13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪਾਕਿ ਦੇ ਪਿਸ਼ਾਵਰ 'ਚ ਸਿੱਖ ਕਾਰੋਬਾਰੀ ਦੁਆਰਾ ਬਣਾਇਆ 'ਨਾਜ਼ ਸਿਨੇਮਾ' ਜ਼ਮੀਨਦੋਜ਼

Ad Position 21
No active advertisement
ਅਜੀਤ ਡੈਸਕ 03-06-2025

ਅੰਮਿ੍ਤਸਰ, 2 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਵਿਚਲਾ ਸਿੱਖ ਕਾਰੋਬਾਰੀ ਸ: ਦਸਵੰਤ ਸਿੰਘ ਦੁਆਰਾ ਸਾਲ 1936 'ਚ ਬਣਾਇਆ 'ਨਾਜ਼ ਸਿਨੇਮਾ' ਪਲਾਜ਼ਾ ਬਣਾਏ ਜਾਣ ਹਿਤ ਜ਼ਮੀਨਦੋਜ਼ ਕਰ ਦਿੱਤਾ ਗਿਆ ਹੈ | ਦਰਅਸਲ, ਇਸ ਨੂੰ ਢਾਹੁਣ ਦੀ ਕਾਰਵਾਈ ਮਾਰਚ ਮਹੀਨੇ ਦੇ ਆਖ਼ਰੀ ਹਫ਼ਤੇ ਹੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਇਸ ਦੀ ਇਮਾਰਤ ਪੂਰੀ ਤਰ੍ਹਾਂ ਢਾਹ ਦਿੱਤੀ ਗਈ ਹੈ | ਦੱਸਿਆ ਜਾਂਦਾ ਹੈ ਕਿ ਜਦੋਂ ਦਸਵੰਤ ਸਿੰਘ ਨੇ ਇਹ ਥੀਏਟਰ ਬਣਾਇਆ ਤਾਂ ਉਨ੍ਹਾਂ ਨੇ ਇਸ ਦਾ ਨਾਂ 'ਰੋਜ਼ ਸਿਨੇਮਾ' ਰੱਖਿਆ ਸੀ | ਸੰਨ 1947 'ਚ ਵੰਡ ਦੌਰਾਨ ਉਹ ਭਾਰਤ ਆ ਗਏ ਤਾਂ ਇਸ ਦੇ ਨਵੇਂ ਮਾਲਕ ਦੁਆਰਾ ਇਸ ਦਾ ਨਾਮ 'ਨਾਜ਼ ਸਿਨੇਮਾ' ਰੱਖਿਆ ਗਿਆ | ਸਿਨੇਮਾ ਦੇ ਤੀਜੀ ਪੀੜ੍ਹੀ ਦੇ ਮਾਲਕ ਜਵਾਦ ਰਜ਼ਾ ਮੁਤਾਬਿਕ ਉਸ ਦੇ ਦਾਦਾ ਜੀ ਨੇ ਇਸ ਨੂੰ ਸੰਨ 1947 'ਚ ਪ੍ਰਾਪਤ ਕੀਤਾ ਅਤੇ ਦਹਾਕਿਆਂ ਤੱਕ ਇਹ ਸਿਨੇਮਾ ਪਿਸ਼ਾਵਰ 'ਚ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਿਆ ਰਿਹਾ | ਇਹ ਸਿਨੇਮਾ ਉਸੇ ਕਿੱਸਾ ਖਵਾਨੀ ਬਾਜ਼ਾਰ ਦੇ ਨੇੜੇ ਸਥਿਤ ਸੀ, ਜਿੱਥੇ ਬਾਲੀਵੁੱਡ ਦੇ ਪ੍ਰਸਿੱਧ ਸਿਤਾਰਿਆਂ ਯੂਸਫ਼ ਖ਼ਾਨ ਉਰਫ਼ ਦਿਲੀਪ ਕੁਮਾਰ, ਰਾਜ ਕਪੂਰ ਅਤੇ ਪਾਕਿਸਤਾਨੀ ਸਿਨੇਮਾ ਅਤੇ ਟੀ. ਵੀ. ਦੇ ਕਈ ਹੋਰ ਕਲਾਕਾਰਾਂ ਦੇ ਘਰ ਹਨ | ਇਸ ਵਿਰਾਸਤ ਨੂੰ ਸੁਰੱਖਿਅਤ ਰੱਖਣ 'ਚ ਸਰਕਾਰੀ ਸਹਾਇਤਾ ਅਤੇ ਜਨਤਕ ਦਿਲਚਸਪੀ ਦੀ ਘਾਟ ਕਾਰਨ ਪਿਸ਼ਾਵਰ 'ਚ ਸਿਨੇਮਾ ਸਭਿਆਚਾਰ ਦਾ ਹੌਲੀ-ਹੌਲੀ ਪਤਨ ਹੋ ਗਿਆ | ਰਜ਼ਾ ਨੇ ਕਿਹਾ ਕਿ ਪਾਕਿ 'ਚ ਫ਼ਿਲਮਾਂ ਦੇ ਨਿਰਮਾਣ ਦੀ ਗੁਣਵੱਤਾ 'ਚ ਗਿਰਾਵਟ ਆਉਣ ਅਤੇ ਭਾਰਤੀ ਫ਼ਿਲਮਾਂ 'ਤੇ ਪਾਬੰਦੀ ਦੇ ਨਾਲ ਸਿਨੇਮਾ 'ਚ ਦਰਸ਼ਕਾਂ ਨੇ ਆਉਣਾ ਬੰਦ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਨਿੱਜੀ ਸਪੋਰਟਸ ਕਾਲਜਾਂ 'ਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਨਾਂਹ ਦੇ ਬਰਾਬਰ <br/> ਅਗਲੀ ਖ਼ਬਰ ਪਾਕਿ 'ਚ ਪ੍ਰਾਚੀਨ ਮੰਦਰ ਤੇ ਕਬਰਸਤਾਨ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਹਿੰਦੂ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ <br/>
Ad Position 24