13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪਾਕਿ 'ਚ ਪ੍ਰਾਚੀਨ ਮੰਦਰ ਤੇ ਕਬਰਸਤਾਨ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਹਿੰਦੂ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 03-06-2025

ਅੰਮਿ੍ਤਸਰ, 2 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਹੈਦਰਾਬਾਦ ਵਿਖੇ ਮੂਸਾ ਖਟਿਆਨ 'ਚ ਪ੍ਰਾਚੀਨ ਸ਼ਿਵ ਮੰਦਰ ਦੀ 6 ਏਕੜ ਜ਼ਮੀਨ 'ਤੇ ਇਲਾਕੇ ਦੇ ਰਸੂਖਦਾਰ ਖਾਸਖੇਲੀ ਭਾਈਚਾਰੇ ਵਲੋਂ ਕੀਤੇ ਗਏ ਗ਼ੈਰ-ਕਾਨੂੰਨੀ ਕਬਜ਼ੇ ਦੇ ਵਿਰੋਧ 'ਚ ਅੱਜ ਨਿਰਮਲ ਕੁਮਾਰ ਮੇਘਵਾਰ, ਸੰਨੀ ਰਮਾਨੀ ਭੀਲ, ਸੀਤਲ ਮੇਘਵਾਰ ਅਤੇ ਅਨਿਲ ਸ਼ਰਮਾ ਦੀ ਅਗਵਾਈ 'ਚ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਪਾਕਿਸਤਾਨ ਦਲਿਤ ਇਤਿਹਾਦ ਦੇ ਸੱਦੇ 'ਤੇ ਸ਼ਹਿਰ ਭਰ ਵਿਚ ਇਕ ਰੈਲੀ ਤੋਂ ਬਾਅਦ ਟੰਡੋ ਜਾਮ ਪ੍ਰੈੱਸ ਕਲੱਬ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ | ਉੱਥੋਂ ਦੇ ਹਿੰਦੂ ਭਾਈਚਾਰੇ ਦੇ ਸਥਾਨਕ ਮੈਂਬਰਾਂ ਨੇ ਦੱਸਿਆ ਕਿ ਖਾਸਖੇਲੀ ਭਾਈਚਾਰੇ ਦੇ ਬਿਲਡਰ ਮਾਫ਼ੀਆ ਨੇ ਮੂਸਾ ਖਟਿਆਨ 'ਚ ਇਕ ਸਦੀ ਤੋਂ ਵੱਧ ਪੁਰਾਣੇ ਸ਼ਿਵ ਮੰਦਰ ਦੇ ਆਲੇ-ਦੁਆਲੇ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਹਿੰਦੂ ਭਾਈਚਾਰੇ ਨੇ ਸਿੰਧ ਸਰਕਾਰ, ਆਈ. ਜੀ. ਸਿੰਧ ਪੁਲਿਸ, ਡੀ. ਆਈ. ਜੀ. ਹੈਦਰਾਬਾਦ, ਐੱਸ. ਐੱਸ. ਪੀ. ਹੈਦਰਾਬਾਦ, ਡੀ. ਜੀ. ਰੇਂਜਰਜ਼ ਸਿੰਧ, ਸਿੰਧ ਹਾਈ ਕੋਰਟ ਅਤੇ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਅਤੇ ਮੰਦਰ ਦੀ ਜ਼ਮੀਨ ਅਤੇ ਕਬਰਸਤਾਨ ਤੋਂ ਗ਼ੈਰ-ਕਾਨੂੰਨੀ ਕਬਜ਼ੇ ਹਟਾਏ ਜਾਣ |

Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਪਿਸ਼ਾਵਰ 'ਚ ਸਿੱਖ ਕਾਰੋਬਾਰੀ ਦੁਆਰਾ ਬਣਾਇਆ 'ਨਾਜ਼ ਸਿਨੇਮਾ' ਜ਼ਮੀਨਦੋਜ਼ ਅਗਲੀ ਖ਼ਬਰ ਢਹਿ ਗਿਆ ਪਾਕਿ ਵਿਚਲਾ ਸ਼ੇਰ-ਏ-ਪੰਜਾਬ ਦਾ 'ਸਮਰ ਪੈਲੇਸ' <br/>
Ad Position 24