24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਵਲੋਂ ਪੈਨਸ਼ਨਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 19-12-2025
ਜੈਤੋ, 18 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਵਲੋਂ ਪੈਨਸ਼ਨਰ ਦਿਵਸ ਗੁਰਦੀਪ ਸਿੰਘ ਰਾਮੇਆਣਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰ ਭਵਨ ਵਿਖੇ ਮਨਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਤਾਰਾ ਸਿੰਘ ਬਰਾੜ ਪਿੰਡ ਖੱਚੜਾਂ ਸਨ | ਪ੍ਰੋਗਰਾਮ ਦੀ ਸ਼ੁਰੂਆਤ ਗੁਰਮੀਤ ਸਿੰਘ ਜਨਰਲ ਸਕੱਤਰ ਨੇ ਕੀਤੀ ਤੇ ਮੁੱਖ ਮਹਿਮਾਨ ਤਾਰਾ ਸਿੰਘ ਬਰਾੜ ਸਮੇਤ 25 ਪੈਨਸ਼ਨਰਾਂ ਜਿਨ੍ਹਾਂ ਦੀ ਉਮਰ 75 ਸਾਲਾਂ ਤੋਂ ਉੱਪਰ ਵਾਲੇ ਨੂੰ ਸਨਮਾਨ ਚਿੰਨ੍ਹ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੀਰ ਸਿੰਘ ਦਾ ਜਨਮ ਦਿਹਾੜਾ ਮਨਾ ਕੇ ਖੁਸ਼ੀ ਸਾਂਝੀ ਕੀਤੀ ਗਈ | ਉਕਤ ਦਿਵਸ 'ਚ ਕੰਵਲਜੀਤ ਕੌਰ ਸਿਹਤ ਵਿਭਾਗ ਤੇ ਨੇਤ ਰਾਮ ਕਾਸਮ ਭੱਟੀ ਨੂੰ ਨਵੇਂ ਮੈਂਬਰ ਵਜੋਂ ਸ਼ਾਮਿਲ ਹੋਣ 'ਤੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪ੍ਰਕਾਸ਼ ਸਿੰਘ ਸਾਬਕਾ ਪ੍ਰਧਾਨ, ਸੂਬਾ ਸਿੰਘ ਰਾਮੇਆਣਾ, ਜਗਦੀਸ਼ ਰਾਏ ਅਰੋੜਾ, ਮੇਲਾ ਰਾਮ ਗੋਇਲ, ਮਾਸਟਰ ਸੁਰਿੰਦਰ ਪਾਲ ਝੱਖੜਵਾਲਾ, ਵੀਰ ਸਿੰਘ, ਮਾਸਟਰ ਸੁਰਿੰਦਰ ਕੁਮਾਰ ਲੂੰਬਾ, ਗੁਰਜੰਗ ਸਿੰਘ, ਕੁਲਬੀਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ ਤੇ ਮੁੱਖ ਮਹਿਮਾਨ ਤਾਰਾ ਸਿੰਘ ਬਰਾੜ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਮੰਨੇ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਸਾਲ 2004 ਵਿਚ ਬੰਦ ਕੀਤੀ ਗਈ ਹੈ, ਉਸ ਨੂੰ ਦੁਬਾਰਾ ਲਾਗੂ ਕੀਤਾ ਜਾਵੇ ਆਦਿ | ਪ੍ਰੋਗਰਾਮ 'ਚ ਸਰਪ੍ਰਸਤ ਸਾਧੂ ਰਾਮ ਸ਼ਰਮਾ, ਸੁਖਦੇਵ ਸਿੰਘ ਝੱਖੜਵਾਲਾ, ਚਰਨਜੀਤ ਸਿੰਘ ਬਰਾੜ, ਮੇਜਰ ਸਿੰਘ ਵਿੱਤ ਸਕੱਤਰ, ਜਗਜੀਤ ਸਿੰਘ ਪ੍ਰੈੱਸ ਸਕੱਤਰ, ਦਰਸ਼ਨ ਸਿੰਘ ਬਰਾੜ ਜੈਤੋ, ਦਰਸ਼ਨ ਕੁਮਾਰ ਸੇਢਾ ਸਿੰਘ ਵਾਲਾ, ਅੰਗਰੇਜ ਸਿੰਘ ਜੈਤੋ, ਹਰਚੰਦ ਰਾਮ, ਵਿਜੈ ਕੁਮਾਰ, ਸ਼ੰਕੂਤਲਾ ਦੇਵੀ, ਸੰਤ ਰਾਮ, ਰਵੀ ਕੁਮਾਰ, ਮਾਹਲਾ ਸਿੰਘ, ਪਿਆਰੇ ਲਾਲ, ਭਗਵਾਨ ਸਿੰਘ, ਸੁੰਦਰ ਸਿੰਘ ਬਾਜਾਖਾਨ ਅਤੇ ਹੇਮ ਰਾਜ ਚੋਪੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਸ਼ਾਮਿਲ ਹੋਏ | ਅੰਤ 'ਚ ਗੁਰਦੀਪ ਸਿੰਘ ਰਾਮੇਆਣਾ ਪ੍ਰਧਾਨ ਨੇ ਪੈਨਸ਼ਨਰ ਦਿਵਸ ਵਿਚ ਪਹੁੰਚੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਾਜਾਖਾਨਾ 'ਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਤੇ ਵਿਧਾਇਕ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਪੰਜਾਬ ਹਰਿਆਣਾ 'ਚ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵਲੋਂ 'ਔਰੰਜ਼' ਅਲਰਟ ਜਾਰੀ <br/>
Ad Position 24