13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਜੀ.ਐਸ.ਟੀ. 2.0 ਦੀ ਉਡੀਕ ਅਜੇ ਬਾਕੀ-ਕਾਂਗਰਸ

Ad Position 21
No active advertisement
ਅਜੀਤ ਡੈਸਕ 05-09-2025
ਨਵੀਂ ਦਿੱਲੀ, 4 ਸਤੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਬੁੱਧਵਾਰ ਨੂੰ ਸਰਕਾਰ ਵਲੋਂ ਐਲਾਨੇ ਜੀ. ਐਸ. ਟੀ. ਸੁਧਾਰਾਂ ਨੂੰ ਨਾਕਾਫ਼ੀ ਦੱਸਦਿਆਂ ਕਿਹਾ ਕਿ ਹਾਲੇ ਵੀ ਸੱਚੇ ਜੀ. ਐਸ. ਟੀ. 2.0 ਦੀ ਉਡੀਕ ਬਾਕੀ ਹੈ | ਕਾਂਗਰਸੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਰਕਾਰ ਵਲੋਂ ਐਲਾਨੇ ਜੀ. ਐਸ. ਟੀ. ਸੁਧਾਰਾਂ ਨੂੰ ਜੀ. ਐਸ. ਟੀ. 1.5 ਦੱਸਦਿਆਂ ਕਿਹਾ ਕਿ ਹਾਲੇ ਇਹ ਵੇਖਣਾ ਕਿ ਨਿੱਜੀ ਨਿਵੇਸ਼ ਨੂੰ ਉਤਸ਼ਾਹ ਮਿਲੇਗਾ? ਕੀ ਸੂਖਮ, ਛੋਟੇ ਅਤੇ ਮੱਧਮ ਕਾਰੋਬਾਰਾਂ (ਐਮ. ਐਸ. ਐਮ. ਈ.) 'ਤੇ ਬੋਝ ਘੱਟ ਹੋਵੇਗਾ? ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਰਾਜਾਂ ਦੀ ਇਹ ਮੰਗ ਅਜੇ ਵੀ ਅਣਸੁਲਝੀ ਹੈ ਅਤੇ ਹੁਣ ਪਹਿਲਾਂ ਤੋਂ ਵੀ ਅਹਿਮ ਹੋ ਗਈ ਹੈ ਕਿ ਮਾਲੀਏ ਦੇ ਨੁਕਸਾਨ ਦੀ ਮਿਆਦ ਨੂੰ 5 ਸਾਲ ਲਈ ਹੋਰ ਵਧਾਇਆ ਜਾਵੇ | ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਕਾਂਗਰਸ ਲੰਮੇ ਸਮੇਂ ਤੋਂ ਜੀ. ਐਸ. ਟੀ. 2.0 ਦੀ ਵਕਾਲਤ ਕਰ ਰਹੀ ਹੈ, ਜਿਸ ਨਾਲ ਟੈਕਸ ਦਰ ਾਂ ਦੀ ਗਿਣਤੀ ਘੱਟ ਹੋਵੇ | ਵੱਡੇ ਪੱਧਰ 'ਤੇ ਖਪਤ ਕੀਤੀਆਂ ਜਾਣ ਵਾਲੀਆਂ ਵਸਤਾਂ 'ਤੇ ਟੈਕਸ ਦਰਾਂ 'ਚ ਕਟੌਤੀ ਹੋਵੇ | ਨਾਲ ਹੀ ਟੈਕਸ ਚੋਰੀ, ਗਲਤ ਵਰਗੀਕਰਨ ਅਤੇ ਵਿਵਾਦ ਘੱਟ ਹੋਣ, ਉਲਟੇ ਟੈਕਸ ਢਾਂਚੇ ਨੂੰ ਖ਼ਤਮ ਕੀਤਾ ਜਾਵੇ, ਐਮ. ਐਸ. ਐਸ. ਈ. 'ਤੇ ਅਮਲਾਂ ਦਾ ਬੋਝ ਘੱਟ ਕੀਤਾ ਜਾਵੇ ਅਤੇ ਜੀ. ਐਸ. ਟੀ. ਕਵਰੇਜ ਨੂੰ ਵਿਸਥਾਰ ਦਿੱਤਾ ਜਾਵੇ |


Ad Position 22
No active advertisement
ਪਿਛਲੀ ਖ਼ਬਰ ਜੀ.ਐਸ.ਟੀ. ਹੋਰ ਸੁਖਾਲਾ ਹੋ ਗਿਆ ਹੈ, ਨਵੀਆਂ ਦਰਾਂ ਨਰਾਤਿਆਂ ਦੇ ਪਹਿਲੇ ਦਿਨ ਤੋਂ ਲਾਗੂ ਹੋਣਗੀਆਂ-ਮੋਦੀ ਅਗਲੀ ਖ਼ਬਰ ਸੋਨੀਆ ਗਾਂਧੀ ਖ਼ਿਲਾਫ਼ ਪਟੀਸ਼ਨ ਦਾਖ਼ਲ ਕਰ ਕੇ ਜਾਂਚ ਦੀ ਮੰਗ
Ad Position 24