13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੂਬੇ ਦੇ ਨਿੱਜੀ ਸਪੋਰਟਸ ਕਾਲਜਾਂ 'ਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਨਾਂਹ ਦੇ ਬਰਾਬਰ <br/>

Ad Position 21
No active advertisement
ਅਜੀਤ ਡੈਸਕ 03-06-2025
ਪਟਿਆਲਾ, 2 ਜੂਨ (ਗੁਰਵਿੰਦਰ ਸਿੰਘ ਔਲਖ)-ਸੂਬੇ ਦੀ ਨੌਜਵਾਨ ਪੀੜ੍ਹੀ 'ਚ ਪਿਛਲੇ ਸਮੇਂ ਤੋਂ ਸਪੋਰਟਸ ਨਾਲ ਸੰਬੰਧਿਤ ਕੋਰਸ ਕਰਨ 'ਚ ਰੁਚੀ ਲਗਾਤਾਰ ਘਟਦੀ ਜਾ ਰਹੀ ਹੈ | ਜਿਸ ਕਾਰਨ ਪੰਜਾਬ 'ਚ ਵੱਡੀ ਗਿਣਤੀ ਨਿੱਜੀ ਫਿਜ਼ੀਕਲ ਐਜੂਕੇਸ਼ਨ ਕਾਲਜ ਆਪਣੀ ਹੋਂਦ ਬਚਾਉਣ ਲਈ ਬਾਹਰਲੇ ਸੂਬਿਆਂ ਦੇ ਵਿਦਿਆਰਥੀਆਂ 'ਤੇ ਹੀ ਨਿਰਭਰ ਹੋ ਕੇ ਰਹਿ ਗਏ ਹਨ | ਪੰਜਾਬ ਦੇ ਵਿਦਿਆਰਥੀਆਂ ਵਲੋਂ ਫਿਜ਼ੀਕਲ ਕੋਰਸਾਂ 'ਚ ਦਾਖਲਾ ਲੈਣ ਤੋਂ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ | ਪਿਛਲੇ ਸਮਿਆਂ ਦੌਰਾਨ ਰਾਜ ਦੇ ਸਕੂਲਾਂ ਕਾਲਜਾਂ 'ਚ ਇਸ ਵਿਸ਼ੇ ਨਾਲ ਸੰਬੰਧਿਤ ਅਧਿਆਪਕਾਂ ਦੀ ਭਰਤੀ ਨਾਂਹ ਦੇ ਬਰਾਬਰ ਹੀ ਹੋਈ ਹੈ | ਜਿਸ ਕਾਰਨ ਨੌਜਵਾਨ ਪੀੜ੍ਹੀ ਵਲੋਂ ਫਿਜ਼ੀਕਲ ਨਾਲ ਸੰਬੰਧਿਤ ਕੋਰਸਾਂ ਤੋਂ ਪਾਸਾ ਵੱਟ ਲਿਆ ਹੈ | ਦੂਜੇ ਪਾਸੇ ਜਿਨ੍ਹਾਂ ਸੂਬਿਆਂ 'ਚ ਪੀ.ਟੀ. ਜਾਂ ਡੀ.ਪੀ. ਅਧਿਆਪਕਾਂ ਦੀ ਸਰਕਾਰੀ ਭਰਤੀ ਹੁੰਦੀ ਹੈ ਉੱਥੋਂ ਦੇ ਵਿਦਿਆਰਥੀ ਪੰਜਾਬ 'ਚ ਸਪੋਰਟਸ ਨਾਲ ਸੰਬੰਧਿਤ ਕੋਰਸ ਕਰਨ ਲਈ ਹਰ ਵਰ੍ਹੇ ਵੱਡੀ ਗਿਣਤੀ 'ਚ ਆਉਂਦੇ ਹਨ | ਇਕਾ-ਦੁੱਕਾ ਕਾਲਜਾਂ ਨੂੰ ਛੱਡ ਕੇ ਬਹੁਤੇ ਨਿੱਜੀ ਕਾਲਜਾਂ ਦੀਆਂ ਸੀਟਾਂ ਬਾਹਰਲੇ ਰਾਜੇ ਦੇ ਵਿਦਿਆਰਥੀਆਂ ਨਾਲ ਹੀ ਭਰਦੀਆਂ ਹਨ | ਇਨ੍ਹਾਂ ਕਾਲਜਾਂ 'ਚ ਪੰਜਾਬ ਦਾ ਟਾਂਵਾਂ-ਟੱਲਾ ਵਿਦਿਆਰਥੀ ਹੀ ਨਜ਼ਰ ਆਉਂਦਾ ਹੈ | ਜਾਣਕਾਰੀ ਅਨੁਸਾਰ ਪੰਜਾਬ ਦੇ ਕਾਲਜਾਂ 'ਚ ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਆਦਿ ਸੂਬਿਆਂ ਦੇ ਵਿਦਿਆਰਥੀਆਂ ਦੀ ਬਹੁ-ਤਦਾਦ ਹੈ | ਇਨ੍ਹਾਂ ਸਾਰਿਆਂ 'ਚੋਂ ਰਾਜਸਥਾਨ ਨਾਲ ਸੰਬੰਧਿਤ ਵਿਦਿਆਰਥੀ ਦੀ ਗਿਣਤੀ ਸਭ ਤੋਂ ਵੱਧ ਹੈ, ਇੱਥੋਂ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਰਾਜਸਥਾਨ 'ਚ ਪੀ.ਟੀ., ਡੀ.ਪੀ. ਅਧਿਆਪਕਾਂ ਦੀਆਂ ਹਰ ਵਰ੍ਹੇ ਵੱਡੀ ਗਿਣਤੀ 'ਚ ਅਸਾਮੀਆਂ ਨਿਕਲਦੀਆਂ ਹਨ ਅਤੇ ਨੌਜਵਾਨਾਂ ਨੂੰ ਨੌਕਰੀ ਮਿਲ ਜਾਂਦੀ ਹੈ ਪਰ ਦੂਜੇ ਪਾਸੇ ਉੱਥੇ ਸਰੀਰਕ ਸਿੱਖਿਆਂ ਨਾਲ ਸੰਬੰਧਿਤ ਉੱਚ ਸਿੱਖਿਆਂ ਸੰਸਥਾਵਾਂ ਦੀ ਘਾਟ ਹੈ | ਜਿਸ ਕਾਰਨ ਉਨ੍ਹਾਂ ਵਲੋਂ ਪੰਜਾਬ 'ਚ ਦਾਖ਼ਲੇ ਲੈ ਕਿ ਆਪਣੀ ਪੜ੍ਹਾਈ ਪੂਰੀ ਕੀਤੀ ਜਾਂਦੀ ਹੈ | ਜਾਣਕਾਰੀ ਅਨੁਸਾਰ ਇਸ ਸਮੇਂ ਪੰਜਾਬ 'ਚ ਮਹਾਰਾਜਾ ਭੁਪਿੰਦਰਾ ਯੂਨੀਵਰਸਿਟੀ ਸਮੇਤ 15 ਕਾਲਜ ਅਤੇ 11 ਹੋਰ ਯੂਨੀਵਰਸਿਟੀਆਂ 'ਚ ਖੇਡਾਂ ਨਾਲ ਸੰਬੰਧਿਤ ਕੋਰਸ ਚਲ ਰਹੇ ਹਨ | ਇਕ ਨਿੱਜੀ ਕਾਲਜ ਦੇ ਪ੍ਰਬੰਧਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਹੁਤ ਯਤਨ ਕੀਤੇ ਜਾਂਦੇ ਹਨ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ ਪਰ ਹਰ ਵਰ੍ਹੇ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ |

Ad Position 22
No active advertisement
ਪਿਛਲੀ ਖ਼ਬਰ ਮੀਆਂਪੁਰ ਨਹਿਰ 'ਤੇ ਬਣਾਇਆ ਆਰਜ਼ੀ ਪੁਲ ਪਾਣੀ 'ਚ ਡੁੱਬਣ ਕਰਕੇ ਵਾਪਰ ਸਕਦੈ ਵੱਡਾ ਹਾਦਸਾ <br/> ਅਗਲੀ ਖ਼ਬਰ ਪਾਕਿ ਦੇ ਪਿਸ਼ਾਵਰ 'ਚ ਸਿੱਖ ਕਾਰੋਬਾਰੀ ਦੁਆਰਾ ਬਣਾਇਆ 'ਨਾਜ਼ ਸਿਨੇਮਾ' ਜ਼ਮੀਨਦੋਜ਼
Ad Position 24