12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕੁਤਾਹੀ ਲਈ ਜ਼ਿੰਮੇਵਾਰ ਕਾਬੁਲ ਹਵਾਈ ਅੱਡੇ ਦੇ ਸੁਰੱਖਿਆ ਅਮਲੇ ਖ਼ਿਲਾਫ਼ ਵਿਭਾਗੀ ਕਾਰਵਾਈ ਦਾ ਦਿੱਤਾ ਭਰੋਸਾ

Ad Position 21
No active advertisement
ਅਜੀਤ ਡੈਸਕ 25-09-2025
ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਕਾਬੁਲ ਹਵਾਈ ਅੱਡੇ ਤੋਂ ਦਿੱਲੀ ਆਉਣ ਵਾਲੀ ਉਡਾਣ ਆਰ. ਕਿਊ. 4401 ਦੇ ਟੇਲ ਵ੍ਹੀਲ (ਲੈਂਡਿੰਗ ਗੇਅਰ) 'ਚ ਲੁੱਕ ਕੇ ਲਗਭਗ 2650 ਕਿਲੋਮੀਟਰ ਦਾ ਸਫ਼ਰ ਕਰਨ ਵਾਲਾ ਅਫ਼ਗਾਨਿਸਤਾਨ ਦਾ 13 ਸਾਲਾ ਲੜਕਾ ਆਪਣੇ ਘਰ ਪਰਤ ਚੁੱਕਾ ਹੈ | ਹਾਲਾਂਕਿ, ਮਾਮਲਾ ਜਨਤਕ ਹੋਣ ਅਤੇ ਕਾਬੁਲ ਹਵਾਈ ਅੱਡੇ ਦੇ ਸੁਰੱਖਿਆ ਮਾਪਦੰਡਾਂ 'ਤੇ ਸਵਾਲ ਉੱਠਣ 'ਤੇ ਸ਼ੁਰੂਆਤ 'ਚ ਤਾਲਿਬਾਨ ਸ਼ਾਸਨ ਦੀ ਸਰਹੱਦੀ ਪੁਲਿਸ ਦੇ ਬੁਲਾਰੇ ਅਬਦੁੱਲਾ ਫ਼ਾਰੂਕੀ ਨੇ ਐਲਾਨ ਕੀਤਾ ਸੀ ਕਿ ਕਾਬੁਲ ਹਵਾਈ ਅੱਡਾ ਖੇਤਰ ਵਿਸ਼ੇਸ਼ ਸੁਰੱਖਿਆ ਅਧੀਨ ਹੈ ਅਤੇ ਕੋਈ ਵੀ ਇਸ 'ਚ ਦਾਖਲ ਨਹੀਂ ਹੋ ਸਕਦਾ | ਫ਼ਾਰੂਕੀ ਨੇ ਕਾਮ ਏਅਰ ਜਹਾਜ਼ ਦੇ ਕੈਬਿਨ 'ਚ 13 ਸਾਲਾ ਅਫ਼ਗਾਨ ਲੜਕੇ ਦੇ ਭਾਰਤ ਯਾਤਰਾ ਕਰਨ ਦੀ ਖ਼ਬਰ ਤੋਂ ਵੀ ਇਨਕਾਰ ਕੀਤਾ ਸੀ | ਹਾਲਾਂਕਿ, ਅੱਜ ਅਫ਼ਗਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਤਾਲਿਬਾਨ ਅਧਿਕਾਰੀਆਂ ਨੇ ਕਿਹਾ ਕਿ ਇਸ ਕੁਤਾਹੀ ਲਈ ਜ਼ਿੰਮੇਵਾਰ ਕਾਬੁਲ ਹਵਾਈ ਅੱਡੇ ਦੇ ਸੁਰੱਖਿਆ ਅਮਲੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ | ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਉਪਾਅ ਮਜ਼ਬੂਤ ਕੀਤੇ ਜਾਣਗੇ | ਹਾਲਾਂਕਿ, ਤਾਲਿਬਾਨ ਦੇ ਨਿਰਦੇਸ਼ਾਂ ਕਾਰਨ ਏਅਰ ਲਾਈਨ ਕੰਪਨੀ ਨੂੰ ਇਸ ਮਾਮਲੇ 'ਤੇ ਰਿਪੋਰਟ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ | ਕਾਬੁਲ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਇਸ 13 ਸਾਲਾ ਲੜਕੇ ਨੂੰ ਰੁਕਾਵਟਾਂ ਪਾਰ ਕਰਨ, ਆਪਣੇ ਆਪ ਨੂੰ ਜਹਾਜ਼ ਵਿਚ ਲਿਆਉਣ ਅਤੇ ਕੈਬਿਨ 'ਚ ਲੁਕਣ ਲਈ ਮਜਬੂਰ ਹੋਣਾ ਪਿਆ | ਕੁਝ ਅਫ਼ਗਾਨ ਮੀਡੀਆ ਅਦਾਰਿਆਂ ਨੇ ਲੜਕੇ ਦਾ ਨਾਂਅ ਹਜ਼ੂਰ ਅਹਿਮਦ ਦੱਸਿਆ ਹੈ ਤੇ ਉਸ ਦੀ ਨਵੀਂ ਤਸਵੀਰ ਵੀ ਜਾਰੀ ਕੀਤੀ ਹੈ | ਦੱਸਿਆ ਜਾ ਰਿਹਾ ਹੈ ਕਿ ਉਕਤ ਹੈਰਾਨ ਕਰ ਦੇਣ ਵਾਲੇ ਕਾਰਨਾਮੇ ਨੂੰ ਅੰਜਾਮ ਦੇਣ ਵਾਲਾ 13 ਸਾਲਾ ਨਾਬਾਲਗ ਕੁੰਦੂਜ਼ ਪ੍ਰਾਂਤ ਦੇ ਇਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ | ਜਾਨਲੇਵਾ ਸੱਟਾਂ ਦੇ ਬਾਵਜੂਦ ਇਹ ਲੜਕਾ 94 ਮਿੰਟ ਦੀ ਉਡਾਣ 'ਚ ਬਚ ਗਿਆ ਅਤੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ | ਕਾਬੁਲ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਿਕ ਅਫ਼ਗਾਨਿਸਤਾਨ ਦੀ ਕਾਮ ਏਅਰ ਉਡਾਣ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਤੋਂ ਸਵੇਰੇ 8:46 ਵਜੇ ਭਾਰਤੀ ਸਮੇਂ ਅਨੁਸਾਰ ਰਵਾਨਾ ਹੋਈ ਅਤੇ ਸਵੇਰੇ 10:20 ਵਜੇ ਦਿੱਲੀ ਦੇ ਟਰਮੀਨਲ 3 'ਤੇ ਪਹੁੰਚੀ | ਇਹ ਵੀ ਜਾਣਕਾਰੀ ਮਿਲੀ ਹੈ ਕਿ ਰਵਾਇਤੀ ਅਫ਼ਗਾਨ ਪਹਿਰਾਵੇ ਵਾਲਾ ਅਫ਼ਗਾਨ ਲੜਕਾ ਈਰਾਨ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਗਲਤ ਉਡਾਣ 'ਚ ਗਲਤ ਅਤੇ ਖ਼ਤਰਨਾਕ ਢੰਗ ਨਾਲ ਸਵਾਰ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਜਹਾਜ਼ ਦੇ ਲੈਂਡਿੰਗ ਗੇਅਰ 'ਚ ਲੁੱਕ ਕੇ ਕਾਬੁਲ ਤੋਂ ਦਿੱਲੀ ਪਹੁੰਚਿਆ 13 ਸਾਲਾ ਅਫ਼ਗਾਨ ਲੜਕਾ ਘਰ ਪਰਤਿਆ <br/> ਅਗਲੀ ਖ਼ਬਰ ਕਾਨੂੰਨੀ ਸਿੱਖਿਆ ਵਿਚ 'ਮੂਟ ਕੋਰਟ' ਵਰਗੇ ਪਲੇਟਫਾਰਮ ਵਿਦਿਆਰਥੀਆਂ 'ਚ ਖੋਜ ਹੁਨਰ ਵਧਾਉਂਦੇ ਹਨ-ਡਾ. ਰਤਨ ਸਿੰਘ
Ad Position 24