12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਾਕਿ ਨੇ ਸਕੂਲਾਂ ਦੀਆਂ ਪਾਠ-ਪੁਸਤਕਾਂ 'ਚ 'ਆਪ੍ਰੇਸ਼ਨ ਸੰਧੂਰ' ਬਾਰੇ ਜੋੜਿਆ 'ਨਵਾਂ ਅਧਿਆਇ'

Ad Position 21
No active advertisement
ਅਜੀਤ ਡੈਸਕ 25-09-2025
ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਸੰਨ 1948, 1965, 1971 ਅਤੇ 1999 ਦੇ ਕਾਰਗਿਲ ਯੁੱਧ ਸਮੇਤ ਭਾਰਤ ਨਾਲ ਹਰ ਜੰਗ 'ਚ ਚਾਰੋ-ਖਾਨੇ ਚਿੱਤ ਹੋਣ ਦੇ ਬਾਵਜੂਦ ਜੇਤੂ ਹੋਣ ਦਾ ਦਾਅਵਾ ਕਰਦੇ ਆ ਰਹੇ ਗੁਆਂਢੀ ਮੁਲਕ ਪਾਕਿਸਤਾਨ ਨੇ ਆਪ੍ਰੇਸ਼ਨ ਸੰਧੂਰ 'ਚ ਵੀ ਆਪਣੇ ਆਪ ਨੂੰ ਜੇਤੂ ਐਲਾਨਿਆ ਹੈ | ਪਾਕਿ ਨੇ ਮਈ 2025 ਦੀ ਪਾਠ-ਪੁਸਤਕ 'ਚ ਭਾਰਤ ਨਾਲ ਟਕਰਾਅ ਨੂੰ ਸ਼ਾਮਿਲ ਕਰਦਿਆਂ ਪਾਕਿਸਤਾਨੀ ਵਿਦਿਆਰਥੀਆਂ ਨੂੰ ਭਾਰਤ-ਪਾਕਿ ਦੀ ਹਾਲ ਹੀ 'ਚ ਹੋਈ ਜੰਗ ਬਾਰੇ ਝੂਠ ਪਰੋਸਿਆ ਗਿਆ ਹੈ | ਪਾਕਿ ਨੇ ਇਸ ਪਾਠ-ਪੁਸਤਕ 'ਚ ਦਾਅਵਾ ਕੀਤਾ ਹੈ ਕਿ ਉਸ ਨੇ ਹਮਲੇ ਦੌਰਾਨ ਕਈ ਭਾਰਤੀ ਹਵਾਈ ਅੱਡਿਆਂ ਨੂੰ ਤਬਾਹ ਕਰ ਦਿੱਤਾ | ਉਸ ਨੇ 26 ਮਹੱਤਵਪੂਰਨ ਭਾਰਤੀ ਟਿਕਾਣਿਆਂ 'ਤੇ ਵੱਡੇ ਹਮਲੇ ਕੀਤੇ ਅਤੇ ਡੋਨਾਲਡ ਟਰੰਪ ਦੀਆਂ ਵਾਰ-ਵਾਰ ਅਪੀਲਾਂ ਤੋਂ ਬਾਅਦ ਹੀ ਜੰਗਬੰਦੀ ਲਈ ਸਹਿਮਤੀ ਦਿੱਤੀ | ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪਾਕਿਸਤਾਨ ਨੇ ਬੇਸ਼ਰਮੀ ਨਾਲ ਇਤਿਹਾਸ ਨੂੰ ਝੂਠਾ ਬਣਾਇਆ ਹੈ | ਉਦਾਹਰਨ ਵਜੋਂ, ਇਹ 1971 ਦੀ ਉਸ ਜੰਗ 'ਚ ਵੀ ਜੇਤੂ ਹੋਣ ਦਾ ਦਾਅਵਾ ਕਰਦਾ ਆ ਰਿਹਾ ਹੈ, ਜਿਸ 'ਚ ਨਾ ਸਿਰਫ਼ ਪਾਕਿ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ, ਸਗੋਂ 93 ਹਜ਼ਾਰ ਪਾਕਿਸਤਾਨੀ ਸੈਨਿਕਾਂ ਨੇ ਭਾਰਤ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ |

Ad Position 22
No active advertisement
ਪਿਛਲੀ ਖ਼ਬਰ ਧਰਨੇ ਦੌਰਾਨ ਪੁਲਿਸ ਨਾਲ ਉਲਝਣ ਦੇ ਮਾਮਲੇ 'ਚ ਬੈਂਸ 21 ਸਾਥੀਆਂ ਸਮੇਤ ਬਰੀ ਅਗਲੀ ਖ਼ਬਰ ਪਿਪਸ ਵਿਖੇ ਵਿਸ਼ਵ ਪੰਜਾਬੀ ਭਾਸ਼ਾ ਦਿਵਸ ਮਨਾਇਆ <br/>
Ad Position 24