26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਹਿੰਦੇ ਪੰਜਾਬ 'ਚ ਮੀਂਹ ਤੇ ਹੜ੍ਹਾਂ ਨਾਲ 24 ਲੱਖ ਲੋਕ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 03-09-2025

ਅੰਮਿ੍ਤਸਰ, 2 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪੰਜਾਬ ਸੂਬੇ 'ਚ ਭਿਆਨਕ ਹੜ੍ਹਾਂ ਕਾਰਨ 24 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜਦੋਂਕਿ ਇਕ ਹਜ਼ਾਰ ਤੋਂ ਵੱਧ ਪਿੰਡ ਡੁੱਬ ਗਏ ਹਨ | ਪਾਕਿ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ (ਪੀ. ਡੀ. ਐੱਮ. ਏ.) ਨੇ ਕਿਹਾ ਕਿ ਇਹ ਖੇਤਰੀ ਇਤਿਹਾਸ ਦੀ ਸਭ ਤੋਂ ਭਿਆਨਕ ਹੜ੍ਹ ਆਫ਼ਤਾਂ 'ਚੋਂ ਇਕ ਹੈ | ਅਥਾਰਿਟੀ ਦੇ ਡਾਇਰੈਕਟਰ ਜਨਰਲ ਇਰਫਾਨ ਅਲੀ ਕਥੀਆ ਨੇ ਕਿਹਾ ਕਿ ਭਾਰੀ ਮੀਂਹ ਅਤੇ ਦਰਿਆਵਾਂ 'ਚ ਹੜ੍ਹ ਕਾਰਨ ਸੂਬੇ ਭਰ 'ਚ 3,100 ਤੋਂ ਵੱਧ ਪਿੰਡ ਅਤੇ ਲਗਭਗ 2,900 ਬਸਤੀਆਂ ਡੁੱਬ ਗਈਆਂ ਹਨ | ਪਾਕਿਸਤਾਨ ਭਰ 'ਚ ਖੇਤ ਅਤੇ ਵਾਢੀ ਲਈ ਤਿਆਰ ਫ਼ਸਲਾਂ ਤਬਾਹ ਹੋ ਗਈਆਂ ਹਨ, ਜਿਸ ਨਾਲ ਦੇਸ਼ 'ਚ ਭੋਜਨ ਸੰਕਟ ਅਤੇ ਮਹਿੰਗਾਈ ਦੀ ਚਿੰਤਾ ਵਧ ਗਈ ਹੈ | ਪਾਕਿਸਤਾਨੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਪਾਣੀ ਦੇ ਵਧਦੇ ਪੱਧਰ ਕਾਰਨ ਚਨਾਬ ਨਦੀ ਦਾ ਪਾਣੀ ਅੱਜ ਰਾਤ ਨੂੰ ਲਹਿੰਦੇ ਪੰਜਾਬ ਦੇ ਮੁਲਤਾਨ ਜ਼ਿਲ੍ਹੇ ਤੱਕ ਪਹੁੰਚ ਸਕਦਾ ਹੈ ਅਤੇ ਰਾਵੀ ਨਦੀ ਦੇ ਪਾਣੀ 'ਚ ਰਲ ਸਕਦਾ ਹੈ | ਪੀ. ਡੀ. ਐੱਮ. ਏ. ਨੇ ਪੰਜਾਬ ਸੂਬੇ 'ਚ ਦੋ ਹੋਰ ਦਿਨਾਂ ਤੱਕ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਰਾਹਤ ਕਾਰਜਾਂ 'ਚ ਰੁਕਾਵਟ ਆ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਵਲੋਂ ਦਿੱਲੀ ਤੋਂ ਰਾਸ਼ਨ ਇਕੱਠਾ ਕਰਕੇ ਪੰਜਾਬੀਆਂ ਨੂੰ ਦੇਣ ਬਾਰੇ ਦਿੱਤਾ ਬਿਆਨ ਮੰਦਭਾਗਾ-ਬੈਂਸ ਅਗਲੀ ਖ਼ਬਰ ਸਰਕਾਰਾਂ ਦੀ ਗ਼ਲਤੀ ਨਾਲ ਆਏ ਹੜ੍ਹਾਂ ਨੇ ਫਿਰ ਢਾਇਆ ਕਹਿਰ-ਐਸ.ਕੇ.ਐਮ.
Ad Position 24