09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਭਾਰਤੀ ਬਾਸਮਤੀ ਚੌਲ ਉਦਯੋਗ ਨੂੰ ਝਟਕਾ! <br/>

Ad Position 21
No active advertisement
ਅਜੀਤ ਡੈਸਕ 25-09-2025
ਮੂਣਕ (ਸੰਗਰੂਰ), 24 ਸਤੰਬਰ (ਕੇਵਲ ਸਿੰਗਲਾ)-ਯੂਰਪੀਅਨ ਯੂਨੀਅਨ ਵਲੋਂ ਪਾਕਿਸਤਾਨ ਦੇ ਸੂਬੇ ਸਿੰਧ 'ਚ ਪੈਂਦਾ ਹੋਣ ਵਾਲੇ ਲੰਮੇ ਦਾਣੇ ਵਾਲੇ ਚੌਲ ਨੂੰ ਅਧਿਕਾਰਿਤ ਰੂਪ 'ਚ ਬਾਸਮਤੀ ਚੌਲਾਂ ਦੀ ਮਾਨਤਾ ਦੇਣ ਨਾਲ ਜਿਥੇ ਭਾਰਤੀ ਚੌਲ ਉਦਯੋਗ ਨੂੰ ਝਟਕਾ ਲੱਗਾ ਹੈ, ਉਥੇ ਭਾਰਤ ਦੇ ਬਾਸਮਤੀ ਝੋਨੇ ਦੇ ਖਪਤਕਾਰਾਂ ਲਈ ਵੀ ਇਕ ਬੁਰੀ ਖ਼ਬਰ ਹੈ | ਯੂਰਪੀਅਨ ਯੂਨੀਅਨ ਨੇ ਇਹ ਫੈਸਲਾ ਉਸ ਸਮੇਂ ਲਿਆ, ਜਦੋਂ ਭਾਰਤ ਤੇ ਪਾਕਿਸਤਾਨ ਦੇ ਸੰਬੰਧ ਸਭ ਤੋਂ ਬੁਰੇ ਦੌਰ 'ਚ ਚੱਲ ਰਹੇ ਹਨ | ਪਾਕਿਸਤਾਨ ਦੇ ਸੁਪਰ ਬਾਸਮਤੀ ਕਨੋਲ ਨੂੰ ਯੂਰਪੀਅਨ ਯੂਨੀਅਨ ਨੇ ਪੋਲੈਂਡ ਰਾਹੀਂ ਦਰਾਮਦ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ | ਭਾਰਤ ਅਤੇ ਪਾਕਿਸਤਾਨ 'ਚ ਜੀ.ਆਈ. ਟੈਗ ਨੂੰ ਲੈ ਕੇ ਪਹਿਲਾਂ ਹੀ ਖਿੱਚੋਤਾਣ ਚੱਲ ਰਹੀ ਹੈ, ਸੋ ਯੂਰਪੀਅਨ ਯੂਨੀਅਨ ਦਾ ਇਹ ਫੈਸਲਾ ਵੀ ਪਾਕਿਸਤਾਨ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ | ਸਾਲ 2003 ਦੌਰਾਨ ਅੰਤਰਰਾਸ਼ਟਰੀ ਫ਼ੈਸਲੇ ਅਨੁਸਾਰ ਭਾਰਤ ਤੇ ਪਾਕਿਸਤਾਨ ਦੇ ਗੰਗਾਂ-ਸਿੰਧੂ ਦੇ ਮੈਦਾਨੀ ਖੇਤਰਾਂ ਪੈਂਦਾ ਹੋਣ ਵਾਲੇ ਖ਼ਾਸ ਚੌਲਾਂ ਨੂੰ ਹੀ ਬਾਸਮਤੀ ਦੀ ਪਛਾਣ ਦਿੱਤੀ ਗਈ ਸੀ, ਇਸ ਵਿਚ ਭਾਰਤ ਦੇ ਪੰਜਾਬ, ਹਰਿਆਣਾ, ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇਲਾਕੇ ਆਉਂਦੇ ਹਨ, ਹੁਣ ਪਾਕਿਸਤਾਨ ਦੇ ਸਿੰਧ 'ਚ ਪੈਂਦਾ ਹੋਣ ਵਾਲੇ ਲੰਮੇ ਦਾਣੇ ਵਾਲੇ ਚੌਲ ਵੀ ਇਸ 'ਚ ਸ਼ਾਮਿਲ ਹੋ ਜਾਣਗੇ, ਜੋ ਕਿ ਜਿਥੇ ਵਪਾਰਕ ਪੱਖੋਂ ਭਾਰਤ ਲਈ ਨੁਕਸਾਨ ਦੇਹ ਹੈ, ਉਥੇ ਅੰਤਰਰਾਸ਼ਟਰੀ ਪੱਧਰ 'ਤੇ ਬਾਸਮਤੀ ਚੌਲਾਂ ਦੀ ਪਛਾਣ ਨੂੰ ਲੈ ਕੇ ਵੀ ਭਾਰਤ ਲਈ ਮੁਸ਼ਕਲ ਪੈਦਾ ਹੋ ਸਕਦੀ ਹੈ | ਯੂਰਪ 'ਚ ਫੈਡਰੇਸ਼ਨ ਆਫ਼ ਯੂਰਪੀਅਨ ਰਾਈਸ ਮਿੱਲਰਜ਼ ਪਹਿਲਾਂ ਵੀ ਆਲ ਇੰਡੀਆ ਰਾਈਸ ਐਕਸਪੋਰਟ ਐਸੋਸੀਏਸ਼ਨ ਅਤੇ ਪਾਕਿਸਤਾਨ ਦੀ ਰਾਈਸ ਐਕਸਪੋਰਟ ਦੀ ਮੀਟਿੰਗ 'ਚ ਫੈਸਲਾ ਕਰ ਚੁੱਕੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਗੰਗਾਂ-ਸਿੰਧੂ ਇਲਾਕੇ 'ਚ ਪੈਂਦਾ ਹੋਣ ਵਾਲੇ ਖ਼ਾਸ ਕਿਸਮ ਦੇ ਚੌਲ ਹੀ ਬਾਸਮਤੀ ਚੌਲ ਮੰਨੇ ਜਾਣਗੇ | ਹੁਣ ਯੂਰਪੀਅਨ ਯੂਨੀਅਨ ਦਾ ਪਾਕਿਸਤਾਨ ਵੱਲ ਝੁਕਣਾ ਭਾਰਤ ਲਈ ਰਾਜਨੀਤਕ ਤੇ ਆਰਥਿਕ ਤੌਰ 'ਤੇ ਨੁਕਸਾਨਦਾਕਿ ਹੋ ਸਕਦਾ ਹੈ | ਭਾਰਤ ਦਾ ਭਾਰਤੀ ਬਾਸਮਤੀ ਚੌਲਾਂ ਲਈ ਜੀ.ਆਈ. ਟੈਂਗ ਨੂੰ ਲੈ ਕੇ ਤਰਕ ਹੈ ਕਿ ਪਾਕਿਸਤਾਨ 'ਚ ਪੈਂਦਾ ਹੋਣ ਵਾਲੇ ਬਾਸਮਤੀ ਚੌਲ ਭਾਰਤ ਵਲੋਂ ਵਿਕਸਤ ਕੀਤੀਆਂ ਗਈਆਂ ਕਿਸਮਾਂ ਹਨ, ਸੋ ਭਾਰਤੀ ਬਾਸਮਤੀ ਚੌਲਾਂ ਨੂੰ ਹੀ ਜੀ. ਆਈ. ਟੈਂਗ ਮਿਲਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਡੇਰਾ ਬਿਆਸ ਮੁਖੀ ਤੇ ਮਜੀਠੀਆ ਦੀ ਮਿਲਣੀ ਮਗਰੋਂ ਸਿਆਸੀ ਗਲਿਆਰਿਆਂ 'ਚ ਪਸਰੀ ਚੁੱਪ <br/> ਅਗਲੀ ਖ਼ਬਰ ਇਮੀਗ੍ਰੇਸ਼ਨ ਏਜੰਟ ਖ਼ੁਦਕੁਸ਼ੀ ਮਾਮਲੇ 'ਚ ਏ.ਆਈ.ਜੀ. ਦੀ ਜ਼ਮਾਨਤ ਅਰਜ਼ੀ ਰੱਦ
Ad Position 24