13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦੇਸ਼ ਦੇ 47 ਫ਼ੀਸਦੀ ਮੰਤਰੀਆਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ-ਏ.ਡੀ.ਆਰ. <br/>

Ad Position 21
No active advertisement
ਅਜੀਤ ਡੈਸਕ 05-09-2025
ਨਵੀਂ ਦਿੱਲੀ, 4 ਸਤੰਬਰ (ਉਪਮਾ ਡਾਗਾ ਪਾਰਥ)-ਦੇਸ਼ ਭਰ ਦੇ ਤਕਰੀਬਨ ਅੱਧੇ ਮੰਤਰੀਆਂ ਭਾਵ 47 ਫ਼ੀਸਦੀ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਹਨ | ਇਨ੍ਹਾਂ 'ਚ ਕਤਲ, ਅਗਵਾ ਕਰਨ ਅਤੇ ਔਰਤਾਂ ਖ਼ਿਲਾਫ਼ ਜੁਰਮਾਂ ਜਿਹੇ ਗੰਭੀਰ ਮਾਮਲੇ ਸ਼ਾਮਿਲ ਹਨ | ਇਹ ਦਾਅਵਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਦੀ ਤਾਜ਼ਾ ਰਿਪੋਰਟ 'ਚ ਕੀਤਾ ਗਿਆ | ਏ.ਡੀ.ਆਰ. ਨੇ 27 ਰਾਜ ਵਿਧਾਨ ਸਭਾਵਾਂ, 3 ਕੇਂਦਰੀ ਪ੍ਰਬੰਧਤ ਪ੍ਰਦੇਸ਼ਾਂ ਅਤੇ ਕੇਂਦਰੀ ਮੰਤਰੀ ਮੰਡਲ ਦੇ ਕੁੱਲ 643 ਮੰਤਰੀਆਂ ਦੇ ਹਲਫ਼ਨਾਮੇ ਦਾ ਅਧਿਐਨ ਕੀਤਾ ਜਿਨ੍ਹਾਂ 'ਚੋਂ 302 ਮੰਤਰੀ (47 ਫ਼ੀਸਦੀ) ਅਪਰਾਧਕ ਮਾਮਲਿਆਂ 'ਚ ਦੋਸ਼ੀ ਹਨ ਜਦਕਿ 174 ਮੰਤਰੀ ਗੰਭੀਰ ਜੁਰਮਾਂ ਜਿਵੇਂ ਹੱਤਿਆ ਅਤੇ ਅਗਵਾ ਕਰਨ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ | ਇਨ੍ਹਾਂ 'ਚੋਂ ਭਾਜਪਾ ਦੇ 336 ਮੰਤਰੀਆਂ 'ਚੋਂ 40 ਫ਼ੀਸਦੀ, ਕਾਂਗਰਸ ਦੇ 61 ਮੰਤਰੀਆਂ 'ਚ 74 ਫ਼ੀਸਦੀ, ਡੀ.ਐਮ.ਕੇ. ਦੇ 31 'ਚੋਂ 87 ਫ਼ੀਸਦੀ, ਟੀ.ਐਮ.ਸੀ. ਦੇ 40 'ਚੋਂ 33 ਫ਼ੀਸਦੀ ਅਤੇ ਆਮ ਆਦਮੀ ਪਾਰਟੀ ਦੇ 16 'ਚੋਂ 69 ਫ਼ੀਸਦੀ 'ਤੇ ਅਪਰਾਧਕ ਮਾਮਲੇ ਦਰਜ ਹਨ ਜਦਕਿ ਕੇਂਦਰੀ ਮੰਤਰੀ ਮੰਡਲ 'ਚ ਵੀ 72 'ਚੋਂ 40 ਫ਼ੀਸਦੀ 'ਤੇ ਅਪਰਾਧਕ ਮਾਮਲੇ ਦਰਜ ਹਨ | ਏ.ਡੀ.ਆਰ. ਮੁਤਾਬਿਕ 11 ਰਾਜਾਂ 'ਚ 60 ਫ਼ੀਸਦੀ ਤੋਂ ਜ਼ਿਆਦਾ ਮੰਤਰੀ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ | ਇਨ੍ਹਾਂ 'ਚ ਆਂਧਰਾ ਪ੍ਰਦੇਸ਼, ਪੰਜਾਬ, ਤਾਮਿਲਨਾਡੂ, ਬਿਹਾਰ, ਓਡੀਸ਼ਾ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਪੁਡੂਚੇਰੀ ਸ਼ਾਮਿਲ ਹਨ ਜਦਕਿ ਹਰਿਆਣਾ, ਜੰਮੂ ਕਸ਼ਮੀਰ, ਨਾਗਾਲੈਂਡ ਅਤੇ ਉੱਤਰਾਖੰਡ 'ਚ ਕਿਸੇ ਵੀ ਮੰਤਰੀ 'ਤੇ ਕੋਈ ਕੇਸ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਸੋਨੀਆ ਗਾਂਧੀ ਖ਼ਿਲਾਫ਼ ਪਟੀਸ਼ਨ ਦਾਖ਼ਲ ਕਰ ਕੇ ਜਾਂਚ ਦੀ ਮੰਗ ਅਗਲੀ ਖ਼ਬਰ ਹੜ੍ਹਾਂ ਨਾਲ 110 ਕਿੱਲੋਮੀਟਰ ਸਰਹੱਦੀ ਵਾੜ ਤੇ ਬੀ.ਐੱਸ.ਐੱਫ ਦੀਆਂ 90 ਚੌਕੀਆਂ ਨੁਕਸਾਨੀਆਂ
Ad Position 24