13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮੀਆਂਪੁਰ ਨਹਿਰ 'ਤੇ ਬਣਾਇਆ ਆਰਜ਼ੀ ਪੁਲ ਪਾਣੀ 'ਚ ਡੁੱਬਣ ਕਰਕੇ ਵਾਪਰ ਸਕਦੈ ਵੱਡਾ ਹਾਦਸਾ <br/>

Ad Position 21
No active advertisement
ਅਜੀਤ ਡੈਸਕ 03-06-2025

ਝਬਾਲ (ਤਰਨ ਤਾਰਨ), 2 ਜੂਨ (ਸਰਬਜੀਤ ਸਿੰਘ)-ਸਰਕਾਰ ਵਲੋਂ ਮੀਆਂਪੁਰ ਨਹਿਰ ਉਪਰ ਬਣੇ ਪੁਲ ਨੂੰ ਚੌੜਾ ਕਰਨ ਲਈ ਪੁਲ ਦਾ ਨਿਰਮਾਣ ਯੋਜਨਾਬੱਧ ਤਰੀਕੇ ਨਾਲ ਨਾ ਕਰਨ ਕਾਰਨ ਇਥੇ ਬਣਾਇਆ ਗਿਆ ਆਰਜ਼ੀ ਪੁਲ ਪਾਣੀ ਵਿਚ ਡੁੱਬਣ ਕਾਰਨ ਇਥੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਕਿਉਂਕਿ ਮੀਆਂਪੁਰ ਵਿਖੇ ਬਣਾਏ ਗਏ ਇਸ ਆਰਜ਼ੀ ਪੁਲ ਉਪਰ ਰੋਜ਼ਾਨਾ ਹੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਛੇਹਰਟਾ ਸਾਹਿਬ ਤੋਂ ਇਲਾਵਾ ਹਸਪਤਾਲ, ਕਾਲਜ, ਸਕੂਲਾਂ ਅਤੇ ਬੈਂਕਾਂ ਵਿਚ ਆਉਣ ਵਾਲੇ ਲੋਕਾਂ ਨੂੰ ਗੁਜਰਨਾ ਪੈਂਦਾ ਹੈ ਅਤੇ ਉਨ੍ਹਾਂ ਦੇ ਮਨ ਵਿਚ ਹਮੇਸ਼ਾਂ ਹੀ ਜਾਨ ਦਾ ਖੌਫ਼ ਬਣਿਆ ਰਹਿੰਦਾ ਹੈ, ਕਿਉਂਕਿ ਇਸ ਪੁਲ 'ਤੇ ਬਣਾਏ ਆਰਜ਼ੀ ਪੁਲ ਤੋਂ ਬਾਅਦ ਪੱਕੇ ਪੁਲ ਬਣਾਉਣ ਦੀ ਰਫ਼ਤਾਰ ਬਹੁਤ ਢਿੱਲੀ ਹੈ | ਇਸ ਆਰਜੀ ਪੁਲ ਨੂੰ ਮਹਿਕਮੇਂ ਵਲੋਂ ਅਧੂਰਾ ਬਣਾਉਣ ਕਾਰਨ ਇਹ ਆਰਜ਼ੀ ਪੁਲ ਪਾਣੀ ਆਉਣ ਕਾਰਨ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ ਅਤੇ ਰੁੜ੍ਹ ਜਾਣ ਦੀ ਵਜ੍ਹਾ ਨਾਲ ਟੁੱਟ ਚੁੱਕਾ ਹੋਣ ਕਰਕੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੁਲ ਬਣਾਉਣ ਵਾਲੇ ਮਹਿਕਮੇਂ ਦੇ ਠੇਕੇਦਾਰ ਵਲੋਂ ਪਹਿਲਾਂ ਬਣੇ ਪੁਰਾਣੇ ਪੁਲ ਨੂੰ ਢਾਹੁਣ ਤੋਂ ਪਹਿਲਾਂ ਹੀ ਇਥੋਂ ਨਿਕਲਣ ਵਾਲੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਮਿੱਟੀ ਦਾ ਆਰਜ਼ੀ ਪੁਲ ਬਣਾ ਦਿੱਤਾ | ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਦੇਖਦਿਆਂ ਹੋਇਆਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜ਼ਰ ਸਰਬਦਿਆਲ ਸਿੰਘ ਘਰਿਆਲਾ ਵਲੋਂ ਹੋਰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਪਿ੍ਥੀਪਾਲ ਸਿੰਘ ਸੋਹਲ, ਬੇਅੰਤ ਸਿੰਘ ਅਤੇ ਗੁਰਜੀਤ ਸਿੰਘ ਠੱਟਾ ਸਮੇਤ ਉੱਥੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਤੇ ਰਾਹਗੀਰਾਂ ਦੀ ਸਹਾਇਤਾ ਕਰਦਿਆਂ ਆਪ ਸਹਾਇਤਾ ਕਰਕੇ ਪਾਣੀ ਵਿਚ ਡੁੱਬੇ ਪੁੱਲ ਉਪਰੋਂ ਲੰਘਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਮੈਨੇਜ਼ਰ ਸਰਬਦਿਆਲ ਸਿੰਘ ਘਰਿਆਲਾ ਨੇ ਆਖਿਆ ਕਿ ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ | ਇਸ ਮੌਕੇ ਠੇਕੇਦਾਰ ਨਾਲ ਗੱਲ ਕਰਨ 'ਤੇ ਠੇਕੇਦਾਰ ਨੇ ਘੜਿਆ ਘੜਾਇਆ ਜਵਾਬ ਦਿੱਤਾ ਕਿ ਇਕ ਦੋ ਦਿਨਾਂ ਤੱਕ ਆਰਜ਼ੀ ਪੁੱਲ ਨੂੰ ਦੁਬਾਰਾ ਚਾਲੂ ਕਰਵਾ ਦਿੱਤਾ ਜਾਵੇਗਾ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਨੂੰ ਆਉਣ ਵਾਲੇ ਇਸ ਮੁੱਖ ਰਸਤੇ ਉੱਪਰ ਪੁੱਲ ਦੀ ਖਸਤਾ ਹਾਲਤ ਵੱਲ ਜ਼ਿਲ੍ਹਾ ਪ੍ਰਸ਼ਾਸਨ, ਹਲਕਾ ਵਿਧਾਇਕ ਜਾਂ ਕਿਸੇ ਵੀ ਹੋਰ ਅਧਿਕਾਰੀ ਦਾ ਧਿਆਨ ਅਜੇ ਤੱਕ ਕਿਉਂ ਨਹੀਂ ਜਾ ਰਿਹਾ ਹੈ | ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਪੁੱਲ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਦਮਦਮੀ ਟਕਸਾਲ ਵਿਖੇ ਸ਼ਹੀਦੀ ਹਫ਼ਤੇ ਦੇ ਦੂਸਰੇ ਦਿਨ ਸਜੇ ਭਾਰੀ ਧਾਰਮਿਕ ਦੀਵਾਨ ਅਗਲੀ ਖ਼ਬਰ ਸੂਬੇ ਦੇ ਨਿੱਜੀ ਸਪੋਰਟਸ ਕਾਲਜਾਂ 'ਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਨਾਂਹ ਦੇ ਬਰਾਬਰ <br/>
Ad Position 24