09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਚਿੱਟੇ ਨਾਲ ਨਾਬਾਲਗ ਦੀ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਤਲਵੰਡੀ ਸਾਬੋ (ਬਠਿੰਡਾ), 2 ਨਵੰਬਰ (ਰਣਜੀਤ ਸਿੰਘ ਰਾਜੂ)- ਇਥੋਂ ਦੇ ਪਿੰਡ ਭਾਗੀਵਾਂਦਰ 'ਚ 17 ਸਾਲ ਦੇ ਨਾਬਾਲਗ ਲੜਕੇ ਗੁਰਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਦੀ 'ਚਿੱਟੇ' ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ | ਮਿ੍ਤਕ ਦੇ ਤਾਇਆ ਨਾਥ ਸਿੰਘ ਸਾਬਕਾ ਪੰਚ ਅਨੁਸਾਰ ਗੁਰਪ੍ਰੀਤ ਸਿੰਘ ਪਿਛਲੇ ਦੋ ਸਾਲਾਂ ਤੋਂ ਨਸ਼ਾ ਕਰ ਰਿਹਾ ਸੀ ਅਤੇ ਅੱਜ ਉਸ ਨੇ ਆਪਣੇ ਘਰ 'ਚ ਹੀ ਸਰਿੰਜ ਨਾਲ ਚਿੱਟੇ ਦਾ ਟੀਕਾ ਲਗਾ ਲਿਆ, ਜਿਸ ਨੂੰ ਨਾ ਝੱਲਦਾ ਹੋਇਆ ਉਹ ਮਕਾਨ ਦੇ ਵਿਹੜੇ ਵਿਚ ਆ ਡਿੱਗਿਆ | ਜਦੋਂ ਉਸ ਨੂੰ ਚੁੱਕ ਕੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਤਾਂ ਕੀਤੀ, ਤਾਂ ਉਹ ਘਰ 'ਚ ਹੀ ਦਮ ਤੋੜ ਗਿਆ | ਮਾਮਲੇ ਸੰਬੰਧੀ ਥਾਣਾ ਤਲਵੰਡੀ ਸਾਬੋ ਮੁਖੀ ਹਰਬੰਸ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਨਸ਼ੇ ਨਾਲ ਕੋਈ ਮੌਤ ਹੋਣ ਦੀ ਜਾਣਕਾਰੀ ਨਹੀ ਪਹੁੰਚੀ ਹੈ, ਪਰ ਅਗਰ ਅਜਿਹਾ ਹੋਇਆ ਹੈ ਤਾਂ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ ਜੀ.ਐਸ.ਟੀ. ਪ੍ਰਾਪਤੀ 'ਚ 21.51% ਦਾ ਵਾਧਾ- ਹਰਪਾਲ ਸਿੰਘ ਚੀਮਾ <br/> ਅਗਲੀ ਖ਼ਬਰ '84 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ 'ਚ ਪਾਠ ਦੇ ਭੋਗ ਪਾਏ
Ad Position 24