21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਐਚ-1ਬੀ ਵੀਜ਼ਾ ਫ਼ੀਸਾਂ 'ਚ ਵਾਧਾ ਕਰ ਕੇ ਟਰੰਪ ਨੇ ਮਾਰਿਆ ਆਪਣੇ ਪੈਰਾਂ 'ਤੇ ਕੁਹਾੜਾ <br/>

Ad Position 21
No active advertisement
ਅਜੀਤ ਡੈਸਕ 24-09-2025

ਤਕਨੀਕੀ ਮਾਹਿਰਾਂ ਤੇ ਹੁਨਰਮੰਦਾਂ ਨੂੰ ਸੰਭਾਲਣਾ ਭਾਰਤ ਨੂੰ ਦੁਨੀਆ ਦੀ ਪਹਿਲੀ ਕਤਾਰ 'ਚ ਖੜ੍ਹਾ ਕਰ ਸਕਦਾ
ਵੀਰਪਾਲ ਸਿੰਘ
ਬਠਿੰਡਾ, 23 ਸਤੰਬਰ-ਅਮਰੀਕਾ ਵਲੋਂ ਐਚ-1ਬੀ ਵੀਜ਼ਾ ਫ਼ੀਸਾਂ 'ਚ ਕੀਤੇ ਗਏ ਹੈਰਾਨੀਜਨਕ ਵਾਧੇ ਤੋਂ ਬਾਅਦ ਭਾਰਤ ਸਰਕਾਰ ਲਈ ਆਪਣੇ ਆਈ.ਟੀ. ਖੇਤਰ ਦੇ ਪ੍ਰੋਫੈਸ਼ਨਲ ਨੌਜਵਾਨ ਪੀੜ੍ਹੀ ਸੰਭਾਲਣ ਨੂੰ ਲੈ ਕੇ ਨਵੀਂ ਚੁਣੌਤੀ ਖੜੀ ਹੋ ਸਕਦੀ ਹੈ | ਜੇਕਰ ਕੇਂਦਰ ਸਰਕਾਰ ਆਪਣੇ ਦੇਸ਼ ਦੇ ਆਧੁਨਿਕ ਟੈਕਨਾਲੋਜੀ ਮਾਹਿਰਾਂ ਅਤੇ ਹੁਨਰਮੰਦ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਵਿਚ ਸਫ਼ਲ ਹੁੰਦੀ ਹੈ ਤਾਂ ਭਾਰਤ ਦੁਨੀਆਂ ਦੀ ਮੋਹਰਲੀ ਕਤਾਰ ਵਿਚ ਖੜਾ ਹੋ ਸਕਦਾ ਹੈ | ਆਈ. ਡੀ. ਪੀ. ਐਜੂਕੇਸ਼ਨ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਅਮਰੀਕਾ ਵਿਚ ਪੜ੍ਹਾਈ ਕਰਨ ਵਾਲੀ ਨੌਜਵਾਨ ਪੀੜ੍ਹੀ ਦੀ ਗਿਣਤੀ ਪਿਛਲੇ ਇਕ ਸਾਲ ਵਿਚ 45 ਫ਼ੀਸਦੀ ਘੱਟ ਹੋ ਚੁੱਕੀ ਹੈ | ਇਸ ਦੇ ਨਾਲ ਹੀ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ 75 ਫ਼ੀਸਦੀ ਨਿਘਾਰ ਆ ਚੁੱਕਾ ਹੈ | ਆਸਟ੍ਰੇਲੀਆ ਸਥਾਪਿਤ ਆਈ. ਡੀ. ਪੀ. ਐਜੂਕੇਸ਼ਨ ਵਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਬਰਤਾਨੀਆ ਆਦਿ ਦੇਸ਼ਾਂ ਦੇ ਕਾਲਜ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨ ਲਈ ਵੀਜ਼ਾ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਲਈ ਆਈਲੈਟਸ ਦੇ ਟੈਸਟ ਲਿਆ ਜਾਂਦਾ ਹੈ | ਆਈ. ਡੀ. ਪੀ. ਐਜੂਕੇਸ਼ਨ ਦੇ ਨਿਰਦੇਸ਼ਕ ਪਿਊਸ਼ ਕੁਮਾਰ ਅਨੁਸਾਰ ਵਿਦੇਸ਼ਾਂ ਲਈ ਸਟੱਡੀ ਵੀਜ਼ਾ ਹਾਸਲ ਕਰਨ ਲਈ ਆਈਲੈਟਸ ਟੈਸਟ ਦਿੱਤੇ ਜਾਣ ਦਾ ਰੁਝਾਨ 70 ਫ਼ੀਸਦੀ ਘੱਟ ਗਿਆ ਹੈ | ਵਿਦੇਸ਼ਾਂ 'ਚ ਪੜ੍ਹਾਈ ਕਰਨ ਲਈ ਭਾਰਤੀ ਨੌਜਵਾਨਾਂ ਦੀ ਗਿਣਤੀ ਪੂਰੇ ਵਿਸ਼ਵ ਦੇ ਵਿਦਿਆਰਥੀਆਂ ਤੋਂ ਵਧੇਰੇ ਹੈ | ਦੇਸ਼ ਦੇ ਸਮੂਹ ਰਾਜਾਂ ਨਾਲੋਂ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਪਹਿਲੇ ਨੰਬਰ 'ਤੇ, ਗੁਜਰਾਤ ਦੂਜੇ ਨੰਬਰ ਅਤੇ ਹਰਿਆਣਾ ਤੀਜੇ ਨੰਬਰ 'ਤੇ ਹੈ | ਜਿਥੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਮਾਮਲਿਆਂ ਵਿਚ ਭਾਰਤੀ ਵਿਦਿਆਰਥੀ ਮੋਹਰੀ ਹਨ | ਦੂਜੇ ਪਾਸੇ, ਆਈ. ਟੀ. ਖੇਤਰ ਵਿਚ ਉੱਚ ਸ਼ੇ੍ਰਣੀ ਦੀ ਮੁਹਾਰਤ ਰੱਖਣ ਵਿਚ ਭਾਰਤ ਦੇ ਨੌਜਵਾਨ ਵਿਸ਼ਵ ਭਰ 'ਚ 2 ਦੂਜੇ ਨੰਬਰ ਹਨ | ਪੂਰੀ ਦੁਨੀਆਂ ਵਿਚ ਆਈ. ਟੀ. ਖੇਤਰ ਕੰਮ ਕਰਨ ਵਾਲੀਆਂ ਕੰਪਨੀਆਂ ਵਿਚ 30 ਫ਼ੀਸਦੀ ਭਾਰਤੀ ਨੌਜਵਾਨਾਂ ਦਾ ਬੋਲਬਾਲਾ ਹੈ | ਚੀਨੀ 32.5 ਫ਼ੀਸਦੀ ਹਨ, ਅਮਰੀਕਾ ਦੇ 15 ਫ਼ੀਸਦੀ, ਕਨੈਡਾ ਦੇ 5.4 ਫ਼ੀਸਦੀ, ਮੈਕਸੀਕੋ ਦੇ 2.1, ਅਰਜਨਟੀਨਾ ਦੇ 2.3, ਬਰਤਾਨੀਆ ਦੇ 4.3, ਪੋਲੈਂਡ ਦੇ 1.9, ਜਾਪਾਨ ਦੇ 2.4 ਨੌਜਵਾਨ ਆਈ ਖੇਤਰ ਵਿਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ | 34 ਕਰੋੜ ਦੀ ਆਬਾਦੀ ਵਾਲੇ ਅਮਰੀਕਾ ਵਿਚ 17 ਕਰੋੜ ਕੰਮਕਾਰੀ ਲੋਕ ਹਨ, ਜਿਨ੍ਹਾਂ ਵਿਚੋਂ ਆਈ.ਟੀ., ਬੈਂਕਿੰਗ, ਮੈਡੀਕਲ ਸੈਕਟਰ ਵਿਚ 2 ਕਰੋੜ ਲੋਕ ਨੌਕਰੀਆਂ ਕਰ ਹਨ, ਜਿਨ੍ਹਾਂ ਵਿਚ ਐਚ-1ਬੀ ਵੀਜ਼ੇ ਅਧੀਨ ਤੇ ਸਿਰਫ਼ 0.26 ਫ਼ੀਸਦੀ ਨੌਕਰੀਆਂ ਕਰਦੇ ਹਨ, ਜਦਕਿ 2.25 ਫ਼ੀਸਦੀ ਹੁਨਰਮੰਦ ਲੋਕ ਐਚ-1ਬੀ ਵੀਜ਼ੇ ਅਧੀਨ ਨੌਕਰੀਆਂ ਕਰਦੇ ਹਨ, ਜਿਨ੍ਹਾਂ ਵਿਚੋਂ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ 70 ਫ਼ੀਸਦੀ ਹੈ, ਜਦਕਿ ਚੀਨ ਦੇ ਕੁੱਲ 11.7 ਫ਼ੀਸਦੀ ਲੋਕ ਹੀ ਅਮਰੀਕੀ ਕੰਪਨੀਆਂ ਵਿਚ ਨੌਕਰੀਆਂ ਕਰਦੇ ਹਨ | ਆਈ.ਟੀ. ਖੇਤਰ ਵਿਚ ਸਭ ਮੋਹਰਲੀ ਕਤਾਰ ਦੇ ਚੀਨੀ ਲੋਕ ਆਪਣੇ ਦੇਸ਼ ਵਿਚ ਰਹਿ ਦੇਸ਼ ਦੀ ਤਰੱਕੀ 'ਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ | ਅਮਰੀਕਾ ਐਚ-1ਬੀ ਵੀਜ਼ਾ ਹੋਲਡਰਾਂ ਰਾਹੀਂ 7.5 ਕਰੋੜ ਰੁਪਏ ਦੀ ਕਮਾਈ ਕਰ ਰਿਹਾ ਹੈ | ਇਸ ਦੇ ਨਾਲ ਇਹ ਲੋਕ ਸਾਲਾਨਾ ਅਮਰੀਕਾ ਸਰਕਾਰ ਨੂੰ 2.12 ਲੱਖ ਕਰੋੜ ਦਾ ਟੈਕਸ ਅਦਾ ਕਰਦੇ ਹਨ | ਇਸ ਦੇ ਨਾਲ ਸਾਲਾਨਾ 97,000 ਕਰੋੜ ਦਾ ਲੋਕਲ ਟੈਕਸ ਵੀ ਭਰ ਰਹੇ ਹਨ | ਇਨ੍ਹਾਂ ਵੀਜ਼ਾ ਹੋਲਡਰਾਂ ਵਲੋਂ ਅਮਰੀਕਾ ਵਿਚ 3 ਲੱਖ ਘਰ ਖਰੀਦੇ ਗਏ ਹਨ ਅਤੇ ਅੱਜ ਤੱਕ 10 ਲੱਖ ਗੱਡੀਆਂ ਦੀ ਖਰੀਦਦਾਰੀ ਕੀਤੀ ਹੋਈ ਹੈ | ਇਨ੍ਹਾਂ ਸਾਰੀਆਂ ਅੰਕੜਿਆਂ ਤੋਂ ਸਪਸ਼ਟ ਹੋ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਐਚ-1ਬੀ ਵਜੇ ਲਈ ਫ਼ੀਸਾਂ ਵਿਚ ਵਾਧਾ ਕਰਦੇ 88 ਲੱਖ ਰੁਪਏ ਕਰ ਦਿੱਤੀ ਹੈ | ਜਿਸ ਨਾਲ ਅਮਰੀਕਾ ਦੀਆਂ ਕੰਪਨੀਆਂ ਵਿਚ ਕੰਮ ਕਰਨ ਦੇ ਚਾਹਵਾਨ ਲੋਕਾਂ ਨਾਲ ਵੱਡੀ ਬੇਇਨਸਾਫ਼ੀ ਹੈ | ਇਸ ਤੋਂ ਇਹ ਵੀ ਸਾਬਿਤ ਹੋ ਰਿਹਾ ਅਜਿਹੇ ਫ਼ੈਸਲੇ ਨਾਲ ਅਮਰੀਕਾ ਵਲੋਂ ਆਪਣੇ ਪੈਰ 'ਤੇ ਆਪ ਕੁਹਾੜਾ ਮਾਰਨ ਵਾਲਾ ਕੰਮ ਕੀਤਾ ਗਿਆ | ਸਮਾਂ ਹੀ ਦੱਸੇਗਾ ਕਿ ਭਾਰਤ ਦੀ ਸਰਕਾਰ ਆਪਣੇ ਦੁਨੀਆਂ ਭਰ ਮੋਹਰੀ ਆਈ.ਟੀ. ਖੇਤਰ ਦੇ ਮਾਹਿਰਾਂ ਅਤੇ ਹੁਨਰਮੰਦਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਕਿਸ ਹੱਦ ਤੱਕ ਸਫ਼ਲ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ਦੇ ਅਖੀਰਲੇ ਦਿਨ ਅਲੌਕਿਕ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਕੇਵਲ 5 ਏਕੜ ਤੱਕ ਕਿਸਾਨਾਂ ਨੂੰ ਮਿਲੇਗਾ ਫ਼ਸਲਾਂ ਦੇ ਖ਼ਰਾਬੇ ਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ <br/>
Ad Position 24