ਪੰਜਗਰਾੲੀਂ ਕਲਾਂ, 18 ਦਸੰਬਰ (ਸੁਖਮੰਦਰ ਸਿੰਘ ਬਰਾੜ)-ਪੰਜਗਰਾੲੀਂ ਕਲਾਂ ਖੇਤਰ ਦੀ ਬਲਾਕ ਸੰਮਤੀ ਔਲਖ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਵੀਰਪਾਲ ਕੌਰ ਪਤਨੀ ਸੁਖਪਾਲ ਸਿੰਘ ਔਲਖ ਦੀ ਜਿੱਤ ਦਾ ਐਲਾਨ ਹੰੁਦਿਆਂ ਹੀ ਪਿੰਡ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਦੀਆਂ ਜਿੱਤ ਦੀ ਖ਼ੁਸ਼ੀ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਮਰਥੱਕਾਂ ਵਲੋਂ ਭੰਗੜੇ ਪਾਏ ਗਏ | ਜਿੱਤ ਦਾ ਐਲਾਨ ਹੋਣ ਉਪਰੰਤ ਬਲਾਕ ਸੰਮਤੀ ਮੈਂਬਰ ਵੀਰਪਾਲ ਕੌਰ ਦਾ ਪਿੰਡ ਪੁੱਜਣ 'ਤੇ ਪਿੰਡ ਵਾਸੀਆਂ ਤੇ ਪੰਚਾਇਤ ਵਲੋਂ ਭਰਵਾਂ ਸਵਾਗਤ ਕੀਤਾ | ਵੀਰਪਾਲ ਕੌਰ ਔਲਖ ਵਲੋਂ ਸਮੁੱਚੇ ਵੋਟਰਾਂ ਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਬਲੌਰ ਸਿੰਘ, ਸਮਾਜ ਸੇਵੀ ਊਧਮ ਸਿੰਘ ਔਲਖ, ਬਾਜ ਔਲਖ, ਮਨਦੀਪ ਸਿੰਘ ਮੰਨੂੰ ਔਲਖ, ਮਿਲਕਦੀਪ ਔਲਖ, ਕਰਮਜੀਤ ਔਲਖ, ਬੱਬੀ ਔਲਖ, ਰਿੰਪੀ ਮੈਂਬਰ, ਲੋਟਾ ਔਲਖ, ਸਾਬਕਾ ਪੰਚ ਅਸੀਮਤ ਔਲਖ, ਮਨਦੇਵ ਸਿੰਘ ਔਲਖ, ਪ੍ਰਧਾਨ ਕੁਲਵਿੰਦਰ ਸਿੰਘ, ਸਤਵਿੰਦਰ ਔਲਖ, ਲਾਡੀ ਔਲਖ, ਕੇਵਲ ਔਲਖ, ਬਲਜਿੰਦਰ ਔਲਖ, ਗੀਤਾ ਔਲਖ, ਅਮਰਜੀਤ ਔਲਖ, ਰਾਜਾ ਡੀ.ਜੇ ਆਦਿ ਹਾਜ਼ਰ ਸਨ |