ਨਵੀਂ ਦਿੱਲੀ, 4 ਸਤੰਬਰ (ਪੀ.ਟੀ.ਆਈ)-ਪੰਜਾਬ ਅਤੇ ਜੰਮੂ ਦੇ ਸਰਹੱਦੀ ਖੇਤਰਾਂ 'ਚ ਹੜ੍ਹਾਂ ਕਾਰਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ 110 ਕਿਲੋਮੀਟਰ ਤੋਂ ਵੱਧ ਵਾੜ ਅਤੇ 90 ਦੇ ਕਰੀਬ ਬੀ.ਐੱਸ.ਐੱਫ ਦੀਆਂ ਚੌਕੀਆਂ ਨੁਕਸਾਨੀਆਂ ਗਈਆਂ ਹਨ | ਦੇਸ਼ ਦੀ ਪੱਛਮੀ ਬਾਹੀ 'ਚ ਰਾਜਸਥਾਨ ਅਤੇ ਗੁਜਰਾਤ ਸੂਬਿਆਂ ਦੇ ਨਾਲ ਲਗਦੀ 2289 ਕਿਲੋਮੀਟਰ, ਸਰਹੱਦੀ ਬਲ ਜੰਮੂ 'ਚ 192 ਕਿਲੋਮੀਟਰ ਅਤੇ ਪੰਜਾਬ 'ਚ 553 ਕਿਲੋਮੀਟਰ ਅੰਤਰਰਾਸ਼ਟਰੀ ਸਰਹੱਦ ਸੁਰੱਖਿਆ ਕਰਦੀ ਹੈ | ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪੰਜਾਬ 'ਚ 80 ਕਿਲੋਮੀਟਰ ਅਤੇ ਜੰਮੂ 'ਚ ਕਰੀਬ 30 ਕਿਲੋਮੀਟਰ ਅੰਤਰਰਾਸ਼ਟਰੀ ਸਰਹੱਦ ਹੜ੍ਹਾਂ ਕਾਰਨ ਨੁਕਸਾਨੀ ਗਈ ਹੈ | ਵਾੜ ਜਾਂ ਤਾਂ ਡੁੱਬ ਗਈ ਹੈ, ਉਖੜ ਗਈ ਹੈ ਜਾਂ ਝੁਕ ਗਈ ਹੈ | ਹੜ੍ਹਾਂ ਕਾਰਨ ਜੰਮੂ 'ਚ ਸਰਹੱਦੀ ਸੁਰੱਖਿਆ ਬਲ (ਬੀ ਐੱਸ ਐੱਫ) ਦੀਆਂ ਕਰੀਬ 20 ਚੌਕੀਆਂ ਅਤੇ ਪੰਜਾਬ 'ਚ 65-67 ਚੌਕੀਆਂ ਤਬਾਹ ਹੋ ਗਈਆਂ ਹਨ ਜਾਂ ਡੁੱਬ ਗਈਆਂ ਹਨ |