21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੱਚਖੰਡ ਐਕਸਪ੍ਰੈੱਸ ਦੀ ਸਫ਼ਾਈ, ਨਵੇਂ ਡੱਬੇ ਲਗਾਏ ਜਾਣ ਤੇ ਦੇਹਰਾਦੂਨ, ਉੱਤਰਾਖੰਡ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨਾਲ ਰੇਲਵੇ ਰਾਹੀਂ ਜੋੜਿਆ ਜਾਵੇ-ਡਾ. ਵਿਜੇ ਸਤਬੀਰ ਸਿੰਘ <br/>

Ad Position 21
No active advertisement
ਅਜੀਤ ਡੈਸਕ 24-09-2025

ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਭਾਰਤ ਸਰਕਾਰ ਦੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿਚ ਰੇਲਵੇ ਬੋਰਡ ਦੇ ਚੇਅਰਮੈਨ ਸਤੀਸ਼ ਕੁਮਾਰ, ਵਾਤਾਵਰਨ ਤੇ ਕੇਂਦਰ ਮੰਤਰੀ ਮਨਜਿੰਦਰ ਸਿੰਘ ਸਿਰਸਾ, ਰਾਜ ਸਭਾ ਦੇ ਸਾਬਕਾ ਮੈਂਬਰ ਤੇ ਘੱਟ ਗਿਣਤੀ ਕਮੇਟੀ ਦੇ ਸਾਬਕਾ ਚੇਅਰਮੈਨ ਤਿ੍ਲੋਚਨ ਸਿੰਘ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬ ਕਮੇਟੀ ਦੇ ਹੋਰ ਮੈਂਬਰ ਮੌਜ਼ੂਦ ਸਨ, ਜਿਨ੍ਹਾਂ ਵਿਚ ਡਾ. ਵਿਜੇ ਸਤਬੀਰ ਸਿੰਘ ਪ੍ਰਸ਼ਾਸਕ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਪ੍ਰਤੀਨਿਧੀ ਵਜੋਂ ਜਸਵੰਤ ਸਿੰਘ ਬੌਬੀ ਸ਼ਾਮਿਲ ਸਨ | ਉਪਰੰਤ ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੰਗ ਰੱਖੀ ਗਈ ਕਿ ਸ੍ਰੀ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਸੱਚਖੰਡ ਐਕਸਪ੍ਰੈਸ ਦੀ ਸਫ਼ਾਈ, ਨਵੇਂ ਡੱਬੇ, ਸਮੇਂ ਦੀ ਪਾਬੰਦਤਾ, ਸ੍ਰੀ ਹਜ਼ੂਰ ਸਾਹਿਬ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਤੇ ਸ੍ਰੀ ਅੰਮਿ੍ਤਸਰ ਤੋਂ ਆ ਰਹੀ ਸੱਚਖੰਡ ਐਕਸਪ੍ਰੈਸ, ਜੋ ਕਿ ਮੌਜੂਦਾ ਸਮੇਂ ਸ੍ਰੀ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 'ਤੇ ਆਉਂਦੀ ਹੈ, ਇਸ ਨੂੰ ਪਲੇਟਫਾਰਮ ਨੰਬਰ 'ਤੇ ਤਬਦੀਲ ਕਰਨ ਕੀਤਾ ਜਾਵੇ, ਇਸ ਨਾਲ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਆਪਣੇ ਸਾਮਾਨ ਦੀ ਆਵਾਜਾਈ ਵਿਚ ਮਦਦ ਮਿਲੇਗੀ | ਉਨ੍ਹਾਂ ਕਿਹਾ ਕਿ ਸੱਚਖੰਡ ਐਕਸਪ੍ਰੈੱਸ ਹਾਲ ਹੀ ਦੇ ਦਿਨਾਂ 'ਚ ਕਈ ਵਾਰ ਦੇਰੀ ਨਾਲ ਚੱਲ ਰਹੀ ਹੈ, ਜਿਸ ਨਾਲ ਪਹਿਲਾਂ ਹੀ 35-36 ਘੰਟਿਆਂ ਦੇ ਸਫ਼ਰ ਨੂੰ ਪੂਰਾ ਹੋਣ ਲਈ ਹੋਰ ਵੀ ਦੇਰੀ ਹੋ ਰਹੀ ਹੈ | ਇਨ੍ਹਾਂ ਦਿਨਾਂ 'ਚ ਰੇਲ ਗੱਡੀ ਦੀ ਸਫ਼ਾਈ ਕਾਫ਼ੀ ਵਿਗੜ ਗਈ ਹੈ | ਡੱਬਿਆਂ ਅਤੇ ਸੀਟਾਂ ਦੀ ਮਾੜੀ ਹਾਲਤ, ਪਖਾਨਿਆਂ ਦੀ ਖ਼ਰਾਬ ਹਾਲਤ ਤੇ ਪਾਣੀ ਦੀ ਕਮੀ ਸੰਗਤ ਦੀ ਯਾਤਰਾ ਨੂੰ ਮੁਸ਼ਕਲ ਬਣਾ ਰਹੀ ਹੈ | ਇਸ ਲਈ ਡਾ. ਵਿਜੇ ਸਤਬੀਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸੱਚਖੰਡ ਐਕਸਪ੍ਰੈੱਸ ਦੇ ਡੱਬਿਆਂ ਦੀ ਸਫ਼ਾਈ ਤੇ ਨਵੇਂ ਡੱਬੇ ਲਗਾਉਣ ਦੀ ਮੰਗ ਕੀਤੀ | ਨਾਲ ਹੀ ਮੀਟਿੰਗ 'ਚ ਮੌਜੂਦ ਸਾਰੇ ਪਤਵੰਤਿਆਂ ਨੇ ਦੇਹਰਾਦੂਨ, ਸਹਾਰਨਪੁਰ, ਕਾਸ਼ੀਪੁਰ ਅਤੇ ਲਖਨਊ ਨੂੰ ਨਾਂਦੇੜ ਨਾਲ ਰੇਲ ਰਾਹੀ ਜੋੜਨ ਦੀ ਮੰਗ ਵੀ ਰੱਖੀ ਗਈ | ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਨਾਂਦੇੜ ਤੋਂ ਵੰਦੇ ਭਾਰਤ ਐਕਸਪ੍ਰੈੱਸ ਸ਼ੁਰੂ ਕਰਨ ਦੀ ਮੰਗ ਨੂੰ ਸਵੀਕਾਰ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਾਜ਼ਾਰਾਂ ਅੰਦਰ ਜ਼ਹਿਰ ਰੂਪੀ ਦੁੱਧ ਦੇ ਗੋਰਖਧੰਦੇ ਰਾਹੀਂ ਇਨਸਾਨੀ ਜ਼ਿੰਦਗੀਆਂ ਨੂੰ ਵੰਡੀ ਜਾ ਰਹੀ ਹੈ ਮੌਤ ਅਗਲੀ ਖ਼ਬਰ ਮਨੁੱਖਤਾ ਦੀ ਸੇਵਾ ਲਈ ਪਿ੍ਤਪਾਲ ਸਿੰਘ ਹੰਸਪਾਲ ਨੂੰ ਬਾਬਾ ਫ਼ਰੀਦ ਐਵਾਰਡ
Ad Position 24