21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਬਾਜ਼ਾਰਾਂ ਅੰਦਰ ਜ਼ਹਿਰ ਰੂਪੀ ਦੁੱਧ ਦੇ ਗੋਰਖਧੰਦੇ ਰਾਹੀਂ ਇਨਸਾਨੀ ਜ਼ਿੰਦਗੀਆਂ ਨੂੰ ਵੰਡੀ ਜਾ ਰਹੀ ਹੈ ਮੌਤ

Ad Position 21
No active advertisement
ਅਜੀਤ ਡੈਸਕ 24-09-2025

ਯੂਰੀਆ ਤੇ ਪਾਊਡਰ ਤੋਂ ਬਣੀਆਂ ਵਸਤੂਆਂ ਖਾ ਰਹੇ ਨੇ ਲੋਕ, ਸੰਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ
<br/>
ਮਲੇਰਕੋਟਲਾ, 23 ਸਤੰਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਹਰ ਵਰ੍ਹੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਮੁਨਾਫ਼ੇਖ਼ੋਰ ਵਰਗ ਸਰਗਰਮ ਹੋ ਜਾਂਦਾ ਹੈ | ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਬਾਕੀ ਵਸਤੂਆਂ ਨੂੰ ਪਰ੍ਹੇ ਰੱਖ ਕੇ ਜੇਕਰ ਸਿਰਫ਼ ਇਕੱਲੇ ਦੁੱਧ ਦੀ ਗੱਲ ਕਰੀਏ ਤਾਂ ਅੰਕੜੇ ਹੈਰਾਨ ਕਰਨ ਵਾਲੇ ਹਨ | ਪਿਛਲੇ ਸਮੇਂ ਤੋਂ ਜੋ ਦੁੱਧ ਦੇ ਅੰਕੜੇ ਸਾਹਮਣੇ ਆਉਂਦੇ ਹਨ, ਉਨ੍ਹਾਂ ਅਨੁਸਾਰ ਜੇਕਰ ਪੰਜਾਬ ਅੰਦਰ ਪੈਦਾ ਹੋ ਰਹੇ ਦੁੱਧ 'ਤੇ ਧਿਆਨ ਮਾਰੀਏ ਤਾਂ ਜਿੰਨਾ ਦੁੱਧ ਪੰਜਾਬ ਅੰਦਰ ਪੈਦਾ ਹੋ ਰਿਹਾ ਹੈ, ਖਪਤ ਉਸ ਤੋਂ ਕਿਤੇ ਜ਼ਿਆਦਾ ਹੈ | ਸੋਚਣਾ ਤਾਂ ਬਣਦੇ ਕਿ ਪੈਦਾ ਹੋ ਰਹੇ ਅਤੇ ਖਪਤ ਹੋ ਰਹੇ ਦੁੱਧ ਦੇ ਵਿਚਕਾਰ ਜਿਹੜਾ ਪਾੜਾ ਹੈ, ਉਸ ਨੂੰ ਕਿਵੇਂ ਪੂਰਿਆ ਜਾਂਦਾ ਹੈ | ਜੇਕਰ ਬਾਕੀ ਸੂਬਿਆਂ ਤੋਂ ਆ ਰਹੇ ਦੁੱਧ ਨੂੰ ਵੀ ਇਸ ਜੋੜ ਵਿਚ ਸ਼ਾਮਿਲ ਕਰ ਦੇਈਏ ਤਾਂ ਵੀ ਅੰਕੜੇ ਕਾਫੀ ਚੌਕਾਉਣ ਵਾਲੇ ਹਨ | ਲੰਬੇ ਸਮੇਂ ਤੋਂ ਇਸ ਕਿੱਤੇ ਨਾਲ ਜੁੜੇ ਕਿਸਾਨ ਗੁਰਪ੍ਰੀਤ ਸਿੰਘ ਬੇਰ ਕਲਾਂ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ ਨੇ ਆਖਿਆ ਕਿ ਪੰਜਾਬ ਅੰਦਰ ਪਸ਼ੂਆਂ ਦੀ ਹੋ ਰਹੀ ਬੇ-ਕਦਰੀ ਦੇ ਸਾਰੇ ਪੁਆੜੇ ਦੀ ਜੜ੍ਹ ਸਿਰਫ਼ ਨਕਲੀ ਦੁੱਧ ਹੈ, ਕਿਉਂਕਿ ਨਕਲੀ ਦੁੱਧ ਦੀ ਬਦੌਲਤ ਪਸ਼ੂ ਪਾਲਕਾਂ ਨੂੰ ਚੰਗਾ ਭਾਅ ਨਹੀਂ ਮਿਲ ਰਿਹਾ, ਜਿਸ ਕਰਕੇ ਬਹੁਤੇ ਕਿਸਾਨ ਪਸ਼ੂਆਂ ਤੋਂ ਕਿਨਾਰਾ ਕਰ ਚੁੱਕੇ ਹਨ, ਜਿਸ ਦੀ ਬਦੌਲਤ ਪੰਜਾਬੀ ਨਕਲੀ ਦੁੱਧ ਦੇ ਰੂਪ ਵਿਚ ਜ਼ਹਿਰ ਖਾਣ ਲਈ ਮਜ਼ਬੂਰ ਹਨ | ਮੌਜੂਦਾ ਸਮੇਂ ਪਸ਼ੂ ਪਾਲਕਾਂ ਨੂੰ ਗਾਵਾਂ ਅਤੇ ਮੱਝਾਂ ਦੇ ਦੁੱਧ ਦਾ ਅÏਸਤ ਭਾਅ 30 ਤੋਂ 50 ਰੁਪਏ ਦੇ ਵਿਚਕਾਰ ਮਿਲਣਾ ਇਸ ਖ਼ਤਮ ਹੋ ਰਹੇ ਧੰਦੇ ਦੀ ਨਿਸ਼ਾਨੀ ਹੈ | ਹਰ ਵਰ੍ਹੇ ਬਾਜ਼ਾਰਾਂ ਅੰਦਰ ਨਕਲੀ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਸੰਬੰਧਿਤ ਵਿਭਾਗ ਜ਼ਬਤ ਜ਼ਰੂਰ ਕਰ ਲੈਂਦੇ ਹਨ ਪਰ ਕੁਝ ਸਮੇਂ ਬਾਅਦ ਉਥੇ ਹੀ ਮੁੜ ਉਨ੍ਹਾਂ ਦੁਕਾਨਦਾਰਾਂ ਵਲੋਂ ਮੇਲਾ ਲਾ ਕੇ ਜਨਤਾ ਨਾਲ ਠੱਗੀ ਮਾਰੀ ਜਾਂਦੀ ਹੈ, ਜਿਸ 'ਤੇ ਕਿਸੇ ਦਾ ਵੀ ਧਿਆਨ ਨਹੀਂ ਜਾਂਦਾ | ਬਾਜ਼ਾਰਾਂ ਅੰਦਰ ਸ਼ਰੇਆਮ ਚਿੱਟੇ ਦਿਨ ਹੋ ਰਹੀ ਮਿਲਾਵਟਖੋਰੀ ਦਾ ਅੰਦਾਜ਼ਾ ਇਸ ਤੋਂ ਸਹਿਜ-ਸੁਭਾਅ ਹੀ ਲੱਗ ਜਾਂਦਾ ਹੈ ਕਿ ਜੇਕਰ ਤੁਸੀਂ ਕਿਸੇ ਵੀ ਦੁਕਾਨਦਾਰ ਨੂੰ ਜਿੰਨੇ ਮਰਜ਼ੀ ਕੁਇੰਟਲ ਪਨੀਰ ਦਾ ਆਰਡਰ ਦੇ ਦੇਵੋ ਤਾਂ ਉਹ ਤੁਰੰਤ ਹਾਜ਼ਰ ਕਰ ਦੇਵੇਗਾ, ਇਹ ਸਾਮਾਨ ਕਿੱਥੋਂ ਆ ਰਿਹੈ ਕਹਿਣ ਦੀ ਲੋੜ ਨਹੀਂ | ਇਸ ਸਾਰੇ ਵਰਤਾਰੇ ਦਾ ਖ਼ਮਿਆਜ਼ਾ ਲੋਕਾਂ ਨੂੰ ਭਿਆਨਕ ਬੀਮਾਰੀਆਂ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ | ਇਨ੍ਹਾਂ ਕੁਝ ਹੋਣ ਦੇ ਬਾਵਜੂਦ ਸੰਬੰਧਤ ਵਿਭਾਗ ਦੀ ਸਿਰਫ਼ ਖਾਨਾ-ਪੂਰਤੀ ਜਾਰੀ ਹੈ | ਇਸ ਵਰਤਾਰੇ ਸੰਬੰਧੀ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਫ਼ੋਨ ਕਰੋ ਤਾਂ ਉਹ ਫ਼ੋਨ ਚੁੱਕਣਾ ਵੀ ਮੁਨਾਸਬ ਨਹੀਂ ਸਮਝਦੇ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਪੁਲਿਸ ਵਲੋਂ ਖ਼ਾਲਿਸਤਾਨੀ ਆਗੂ ਗਿ੍ਫ਼ਤਾਰ ਅਗਲੀ ਖ਼ਬਰ ਸੱਚਖੰਡ ਐਕਸਪ੍ਰੈੱਸ ਦੀ ਸਫ਼ਾਈ, ਨਵੇਂ ਡੱਬੇ ਲਗਾਏ ਜਾਣ ਤੇ ਦੇਹਰਾਦੂਨ, ਉੱਤਰਾਖੰਡ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨਾ...
Ad Position 24