ਸ੍ਰੀ ਮੁਕਤਸਰ ਸਾਹਿਬ, 5 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸੇਵਾ ਮੁਕਤ ਲੈਕਚਰਾਰ ਕੁਲਦੀਪ ਸਿੰਘ ਮਨੇਸ (60) ਪੁੱਤਰ ਗੁੱਦੜ ਸਿੰਘ ਮਨੇਸ ਸਾਬਕਾ ਸਰਪੰਚ ਪਿੰਡ ਚੜੇਵਾਨ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ | ਇਸ ਉਪਰੰਤ ਗੁਰਦੁਆਰਾ ਸਿੰਘ ਸਭਾ ਪਿੰਡ ਚੜੇਵਾਨ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਵਿਚ ਵੱਖ-ਵੱਖ ਆਗੂਆਂ ਤੇ ਇਲਾਕਾ ਵਾਸੀਆਂ ਨੇ ਸ਼ਾਮਿਲ ਹੋ ਕੇ ਕੁਲਦੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਸਪੁੱਤਰ ਪਰਜੀਤ ਸਿੰਘ, ਭਰਾ ਅਮਰਜੀਤ ਸਿੰਘ ਐਡਵੋਕੇਟ ਅਤੇ ਭਤੀਜਿਆਂ ਤੇਜਵੀਰ ਸਿੰਘ ਐਡਵੋਕੇਟ, ਰਿਪਨਜੀਤ ਸਿੰਘ, ਹਨਵੀਰ ਸਿੰਘ ਏ.ਡੀ.ਏ. ਅਤੇ ਮਨਿੰਦਰ ਸਿੰਘ ਮਨੀ ਮੈਂਬਰ ਬਲਾਕ ਸੰਮਤੀ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਭਾਈ ਹਰਜਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਗ੍ਰੰਥੀ ਭਾਈ ਜਸਪਾਲ ਸਿੰਘ ਵਲੋਂ ਅਰਦਾਸ ਕੀਤੀ ਗਈ | ਸ਼ਰਧਾਂਜਲੀ ਸਮਾਗਮ ਵਿਚ ਰਾਜਬਲਵਿੰਦਰ ਸਿੰਘ ਮਰਾੜ੍ਹ ਰਿਟਾ: ਐਸ.ਪੀ., ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸ਼ਰਨਜੀਤ ਸਿੰਘ ਸੰਧੂ ਚੇਅਰਮੈਨ ਬਲਾਕ ਸੰਮਤੀ ਅਤੇ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦਿਹਾਤੀ ਅਤੇ ਸਿਮਰਜੀਤ ਸਿੰਘ ਭੀਨਾ ਬਰਾੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਕੁਲਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੁਆਰਾ ਸਿੱਖਿਆ ਦੇ ਖੇਤਰ ਅਤੇ ਪੰਜਾਬੀ ਥੀਏਟਰ ਵਿਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ | ਇਸ ਉਪਰੰਤ ਪੰਜਾਬ ਪਬਲਿਕ ਸਰਵਿਸਿਜ ਕਮਿਸ਼ਨ ਦੇ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਨੇ ਪਰਿਵਾਰ ਦੀ ਤਰਫੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਅਮਰਜੀਤ ਸਿੰਘ ਮਨੇਸ ਐਡਵੋਕੇਟ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਬਰਾੜ ਸੋਥਾ, ਕੱਚਾ ਆੜ੍ਹਤੀਆ ਐਸੋਸੀਏਸ਼ਨ, ਪੈਸਟੀਸਾਈਡ ਐਸੋਸੀਏਸ਼ਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਥਾ, ਗੁਲਾਬੇਵਾਲਾ, ਥਾਂਦੇਵਾਲਾ ਅਤੇ ਹੋਰ ਸਕੂਲਾਂ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ | ਇਸ ਤੋਂ ਇਲਾਵਾ ਮਿ੍ਤਕ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਗੁਰਚਰਨ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਭਾਜਪਾ ਕਿਸਾਨ ਮੋਰਚਾ, ਮਨਜਿੰਦਰ ਸਿੰਘ ਬਿੱਟੂ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇ: ਹੀਰਾ ਸਿੰਘ ਚੜੇਵਾਣ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਭਿੰਦਰ ਸ਼ਰਮਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਮਲਕੀਤ ਸਿੰਘ ਭੁੱਲਰ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਗੁਰਪ੍ਰੀਤ ਸਿੰਘ ਪੀ.ਏ. ਰਾਜਾ ਵੜਿੰਗ, ਹਰਕੀਮਤ ਸਿੰਘ ਤਖਤਮਲਾਣਾ ਉਮੀਦਵਾਰ ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਉਦੇਕਰਨ, ਰਣਬੀਰ ਸਿੰਘ ਯੁੱਗੀ ਸ਼ੇਰੇਵਾਲਾ, ਜਗਮੀਤ ਸਿੰਘ ਰਿੰਕੂ ਭੁੱਲਰ ਮੈਂਬਰ ਬਲਾਕ ਸੰਮਤੀ, ਸੁਖਦਰਸ਼ਨ ਸਿੰਘ ਬੇਦੀ ਰਿਟਾ: ਜ਼ਿਲਾ ਉਪ ਸਿੱਖਿਆ ਅਫਸਰ, ਹਰਮੀਤ ਸਿੰਘ ਬੇਦੀ, ਰਾਜ ਕੁਮਾਰ ਲੈਕਚਰਾਰ, ਰਵਿੰਦਰ ਸਿੰਘ ਨੰਢਾ, ਰਾਮ ਸਵਰਨ ਲੱਖੇਵਾਲੀ, ਰਣਜੀਤ ਸਿੰਘ ਭੁੱਟੀਵਾਲਾ, ਅੰਮਿ੍ਤਪਾਲ ਸਿੰਘ ਸਾਬਕਾ ਸਰਪੰਚ ਸੁਖਨਾ ਅਬਲੂ, ਬੋਹੜ ਸਿੰਘ ਪੰਚ ਸੁਖਨਾ, ਜਗਜੀਤ ਸਿੰਘ ਮੈਂਬਰ ਰੁਪਾਣਾ, ਸ਼ਿਵਰਾਜ ਸਿੰਘ ਚੌਂਤਰਾ, ਜਸਕਰਨ ਸਿੰਘ ਚੌਂਤਰਾ, ਸਤਨਾਮ ਸਿੰਘ ਸਾਬਕਾ ਸਰਪੰਚ ਥਾਂਦੇਵਾਲਾ, ਸਾਜਨ ਬੱਤਰਾ, ਬਲਤੇਜ ਸਿੰਘ ਥਾਂਦੇਵਾਲਾ, ਗੁਰਵੰਤ ਸਿੰਘ ਮਨੇਸ ਸਾਬਕਾ ਸਰਪੰਚ ਚੜੇਵਾਨ, ਸਾਜਨ ਬੱਤਰਾ, ਹਰਕੀਰਤ ਸਿੰਘ ਮੱਕੜ ਆਦਿ ਹਾਜ਼ਰ ਸਨ |