12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੀ.ਪੀ.ਆਈ. ਦਾ 25ਵਾਂ ਮਹਾ-ਸੰਮੇਲਨ ਮੌਜੂਦਾ ਭਾਰਤੀ ਸਿਆਸਤ, ਸਨਅਤੀ ਖੇਤਰ, ਮਗਨਰੇਗਾ ਤੇ ਦਲਿਤ ਸਮੱਸਿਆਵਾਂ ਬਾਰੇ ਮਹੱਤਵਪੂਰਨ ਮਤੇ ਪਾਸ <br/>

Ad Position 21
No active advertisement
ਅਜੀਤ ਡੈਸਕ 25-09-2025
ਚੰਡੀਗੜ੍ਹ, 24 ਸਤੰਬਰ (ਅਜਾਇਬ ਸਿੰਘ ਔਜਲਾ)-ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੇ 25ਵੇਂ ਮਹਾਂ ਸੰਮੇਲਨ ਦੌਰਾਨ ਮੌਜੂਦਾ ਭਾਰਤੀ ਸਿਆਸਤ, ਸਨਅਤੀ ਖੇਤਰ, ਮਗਨਰੇਗਾ ਅਤੇ ਦਲਿਤ ਸਮੱਸਿਆਵਾਂ ਬਾਰੇ ਮਹੱਤਵਪੂਰਨ ਮਤੇ ਪਾਸ ਕੀਤੇ ਗਏ | ਪੰਜਾਬ ਦੇ ਸੰਦਰਭ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਵਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਸ਼ਰਧਾਂਜਲੀ ਮਤਾ ਪੇਸ਼ ਕਰਦਿਆਂ ਗੁਰੂ ਜੀ ਦੀ ਸ਼ਹਾਦਤ ਨੂੰ ਅਦੁੱਤੀ ਦੱਸਿਆ ਗਿਆ | ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬੀ ਬਾਰੇ ਇਕ ਮਤਾ ਪੇਸ਼ ਕੀਤਾ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਸਾਉਣ ਵੇਲੇ ਪੰਜਾਬ ਦੇ 22 ਪਿੰਡਾਂ ਨੂੰ ਉਜਾੜਿਆ ਗਿਆ ਸੀ | ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੇ 13 ਲੱਖ ਲੋਕ ਆਪਣੀ ਭਾਸ਼ਾ/ਬੋਲੀ ਪੰਜਾਬੀ ਲਿਖਾਉਂਦੇ ਹਨ ਪਰ ਸਰਕਾਰੀ ਪੱਧਰ 'ਤੇ ਪੰਜਾਬੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਰਾਜਧਾਨੀ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਦਫ਼ਤਰੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ | ਅੱਜ ਹੋਈਆ ਬਹਿਸਾਂ ਵਿਚ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ, ਅਮਰਜੀਤ ਕੌਰ, ਪਲਬ ਸੇਨ ਗੁਪਤਾ, ਹਰਦੇਵ ਅਰਸ਼ੀ, ਕੇ. ਸ੍ਰੀ ਨਿਵਾਸ ਰੈਡੀ, ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਸੁਖਦੇਵ ਸਿੰਘ ਸਿਰਸਾ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆਂ ਤੋਂ ਇਲਾਵਾ ਗੁਰਨਾਮ ਕੰਵਰ, ਪਿ੍ਥੀਪਾਲ ਮਾੜੀਮੇਘਾ, ਬਲਵਿੰਦਰ ਜੰਮੂ, ਜਸਵਿੰਦਰ ਸਿੰਘ ਗਿੱਲ, ਸੰਤ ਸਿੰਘ, ਲਵਪ੍ਰੀਤ, ਡਾ. ਅਵਤਾਰ ਸਿੰਘ ਪਤੰਗ, ਬਲਕਾਰ ਸਿੱਧੂ ਅਤੇ ਹੋਰ ਸ਼ਖ਼ਸੀਅਤਾਂ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ 'ਚ ਹੈਲਮਟ ਨਾ ਪਹਿਨਣ 'ਤੇ ਸਿੱਖ ਵਾਹਨ ਚਾਲਕਾਂ ਦੇ ਕੱਟੇ ਜਾ ਰਹੇ ਚਲਾਨ ਅਗਲੀ ਖ਼ਬਰ ਅਸਲੀ ਪੁਲਿਸ ਵਲੋਂ ਨਕਲੀ ਛਾਪੇਮਾਰੀ ਦਾ ਮਾਮਲਾ ਚਰਚਾ 'ਚ, ਕੇਸ ਦਰਜ 10 ਕਰੋੜ ਰੁਪਏ ਮੰਗਣ ਦੇ ਦੋਸ਼, ਇਕ ਕਾਬੂ <br/>...
Ad Position 24