13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਢਹਿ ਗਿਆ ਪਾਕਿ ਵਿਚਲਾ ਸ਼ੇਰ-ਏ-ਪੰਜਾਬ ਦਾ 'ਸਮਰ ਪੈਲੇਸ' <br/>

Ad Position 21
No active advertisement
ਅਜੀਤ ਡੈਸਕ 03-06-2025

ਅੰਮਿ੍ਤਸਰ, 2 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਕਸਬਾ ਰਸੂਲ ਨਗਰ (ਪੁਰਾਣਾ ਨਾਂ ਰਾਮ ਨਗਰ) 'ਚ ਦਰਿਆ ਚਨਾਬ ਦੇ ਕੰਢੇ 'ਤੇ ਮੌਜੂਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ (ਗਰਮੀਆਂ ਦਾ ਮਹਿਲ) ਪੂਰੀ ਤਰ੍ਹਾਂ ਢਹਿ ਗਿਆ ਹੈ | ਹੁਣ ਇਸ ਆਲੀਸ਼ਾਨ ਬਾਰਾਂਦਰੀ ਦੀ ਸਿਰਫ਼ ਇਕ ਕੰਧ ਦਾ ਕੁਝ ਹਿੱਸਾ ਹੀ ਬਾਕੀ ਬਚਿਆ ਰਹਿ ਗਿਆ ਹੈ | ਸਿੱਖ ਧਾਰਮਿਕ ਯਾਦਗਾਰਾਂ ਅਤੇ ਵਿਰਾਸਤੀ ਸਮਾਰਕਾਂ ਦੀ ਸਾਂਭ-ਸੰਭਾਲ ਦੇ ਲੰਬੇ-ਚੌੜੇ ਦਾਅਵੇ ਕਰਨ ਵਾਲੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿ ਸਰਕਾਰ ਦੇ ਸੰਬੰਧਿਤ ਵਿਭਾਗ ਇਸ ਵਿਰਾਸਤੀ ਸਿੱਖ ਧਰੋਹਰ ਨੂੰ ਸਹੇਜਣ 'ਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ | ਇਸ ਸਮਾਰਕ ਨੂੰ ਪਾਕਿਸਤਾਨ ਪੁਰਾਤਤਵ ਵਿਭਾਗ ਦੁਆਰਾ ਸੁਰੱਖਿਅਤ ਸਮਾਰਕ ਐਲਾਨੇ ਜਾਣ ਦੇ ਬਾਵਜੂਦ ਵਿਭਾਗ ਵਲੋਂ ਇਸ ਦੀ ਕਦੇ ਕੋਈ ਖ਼ਬਰ-ਸਾਰ ਨਹੀਂ ਲਈ ਗਈ | ਹੁਣ ਇਸ ਦੇ ਸਥਾਨ 'ਤੇ ਪਿੰਡ ਵਾਲੇ ਆਪਣੇ ਪਸ਼ੂ ਬੰਨ੍ਹਦੇ ਅਤੇ ਪਾਥੀਆਂ ਥੱਪਦੇ ਹਨ | ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਦੀ ਮੌਜੂਦਾ ਹਾਲਤ ਦਾ ਜਾਇਜ਼ਾ ਲੈਣ ਪਹੁੰਚੇ ਪਾਕਿ ਦੇ ਭੁਪਿੰਦਰ ਸਿੰਘ ਲਵਲੀ ਅਤੇ ਆਸਟ੍ਰੇਲੀਆ ਦੇ ਭਾਈ ਨਿਸ਼ਾਨ ਸਿੰਘ ਨੇ ਸਮਾਰਕ ਦੀ ਹਾਲਤ 'ਤੇ ਨਿਰਾਸ਼ਾ ਪ੍ਰਗਟ ਕਰਦਿਆਂ ਇਕ ਵੀਡੀਓ ਦੀ ਮਾਰਫ਼ਤ ਦੱਸਿਆ ਕਿ ਕੋਈ 3-4 ਵਰ੍ਹੇ ਪਹਿਲਾਂ ਤਕ ਇਸ ਮਹਿਲ ਦੇ ਬਾਹਰ ਮੱਥੇ 'ਤੇ ਇਕ ਪੱਥਰ ਦੀ ਸਿਲ ਲੱਗੀ ਹੋਈ ਹੈ, ਜਿਸ 'ਤੇ 'ਸਮਰ ਰੈਜ਼ੀਡੈਂਸ ਆਫ਼ ਮਹਾਰਾਜਾ ਰਣਜੀਤ ਸਿੰਘ-ਸੰਨ 1830 ਤੋਂ ਸੰਨ 1837' ਲਿਖਿਆ ਸਾਫ਼ ਪੜਿ੍ਹਆ ਜਾ ਸਕਦਾ ਸੀ | ਉਨ੍ਹਾਂ ਨੇ ਦੱਸਿਆ ਕਿ ਇਸ ਬਾਰਾਂਦਰੀ ਤੋਂ ਸਿਰਫ਼ 10 ਕਦਮ ਦੀ ਦੂਰੀ 'ਤੇ ਦੂਜੇ ਐਂਗਲੋ-ਸਿੱਖ ਯੁੱਧ 'ਚ ਮਾਰੇ ਜਾਣ ਵਾਲੇ ਅੰਗਰੇਜ਼ ਅਧਿਕਾਰੀਆਂ 'ਚੋਂ ਲੈਫ਼ਟੀਨੈਂਟ ਕਰਨਲ ਵਿਲੀਅਮ ਹੈਲਮਾਕ, ਬਿ੍ਗੇਡੀਅਰ ਜਨਰਲ ਸੀ. ਆਰ. ਕਿਓਰਟਨ, ਸੂਬੇਦਾਰ ਮੇਜਰ ਸਰਦਾਰ ਬਹਾਦਰ ਮੀਰ ਸ਼ੇਰ ਅਲੀ, ਕੈਪਟਨ ਜੇ. ਐੱਫ਼. ਫਿਟਜਰਾਲਡ ਅਤੇ ਹੈਨਰੀ ਕਰੀ ਹਿਲਰ ਆਦਿ ਦੀਆਂ ਕਬਰਾਂ ਅੱਜ ਵੀ ਮੌਜੂਦ ਹਨ | ਇਨ੍ਹਾਂ ਕਬਰਾਂ ਦੀ ਸੁਰੱਖਿਆ ਲਈ ਇਨ੍ਹਾਂ ਦੇ ਆਸੇ-ਪਾਸੇ 5 ਫੁੱਟ ਉੱਚੀ ਕੰਧ ਬਣਾਈ ਗਈ ਹੈ ਅਤੇ ਇਨ੍ਹਾਂ ਦੇ ਰੱਖ-ਰਖਾਅ ਲਈ ਇਕ ਚੌਕੀਦਾਰ ਵੀ ਨਿਯੁਕਤ ਕੀਤਾ ਗਿਆ ਹੈ | ਜਦਕਿ ਇਤਿਹਾਸਕ ਸਿੱਖ ਬਾਰਾਂਦਰੀ ਦੇ ਰੱਖ-ਰਖਾਅ ਲਈ ਕੋਈ ਧਿਆਨ ਨਾ ਦਿੱਤੇ ਜਾਣ ਕਰਕੇ ਇਹ ਜ਼ਮੀਨਦੋਜ਼ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਪ੍ਰਾਚੀਨ ਮੰਦਰ ਤੇ ਕਬਰਸਤਾਨ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਹਿੰਦੂ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਧਾਮੀ ਵਲੋਂ ਮਾਸਟਰ ਨੀਲਾ ਨਲੋਆ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ
Ad Position 24