09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਇਮੀਗ੍ਰੇਸ਼ਨ ਏਜੰਟ ਖ਼ੁਦਕੁਸ਼ੀ ਮਾਮਲੇ 'ਚ ਏ.ਆਈ.ਜੀ. ਦੀ ਜ਼ਮਾਨਤ ਅਰਜ਼ੀ ਰੱਦ

Ad Position 21
No active advertisement
ਅਜੀਤ ਡੈਸਕ 25-09-2025
ਐੱਸ. ਏ. ਐੱਸ. ਨਗਰ, 24 ਸਤੰਬਰ (ਕਪਿਲ ਵਧਵਾ)-ਇੰਮੀਗ੍ਰੇਸ਼ਨ ਏਜੰਟ ਰਾਜਦੀਪ ਸਿੰਘ ਵਲੋਂ ਖ਼ੁੁਦਕੁਸ਼ੀ ਮਾਮਲੇ 'ਚ ਨਾਮਜ਼ਦ ਏ. ਆਈ. ਜੀ. ਗੁਰਜੋਤ ਸਿੰਘ ਕਲੇਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਮੁਹਾਲੀ ਅਦਾਲਤ ਨੇ ਉਸ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ | ਅਦਾਲਤ 'ਚ ਬੁੱਧਵਾਰ ਨੂੰ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਚ ਸੁਣਵਾਈ ਹੋਈ | ਇਸ ਦੌਰਾਨ ਬਚਾਅ ਪੱਖ ਵਲੋਂ ਐਡਵੋਕੇਟ ਐੱਚ. ਐੱਸ. ਧਨੋਆ ਹਾਜ਼ਰ ਹੋਏ ਅਤੇ ਏ. ਆਈ. ਜੀ. ਦੇ ਸਾਫ ਸਰਵਿਸ ਰਿਕਾਰਡ ਦਾ ਹਵਾਲਾ ਦਿੰਦਿਆਂ ਉਸ ਨੂੰ ਜ਼ਮਾਨਤ ਦੇ ਯੋਗ ਦੱਸਿਆ | ਦੂਜੇ ਪਾਸੇ, ਮੁਕੱਦਮਾ ਪੱਖ ਨੇ ਇਸ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਘਟਨਾ ਵਾਲੇ ਦਿਨ ਏ. ਆਈ. ਜੀ. ਗੁਰਜੋਤ ਸਿੰਘ ਕਲੇਰ ਦੇ ਕਹਿਣ 'ਤੇ ਉਸ ਦਾ ਗੰਨਮੈਨ ਅਤੇ ਇਕ ਹੋਰ ਵਿਅਕਤੀ ਰਾਜਦੀਪ ਸਿੰਘ ਨੂੰ ਜ਼ਬਰਦਸਤੀ ਏ. ਆਈ. ਜੀ. ਦੀ ਰਿਹਾਇਸ਼ ਵਿਖੇ ਲੈ ਕੇ ਗਏ ਸਨ, ਜਿਥੇ ਉਸ ਨੂੰ ਜਲੀਲ ਕਰਨ ਤੋਂ ਬਾਅਦ ਇਕ ਨਿੱਜੀ ਬੈਂਕ ਤੋਂ ਕਰਜਾ ਕਰਵਾ ਕੇ ਏ. ਆਈ. ਜੀ. ਨੂੰ ਭੁਗਤਾਨ ਕਰਨ ਲਈ ਲਿਜਾਇਆ ਗਿਆ ਸੀ | ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਅਰਜ਼ੀ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ | ਜ਼ਿਕਰਯੋਗ ਹੈ ਕਿ ਸਥਾਨਕ ਫੇਜ਼-11 ਦੇ ਰਹਿਣ ਵਾਲੇ ਇੰਮੀਗ੍ਰੇਸ਼ਨ ਏਜੰਟ ਰਾਜਦੀਪ ਸਿੰਘ ਨੇ 10 ਸਤੰਬਰ ਨੂੰ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਬਾਸਮਤੀ ਚੌਲ ਉਦਯੋਗ ਨੂੰ ਝਟਕਾ! <br/> ਅਗਲੀ ਖ਼ਬਰ ਪੰਜਾਬ ਸਿਹਤ ਬੀਮਾ ਯੋਜਨਾ 2 ਅਕਤੂਬਰ ਦੀ ਬਜਾਏ ਦਸੰਬਰ ਤੱਕ ਸ਼ੁਰੂ ਕੀਤੀ ਜਾਵੇਗੀ-ਡਾ. ਬਲਬੀਰ ਸਿੰਘ <br/>
Ad Position 24