03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਡੀ.ਏ.ਵੀ., ਕੇ.ਆਰ.ਬੀ. ਸਕੂਲ ਨੇ ਮਨਾਇਆ ਖੇਡ ਦਿਵਸ

Ad Position 21
repet_subhas-goyals [Copy P29]
ਅਜੀਤ ਡੈਸਕ 06-12-2025
ਕੋਟ ਈਸੇ ਖਾਂ, 5 ਦਸੰਬਰ (ਗੁਰਮੀਤ ਸਿੰਘ ਖਾਲਸਾ)-ਹਲਕਾ ਧਰਮਕੋਟ ਦੀਆਂ ਪੁਰਾਣੀਆਂ ਵਿੱਦਿਅਕ ਸੰਸਥਾਵਾਂ ਵਿਚੋਂ ਇਕ ਡੀ.ਏ.ਵੀ., ਕੇ.ਆਰ.ਬੀ. ਪਬਲਿਕ ਸਕੂਲ ਕੋਟ ਈਸੇ ਖਾਂ ਨੇ ਸਾਲਾਨਾ ਖੇਡ ਦਿਵਸ ਬੇਹੱਦ ਸ਼ਾਨਦਾਰ ਢੰਗ ਨਾਲ ਮਨਾਇਆ | ਇਸ ਮੌਕੇ ਆਊਟ ਡੋਰ ਅਤੇ ਇਨਡੋਰ ਹੋਈਆਂ ਖੇਡਾਂ ਵਿਚ ਪ੍ਰਾਇਮਰੀ ਪੱਧਰ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ | ਪਿ੍ੰਸੀਪਲ ਰਿਤੂ ਅਹੂਜਾ ਨੇ ਦੱਸਿਆ ਕਿ ਖੇਡਾਂ ਨਿਰੋਗ ਸਰੀਰ ਤੇ ਮਾਨਸਿਕ ਵਿਕਾਸ ਲਈ ਬਹੁਤ ਜਰੂਰੀ ਹਨ | ਬੱਚਿਆਂ ਨੇ ਲੈਮਨ ਸਪੂਨ ਦੌੜ, ਲੰਮੀ ਦੌੜ, 100 ਮੀਟਰ ਦੌੜ, 200 ਮੀਟਰ ਦੌੜ, ਜੰਪ ਦੌੜ, ਡਿਸਕਸ ਥਰੋਅ ਆਦਿ 'ਚ ਵਧੀਆ ਪ੍ਰਦਰਸ਼ਨ ਕੀਤਾ | ਚੇਅਰਮੈਨ ਵਿਜੇ ਕੁਮਾਰ ਧੀਰ ਨੇ ਕਿਹਾ ਕਿ ਡੀ.ਏ.ਵੀ. ਸਕੂਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡ ਦਿਵਸ ਮਨਾਇਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਮਾਨਸਿਕ ਤੇ ਸਰੀਰਕ ਹਾਲਤ ਨੂੰ ਵਧੀਆ ਰੱਖਿਆ ਜਾ ਸਕੇ | ਇਸ ਸਮੇਂ ਸਕੂਲ ਪ੍ਰਬੰਧਕ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸ਼ਾਨ ਨਾਲ ਜਿੱਤੇਗਾ-ਪੱਪੂ ਰਾਮੰੂਵਾਲੀਆ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁੰਨਿਆਂ ਦਾ ਦਿਹਾੜਾ ਗੁਰਦੁਆਰਾ ਚੰਦ ਪੁਰਾਣਾ 'ਚ ਮਨਾਇਆ
Ad Position 24