ਸਰਾਵਾਂ ਤੋਂ ਬਾਬੂ ਸਿੰਘ ਅਤੇ ਜ਼ੋਨ ਪੰਜਗਰਾਈਾ ਕਲਾਂ ਤੋਂ ਗੁਰਮੇਲ ਸਿੰਘ ਜੇਤੂ ਰਹੇ ਹਨ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੰਜਗਰਾਈਾ ਕਲਾਂ ਤੋਂ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੇ ਪੁੱਤਰ ਭੁਪਿੰਦਰ ਸਿੰਘ ਲਾਲੀ ਬਾਦਲ ਜੇਤੂ ਰਹੇ ਹਨ | ਬਲਾਕ ਸੰਮਤੀ 'ਚ ਜ਼ੋਨ ਗੋਂਦਾਰਾ ਤੋਂ ਭਾਜਪਾ ਦੇ ਉਮੀਦਵਾਰ ਵਿਜੈ ਕੁਮਾਰ ਵਿੱਕੀ ਨੇ ਜਿੱਤ ਦਰਜ ਕਰਵਾਉਂਦਿਆ ਵਿਧਾਨ ਸਭਾ ਹਲਕਾ 'ਚ ਭਾਜਪਾ ਦਾ ਖ਼ਾਤਾ ਖੋਲਿ੍ਹਆ ਹੈ |