30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜ਼ਿਲ੍ਹਾ ਕਾਂਗਰਸ ਨੇ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਿਆ

Ad Position 21
No active advertisement
ਅਜੀਤ ਡੈਸਕ 22-12-2025
ਫ਼ਰੀਦਕੋਟ, 21 ਦਸੰਬਰ (ਸਤੀਸ਼ ਬਾਗ਼ੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਹੇਠ ਸਥਾਨਕ ਭਾਈ ਘਨੱ੍ਹਈਆ ਚੌਂਕ ਵਿਖੇ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਨਾਂਅ ਬਦਲ ਕੇ ਦਿੱਤੇ ਗਏ ਨਵੇਂ ਨਾਮ ਹੇਠ ਮਨਰੇਗਾ ਕਾਮਿਆਂ ਦੀ ਰੋਟੀ ਰੋਜ਼ੀ ਖੋਹਣ ਤੇ ਭਾਰਤ ਦੇ ਗ਼ਰੀਬ ਲੋਕਾਂ ਨਾਲ ਕੀਤੀ ਗਈ ਘੋਰ ਬੇਇਨਸਾਫ਼ੀ ਦੇ ਖਿਲਾਫ਼ ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਪੁਤਲਾ ਫ਼ੂਕਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਕਾਂਗਰਸੀ ਆਗੂਆਂ ਦੇ ਹੱਥਾਂ ਵਿਚ ਕੇਂਦਰ ਸਰਕਾਰ ਦੇ ਖਿਲਾਫ਼ ਪੋਸਟਰ ਫ਼ੜੇ੍ਹ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਗਿਆ ਸੀ ਕਿ ਮਜ਼ਦੂਰਾਂ ਦਾ ਰੁਜ਼ਗਾਰ ਖੋਹਣ ਵਾਲੇ ਮੁਰਦਾਬਾਦ, ਮਨਰੇਗਾ ਬਹਾਲ ਕਰੋ, ਮਨਰੇਗਾ ਮਜ਼ਦੂਰੀ ਬਹਾਲ ਕਰੋ, ਭਾਜਪਾ ਵਾਲਿਓ ਨਾਮ ਬਦਲਣ ਦੀ ਥਾਂ ਕੰਮ ਕਰੋ, ਰੋਜ਼ੀ ਰੋਟੀ ਦੀ ਗਰੰਟੀ ਖੋਹਣ ਵਾਲੀ ਸਰਕਾਰ ਮੁਰਦਾਬਾਦ, ਗ਼ਰੀਬਾਂ ਦਾ ਸ਼ੋਸ਼ਣ ਕਰਨ ਵਾਲੀ ਸਰਕਾਰ ਮੁਰਦਾਬਾਦ, ਮਨਰੇਗਾ ਸਾਡਾ ਹੱਕ ਹੈ ਖੈਰਾਤ ਨਹੀ, ਗ਼ਰੀਬ ਦੀ ਆਵਾਜ਼ ਦਬਣ ਨਹੀਂ ਦੇਵਾਂਗੇ | ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਨੂੰ ਰੱਦ ਕਰਕੇ ਦੇਸ਼ ਦੇ ਗ਼ਰੀਬ ਲੋਕਾਂ ਨਾਲ ਘੋਰ ਬੇਇਨਸਾਫ਼ੀ ਕੀਤੀ ਹੈ | ਇਸ ਮੌਕੇ ਨਵਦੀਪ ਸਿੰਘ ਬੱਬੂ ਬਰਾੜ, ਅਜੇਪਾਲ ਸਿੰਘ ਸੰਧੂ ਹਲਕਾ ਇੰਚਾਰਜ ਕੋਟਕਪੂਰਾ, ਦਰਸ਼ਨ ਸਿੰਘ ਢਿਲਵਾਂ ਹਲਕਾ ਇੰਚਾਰਜ ਕੋਟਕਪੂਰਾ, ਡਾ. ਜਗੀਰ ਸਿੰਘ ਸਕੱਤਰ ਪੰਜਾਬ ਕਾਂਗਰਸ, ਰਣਜੀਤ ਸਿੰਘ ਬਰਾੜ ਭੋਲੂਵਾਲਾ, ਸ਼ਿਵਰਾਜ ਸਿੰਘ ਢਿੱਲੋਂ, ਦਰਸ਼ਨ ਸਿੰਘ ਸਹੋਤਾ, ਗੁਰਦੇੇਵ ਸਿੰਘ ਚਰਨ, ਕਰਨੈਲ ਸਿੰਘ ਬਰਗਾੜੀ, ਹਰਦੇਵ ਸਿੰਘ, ਡਾ. ਕਸ਼ਮੀਰ ਸਿੰਘ, ਮਕੇਸ਼ ਭੰਡਾਰੀ ਸੀਨੀਅਰ ਆਗੂ, ਜਗਦੀਪ ਸਿੰਘ ਢਿੱਲੋਂ, ਮਹਿੰਦਰਪਾਲ ਮੰਗੀ, ਸਨੀ ਕੁਮਾਰ, ਐਡਵੋਕੇਟ ਹਰਜੀਤ ਸਿੰਘ ਬਰਾੜ, ਲਖਵਿੰਦਰ ਸਿੰਘ ਲੱਖਾ, ਜਸਪਾਲ ਸਿੰਘ ਬਰਾੜ, ਅਮਰਜੀਤ ਸਿੰਘ ਸੁੱਖਾ ਖਾਰਾ, ਜਸਵਿੰਦਰ ਸਿੰਘ ਕੋਟਸੁਖੀਆ, ਜਨਕਰਾਜ ਸਿੰਘ ਔਲਖ, ਜੋਤੀ ਦਸਮੇਸ਼ ਨਗਰ, ਤੇਜਿੰਦਰ ਸਿੰਘ, ਗੁਰਭਜਨ ਸਿੰਘ ਸੰਧੂ, ਕਰਮ ਸਿੰਘ ਸੰਧਵਾਂ, ਨਰਿੰਦਰ ਸਿੰਘ ਬਰਾੜ, ਜਸਵੰਤ ਸਿੰਘ ਸਰਾਂ, ਮਾਸਟਰ ਤਰਸੇਮ ਕੁਮਾਰ, ਬੋਹੜ ਸਿੰਘ ਘਾਰੂ, ਕੁਲਦੀਪ ਸਿੰਘ ਅਤੇ ਰਵਿੰਦਰਪਾਲ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਣ ਵਾਲੀਆਂ ਕੌਮਾਂ ਖ਼ਤਮ ਹੋ ਜਾਂਦੀਆਂ ਹਨ-ਸੰਧਵਾਂ ਅਗਲੀ ਖ਼ਬਰ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 3 ਗਿ੍ਫ਼ਤਾਰ
Ad Position 24