ਕੋਟਕਪੂਰਾ-ਕੋਟਕਪੂਰਾ ਨਿਵਾਸੀ ਸੇਵਾ ਮੁਕਤ ਲੈਕਚਰਾਰ ਬਲਵਿੰਦਰ ਸਿੰਘ ਮਠਾੜੂ ਦਾ ਜਨਮ 10 ਮਾਰਚ 1958 ਨੂੰ ਪਿਤਾ ਅਜਮੇਰ ਸਿੰਘ ਤੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਪਿੰਡ ਠੱਠੀ ਭਾਈ ਜ਼ਿਲ੍ਹਾ ਮੋਗਾ ਵਿਖੇ ਹੋਇਆ | ਉਨ੍ਹਾਂ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੇ ਸੈਕੰਡਰੀ ਸਿੱਖਿਆ ਆਪਣੇ ਨਾਨਕੇ ਪਿੰਡ ਜਿਉਣਵਾਲਾ ਵਿਖੇ ਕਰਨ ਉਪਰੰਤ ਗੈ੍ਰਜੂਏਸ਼ਨ ਸਰਕਾਰੀ ਬਿ੍ਜਿੰਦਰਾ ਕਾਲਜ ਅਤੇ ਬੀ.ਐਡ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਤੋਂ ਕੀਤੀ | ਐਮ.ਏ ਕਾਮਰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਐਮ. ਕਾਮ ਅਜਮੇਰ ਯੂਨੀਵਰਸਿਟੀ ਤੋਂ ਕੀਤੀ | 1979 'ਚ ਗਣਿਤ ਅਧਿਆਪਕ ਵਜੋਂ 21 ਸਾਲ ਦੀ ਉਮਰ 'ਚ ਸਰਕਾਰੀ ਸੇਵਾ 'ਚ ਆਏ ਅਤੇ 2004 'ਚ ਕਾਮਰਸ ਲੈਕਚਰਾਰ ਵਜੋਂ ਪਦਉਨਤ ਹੋ ਕੇ ਕੁੜੀਆਂ ਵਾਲਾ ਸਕੂਲ ਕੋਟਕਪੂਰਾ ਵਿਖੇ ਸੇਵਾ ਨਿਭਾਈ | ਇਸ ਸਕੂਲ ਤੋਂ 31 ਮਾਰਚ 2017 ਨੂੰ ਸੇਵਾਨਿਵਿਰਤ ਹੋਏ | ਉਨ੍ਹਾਂ ਦੀ ਸ਼ਾਦੀ 1987 'ਚ ਬੀਬੀ ਤੁਲਸਨ ਕੌਰ ਵਾਸੀ ਢਿਲਵਾਂ ਕਲਾਂ (ਜੋ ਕਿ ਗਾਂਧੀ ਸਕੂਲ ਦੇ ਪਿ੍ੰਸੀਪਲ ਰਹੇ) ਨਾਲ ਹੋਈ ਤੇ ਉਨ੍ਹਾਂ ਦੇ ਘਰ ਬੇਟੇ ਯਾਦਵੀਰ ਸਿੰਘ ਨੇ ਜਨਮ ਲਿਆ | ਬੇਟਾ ਇੰਡੀਅਨ ਆਇਲ ਕਾਰਪੋਰੇਸ਼ਨ ਅੰਮਿ੍ਤਸਰ ਡਿਵੀਜ਼ਨ ਵਿਖੇ ਡਿਪਟੀ ਮੈਨੇਜਰ ਹਨ | ਆਪ 3 ਭਰਾਵਾਂ ਤੇ 1 ਭੈਣ 'ਚੋਂ ਸਭ ਤੋਂ ਵੱਡੇ ਸਨ | ਬਲਵਿੰਦਰ ਸਿੰਘ ਨੇ ਅਧਿਆਪਕ ਜਥੇਬੰਦੀ 'ਚ ਮੋਹਰੀ ਭੂਮਿਕਾ ਨਿਭਾਈ | ਆਪ ਡੀ.ਟੀ.ਐਫ ਫ਼ਰੀਦਕੋਟ ਦੇ ਜ਼ਿਲ੍ਹਾ ਕਮੇਟੀ ਮੈਂਬਰ ਅਤੇ ਡੈਮੋਕਰੈਟਿਕ ਪੈਨਸ਼ਨਰਜ਼ ਫ਼ਰੰਟ ਬਲਾਕ ਕੋਟਕਪੂਰਾ ਦੇ ਖਜ਼ਾਨਚੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ | ਉਹ ਵਿਦਿਆਰਥੀਆਂ ਪ੍ਰਤੀ ਆਪਣੇ ਕਾਰਜਕਾਲ ਦੌਰਾਨ ਪੂਰੇ ਸੁਹਿਰਦ ਰਹੇ | ਆਪ ਸੰਖੇਪ ਬਿਮਾਰੀ ਤੋਂ ਬਾਅਦ 15 ਦਸੰਬਰ ਨੂੰ ਪਰਿਵਾਰ ਨੂੰ ਸਦੀਂਵੀ ਵਿਛੋੜਾ ਦੇ ਗਏ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 24 ਦਸੰਬਰ 2025 ਦਿਨ ਬੁੱਧਵਾਰ ਨੂੰ ਗੁਰਦੁਆਰਾ ਮਾਤਾ ਦਇਆ ਕੌਰ ਜੀ, ਪਿੰਡ ਸੰਧਵਾਂ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ | ਉਪਰੰਤ ਸ਼ਰਧਾਂਜਲੀ ਸਮਾਗਮ ਹੋਵੇਗਾ | ਮੇਘਰਾਜ