12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਧਰਨੇ ਦੌਰਾਨ ਪੁਲਿਸ ਨਾਲ ਉਲਝਣ ਦੇ ਮਾਮਲੇ 'ਚ ਬੈਂਸ 21 ਸਾਥੀਆਂ ਸਮੇਤ ਬਰੀ

Ad Position 21
No active advertisement
ਅਜੀਤ ਡੈਸਕ 25-09-2025
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਧਰਨੇ ਦੌਰਾਨ ਪੁਲਿਸ ਪਾਰਟੀ ਨਾਲ ਉਲਝਣ ਦੇ ਮਾਮਲੇ 'ਚ ਨਾਮਜ਼ਦ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਅਤੇ 21 ਸਾਥੀਆਂ ਨੂੰ ਬਰੀ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਉਸ ਵਕਤ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵਲੋਂ ਫ਼ਿਰੋਜ਼ਪੁਰ ਰੋਡ ਸਥਿਤ ਫਾਸਟਵੇਅ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ | ਬੈਂਸ ਤੇ ਉਸ ਦੀ ਪਾਰਟੀ ਦੇ ਵਰਕਰ ਤੇ ਆਗੂ ਫਾਸਟਵੇਅ ਵਲੋਂ ਇਕ ਚੈਨਲ ਨੂੰ ਬੰਦ ਕਰਨ ਕਰਕੇ, ਉਥੇ ਪ੍ਰਦਰਸ਼ਨ ਕੀਤਾ ਗਿਆ ਸੀ | ਪ੍ਰਦਰਸ਼ਨ ਦੌਰਾਨ ਪੁਲਿਸ ਪਾਰਟੀ ਨਾਲ ਇਨ੍ਹਾਂ ਦੀ ਝੜਪ ਹੋ ਗਈ, ਜਿਸ 'ਤੇ ਪੁਲਿਸ ਵਲੋਂ ਇਨ੍ਹਾਂ ਖ਼ਿਲਾਫ਼ ਪੁਲਿਸ ਅਧਿਕਾਰੀਆਂ ਦੀ ਡਿਊਟੀ 'ਚ ਰੁਕਾਵਟ ਪਾਉਣ ਅਤੇ ਮੁੱਖ ਸੜਕ 'ਤੇ ਆਵਾਜਾਈ ਰੋਕਣ ਸਮੇਤ ਹੋਰ ਕਈ ਧਾਰਾਵਾਂ ਤਹਿਤ ਥਾਣਾ ਸਰਾਭਾ ਨਗਰ ਵਿਚ ਕੇਸ ਦਰਜ ਕੀਤਾ ਗਿਆ ਸੀ | 9 ਸਾਲ ਤੋਂ ਬਾਅਦ ਅੱਜ ਜੱਜ ਪਵਲੀਨ ਸਿੰਘ ਦੀ ਅਦਾਲਤ ਵਲੋਂ ਸਿਮਰਜੀਤ ਸਿੰਘ ਬੈਂਸ ਤੇ ਉਸ ਦੇ 21 ਸਾਥੀਆਂ ਨੂੰ ਬਰੀ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਅਸਲੀ ਪੁਲਿਸ ਵਲੋਂ ਨਕਲੀ ਛਾਪੇਮਾਰੀ ਦਾ ਮਾਮਲਾ ਚਰਚਾ 'ਚ, ਕੇਸ ਦਰਜ 10 ਕਰੋੜ ਰੁਪਏ ਮੰਗਣ ਦੇ ਦੋਸ਼, ਇਕ ਕਾਬੂ <br/>... ਅਗਲੀ ਖ਼ਬਰ ਪਾਕਿ ਨੇ ਸਕੂਲਾਂ ਦੀਆਂ ਪਾਠ-ਪੁਸਤਕਾਂ 'ਚ 'ਆਪ੍ਰੇਸ਼ਨ ਸੰਧੂਰ' ਬਾਰੇ ਜੋੜਿਆ 'ਨਵਾਂ ਅਧਿਆਇ'
Ad Position 24