ਫ਼ਰੀਦਕੋਟ, 21 ਅਕਤੂਬਰ (ਸਤੀਸ਼ ਬਾਗ਼ੀ)-ਬਾਬਾ ਖੇਤਰਪਾਲ ਮੰਦਰ ਚੈਰੀਟੇਬਲ ਸੁਸਾਇਟੀ, ਮੋਰੀ ਗੇਟ ਫ਼ਰੀਦਕੋਟ ਵਿਖੇ ਦੀਵਾਲੀ ਦੇ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਤੇ ਉਨ੍ਹਾਂ ਨੇ ਛਿਮਾਹੀ ਦੀਆਂ ਕੜਾਹੀਆਂ ਕਰਵਾਈਆਂ ਤੇ ਆਪਣੇ ਪਰਿਵਾਰ ਦੀ ਤਰੱਕੀ ਅਤੇ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ | ਇਸ ਮੰਦਰ ਨੂੰ ਰੰਗ ਬਿਰੰਗੇ ਗੁਬਾਰਿਆਂ ਦੇ ਨਾਲ ਸਜਾਇਆ | ਮੰਦਰ ਪ੍ਰਬੰਧਕ ਕਮੇਟੀ ਵਲੋਂ ਦੇਸੀ ਘਿਉ ਦੀਆਂ ਅੰਮਿ੍ਤੀਆਂ, ਬਿਸਕੁੱਟ, ਮੱਠੀਆਂ ਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ | ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਜਨਿੰਦਰ ਜੈਨ ਤੇ ਬਲਦੇਵ ਰਾਜ ਤੇਰੀਆ ਨੇ ਦੱਸਿਆ ਕਿ ਇਸ ਮੰਦਰ ਵਿਖੇ ਹੋਲੀ ਤੇ ਦੀਵਾਲੀ ਦੇ ਮੌਕੇ ਸ਼ਰਧਾਲੂ ਕੜਾਹੀਆਂ ਕਰਵਾਉਂਦੇ ਹਨ ਤੇ ਆਪਣੀਆਂ ਆਪਣੀਆਂ ਮੰਨਤਾਂ ਮੰਗਦੇ ਹਨ | ਸਵੇਰ ਤੋਂ ਲੈ ਕੇ ਦੁਪਹਿਰ ਤੱਕ ਸ਼ਰਧਾਲੂਆਂ ਦੀ ਭੀੜ ਨੂੰ ਕੰਟਰੋਲ ਕਰਨ ਦੇ ਲਈ ਸ੍ਰੀ ਦੁਰਗਾ ਸੇਵਾਦਲ ਦੇ ਮੁੱਖ ਸੇਵਾਦਾਰ ਪ੍ਰਵੀਨ ਚਾਵਲਾ ਦੀ ਅਗਵਾਈ ਹੇਠ ਟੀਮ ਨੇ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਵਰਿੰਦਰ ਕੋਛੜ, ਵਜਿੰਦਰ ਵਿਣਾਇਕ, ਅਸ਼ੋਕ ਬਾਂਸਲ, ਜਗਦੇਵ ਤੇਰੀਆ, ਸੰਜੀਵ ਬਜਾਜ, ਨਰਿੰਦਰ ਜੈਨ ਤੇ ਪ੍ਰਵੀਨ ਚਾਵਲਾ ਪ੍ਰਧਾਨ ਸ੍ਰੀ ਦੁਰਗਾ ਸੇਵਾ ਦਲ ਫ਼ਰੀਦਕੋਟ ਦੇ ਸਮੂਹ ਮੈਂਬਰਜ਼, ਜਿਸ 'ਚ ਪ੍ਰਤੀਕ ਸੇਠੀ, ਨੰਦ ਲਾਲ, ਤਰਸੇਮ ਬਾਂਸਲ, ਰਾਮ ਦਾਸ, ਸੁਰਜੀਤ ਠਾਕੁਰ, ਪ੍ਰਦੀਪ ਠਾਕੁਰ, ਰਾਜਪ੍ਰੀਤ ਸਿੰਘ, ਸੰਦੀਪ ਬਾਂਸਲ, ਗੋਰਵ ਮੌਗਾਂ, ਕੁਲਦੀਪ ਗੋਰਾ, ਸੁਭਾਸ਼ ਗੇਰਾ, ਗੋਰੀ ਸ਼ੰਕਰ, ਰਾਜ ਕੁਮਾਰ ਅਤੇ ਸੰਜੀਵ ਕੋਚਰ ਤੋਂ ਇਲਾਵਾ ਕਈ ਹੋਰ ਮੈਂਬਰ ਆਪਣੀਆਂ ਸੇਵਾਵਾਂ ਦੇ ਰਹੇ ਸਨ |