ਬਾਜਾਖਾਨਾ, 18 ਦਸੰਬਰ (ਜਗਦੀਪ ਸਿੰਘ ਗਿੱਲ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਾਜਾਖਾਨਾ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਬੀਬੀ ਕਰਮਜੀਤ ਕੌਰ ਬਾਜਾਖਾਨਾ ਨਾਲ ਬੀਤੀ ਰਾਤ ਨੂੰ ਵੋਟਾਂ ਦੀ ਹੋਈ ਗਿਣਤੀ ਦੌਰਾਨ ਹੋਈ ਧੱਕੇਸ਼ਾਹੀ ਦੇ ਖਿਲਾਫ਼ ਸੂਬਾ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਪੰਜਾਬ ਸਰਕਾਰ ਤੇ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦਾ ਪੁਤਲਾ ਫ਼ੁਕ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ | ਹਲਕਾ ਜੈਤੋ ਦੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਇੰਚਾਰਜ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਤੇ 'ਆਪ' ਹਦੂਰੀਆਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜ਼ੋਨ ਬਾਜਾਖਾਨਾ ਤੋਂ ਚੋਣ ਲੜ ਰਹੀ ਉਮੀਦਵਾਰ ਕਰਮਜੀਤ ਕੌਰ ਬਾਜਾਖਾਨਾ ਦੇ ਨਤੀਜੇ ਵਿਚ ਹੇਰਾਫ਼ੇਰੀ ਕੀਤੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕਾਊਾਟਿੰਗ ਏਜੰਟਾਂ ਨੂੰ ਵੀ ਥੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਤੇ ਫ਼ਿਰ ਆਪਣੀ ਉਮੀਦਵਾਰ ਬੀਬੀ ਵੀਰਪਾਲ ਕੌਰ ਬਾਜਾਖਾਨਾ ਨੂੰ ਜੇਤੂ ਕਰਾਰ ਦਿੱਤਾ ਗਿਆ | ਰੋਸ ਧਰਨੇ 'ਚ ਗੁਰਚੇਤ ਸਿੰਘ ਢਿੱਲੋਂ, ਸਾਬਕਾ ਸਰਪੰਚ ਜਸੇਮਲ ਸਿੰਘ, ਨਿਰਮਲ ਸਿੰਘ ਨਿੰਮੀ ਵੜਿੰਗ, ਜਗਸੀਰ ਸਿੰਘ ਸੀਰਾ ਢਿੱਲੋਂ ਸਰਕਲ ਪ੍ਰਧਾਨ ਸਰਕਲ ਬਾਜਾਖਾਨਾ ਅਤੇ ਡਾ. ਗੁਰਨੈਬ ਸਿੰਘ ਮੱਲ੍ਹਾਂ ਪ੍ਰਧਾਨ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੋਹਣ ਸਿੰਘ ਸਾਬਕਾ ਸਰਪੰਚ, ਪਾਲੀ ਢਿੱਲੋਂ ਬਰਗਾੜੀ, ਹਰਜਿੰਦਰ ਸਿੰਘ ਚੀਨਾ ਬਾਦਲ, ਗੁਰਦਿੱਤ ਸਿੰਘ ਸਾਬਕਾ ਸਰਪੰਚ ਦਬੜ੍ਹੀਖਾਨਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਜਥੇਦਾਰ ਮਹਾਂ ਸਿੰਘ ਦਬੜ੍ਹੀਖਾਨਾ, ਗੁਰਬੰਸ ਸਿੰਘ ਡੀ.ਸੀ. ਢਿੱਲੋਂ, ਜਗਦੀਪ ਸਿੰਘ ਮਾਨ, ਸੁਖਚੈਨ ਸਿੰਘ ਮਾਨ, ਰਾਜਿੰਦਰ ਸਿੰਘ ਪ੍ਰਧਾਨ, ਬਲਤੇਜ ਸਿੰਘ ਘਣੀਆ, ਸਾਬਕਾ ਸਰਪੰਚ ਗੁਰਬਖਸ਼ ਸਿੰਘ ਮੱਲ੍ਹਾਂ, ਰੇਸ਼ਮ ਸਿੰਘ ਮਾਫ਼ੀਦਾਰ, ਦਰਸ਼ਨ ਸਿੰਘ ਸਿੱਧੂ, ਜਸਵਿੰਦਰ ਸਿੰਘ ਝੱਖੜਵਾਲਾ, ਗੁਰਵਿੰਦਰ ਸਿੰਘ ਚਹਿਲ, ਕੁਲਦੀਪ ਸਿੰਘ ਢਿੱਲੋਂ, ਸਰਬਜੀਤ ਸਿੰਘ ਬਰਾੜ ਪ੍ਰਧਾਨ, ਮਨਜੀਤ ਸਿੰਘ ਗੱਗੀ ਅਕਾਲੀ, ਜੋਰਾ ਸਿੰਘ ਬਰਾੜ, ਗੱਗੂ ਗਿੱਲ, ਗਗਨਦੀਪ ਸਿੰਘ ਬਰਾੜ ਨੰਬਰਦਾਰ, ਮੋਹਨੀ ਬਰਾੜ ਡੋਡ, ਸਰਬਜੀਤ ਸਿੰਘ ਬਾਠ ਦਬੜ੍ਹੀਖਾਨਾ, ਅਜੈਬ ਸਿੰਘ ਖਾਲਸਾ ਮੱਲ੍ਹਾਂ, ਰਵਿੰਦਰ ਰਵੀ ਸ਼ਰਮਾ ਬਰਗਾੜੀ, ਲਖਵੀਰ ਸਿੰਘ ਰੋਮਾਣਾ ਆਦਿ ਹਾਜ਼ਰ ਸਨ |