09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਾਲਣ ਦੀ ਕੀਮਤ 'ਚ ਘਪਲੇ ਦੇ ਖ਼ਦਸ਼ੇ ਹੇਠ ਮੁੱਖ ਇੰਜੀਨੀਅਰ ਮੁਅੱਤਲ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਪ੍ਰਾਈਵੇਟ ਪਲਾਂਟਾਂ ਨਾਲੋਂ ਮਹਿੰਗੀ ਪੈ ਰਹੀ ਸੀ ਸਰਕਾਰੀ ਬਿਜਲੀ
ਰਾਮਪੁਰਾ ਫੂਲ/ ਘਨੌਲੀ, 2 ਨਵੰਬਰ (ਨਰਪਿੰਦਰ ਸਿੰਘ ਧਾਲੀਵਾਲ, ਜਸਵੀਰ ਸਿੰਘ ਸੈਣੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) 'ਚ ਮਹਿੰਗੇ ਫਿਊਲ ਕੋਸਟ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ | ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਸੰਤ ਗਰਗ ਨੇ ਦੋ ਵੱਡੇ ਥਰਮਲ ਪਲਾਂਟਾਂ ਦੇ ਮੁੱਖ ਇੰਜੀਨੀਅਰ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ¢ ਇਹ ਕਾਰਵਾਈ ਕਰੋੜਾਂ ਰੁਪਏ ਦੇ ਘਾਟੇ ਅਤੇ ਫਿਊਲ ਕੋਸਟ ਵਿਚ 'ਵੱਡੀ ਧਾਂਦਲੀ' ਦੇ ਖ਼ਦਸ਼ੇ ਤੋਂ ਬਾਅਦ ਕੀਤੀ ਗਈ ਹੈ ¢ ਦਫ਼ਤਰੀ ਹੁਕਮ ਨੰਬਰ 464 ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਪੀ.ਐਸ.ਪੀ.ਸੀ.ਐਲ. ਕੋਲ ਝਾਰਖੰਡ ਦੇ ਪਛਵਾੜਾ ਵਿਖੇ ਆਪਣੀ ਕੋਲਾ ਖਾਣ ਹੋਣ ਦੇ ਬਾਵਜੂਦ ਇਸ ਦੇ ਆਪਣੇ ਥਰਮਲ ਪਲਾਂਟ ਮਹਿੰਗੀ ਬਿਜਲੀ ਪੈਦਾ ਕਰ ਰਹੇ ਸਨ¢ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਦੀ ਫਿਊਲ ਕੋਸਟ, ਪ੍ਰਾਈਵੇਟ ਥਰਮਲ ਪਲਾਂਟਾਂ ਦੇ ਮੁਕਾਬਲੇ 0.75 ਪੈਸੇ ਤੋਂ 1.25 ਰੁਪਏ ਪ੍ਰਤੀ ਯੂਨਿਟ ਵੱਧ ਪੈ ਰਹੀ ਸੀ ¢ ਇਸ ਮਹਿੰਗੀ ਫਿਊਲ ਕੋਸਟ ਕਾਰਨ ਪੀ.ਐਸ.ਪੀ.ਸੀ.ਐਲ. ਨੂੰ ਕਰੋੜਾਂ ਰੁਪਏ ਦਾ ਵਿੱਤੀ ਘਾਟਾ ਸਹਿਣ ਕਰਨਾ ਪੈ ਰਿਹਾ ਸੀ ¢ ਹੁਕਮਾਂ 'ਚ ਸਪੱਸ਼ਟ ਤÏਰ 'ਤੇ ਕਿਹਾ ਗਿਆ ਕਿ ਇਹ ਸਥਿਤੀ ਦਰਸਾਉਂਦੀ ਹੈ ਕਿ 'ਫਿਊਲ ਕੋਸਟ ਵਿਚ ਕਿਸੇ ਪੱਧਰ 'ਤੇ ਵੱਡੀ ਧਾਂਦਲੀ ਹੋ ਰਹੀ ਹੈ'¢ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਅਤੇ ਇਸ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਹਰੀਸ਼ ਸ਼ਰਮਾ ਮੁੱਖ ਇੰਜੀਨੀਅਰ, ਜੋ ਕਿ ਰੋਪੜ ਅਤੇ ਗੋਇੰਦਵਾਲ ਸਾਹਿਬ ਦੋਵਾਂ ਥਰਮਲ ਪਲਾਂਟਾਂ ਦਾ ਕੰਮ ਦੇਖ ਰਹੇ ਸਨ, ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ¢ ਇਹ ਕਾਰਵਾਈ ਸਜ਼ਾ ਅਤੇ ਅਪੀਲ ਰੈਗੂਲੇਸ਼ਨ-1971 ਦੇ ਰੈਗੂਲੇਸ਼ਨ 4(1) ਦੇ ਅਧੀਨ ਕੀਤੀ ਗਈ ਹੈ ¢ ਮੁਅੱਤਲੀ ਸਮੇਂ ਦੌਰਾਨ ਹਰੀਸ਼ ਸ਼ਰਮਾ ਦਾ ਹੈੱਡਕੁਆਰਟਰ ਮੁੱਖ ਦਫ਼ਤਰ ਪੀ.ਐਸ.ਪੀ.ਸੀ.ਐਲ. ਪਟਿਆਲਾ ਵਿਖੇ ਹੋਵੇਗਾ ¢ ਇਸ ਸਮੇਂ ਦÏਰਾਨ ਉਹ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪੀ.ਐਸ.ਪੀ.ਸੀ.ਐਲ.) ਮੇਨ ਸੇਵਾ ਨਿਯਮਾਂਵਲੀ 1972 ਵਾ: 1 ਭਾਗ-1 ਦੇ ਰੈਗੂਲੇਸ਼ਨ 7.2 ਅਨੁਸਾਰ ਗੁਜ਼ਾਰਾ ਭੱਤਾ ਲੈਣ ਦੇ ਹੱਕਦਾਰ ਹੋਣਗੇ ¢ ਹੁਕਮਾਂ ਦੀਆਂ ਕਾਪੀਆਂ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ ¢ ਦੱਸਣਾ ਬਣਦਾ ਹੈ ਕਿ ਰੋਪੜ ਥਰਮਲ ਪਲਾਂਟ ਦੇ ਯੂਨਿਟ ਆਪਣੀ ਸਮਰੱਥਾ ਤੋਂ ਕਾਫੀ ਘੱਟ ਬਿਜਲੀ ਪੈਦਾ ਕਰ ਰਹੇ ਸਨ ਕਿਉਂਕਿ ਜੋ ਰੋਪੜ ਥਰਮਲ ਪਲਾਂਟ ਦੇ ਲੋੜੀਂਦੇ ਕੰਮ ਸਮੇਂ ਸਿਰ ਨਹੀਂ ਕਰਵਾਏ ਜਾਣ ਦੇ ਦੋਸ਼ ਲੱਗਦੇ ਰਹੇ ਹਨ ¢ ਸੂਤਰਾਂ ਦਾ ਤਾਂ ਇਹ ਵੀ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ 'ਚ ਪਾਵਰਕਾਮ 'ਚ ਅਹਿਮ ਸੀਟਾਂ 'ਤੇ ਕੰਮ ਕਰਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਤੈਨਾਤੀਆ 'ਚ ਵੱਡਾ ਫੇਰਬਦਲ ਹੋ ਸਕਦਾ ਹੈ ¢ ਉਕਤ ਮਾਮਲੇ ਸੰਬੰਧੀ ਜਦ ਪਾਵਰਕਾਮ ਦੇ ਸੀ.ਐਮ.ਡੀ. ਬਸੰਤ ਗਰਗ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ ਪਰ ਉਕਤ ਵਰਤਾਰੇ ਦੀ ਪਾਵਰਕਾਮ ਦੇ ਅਧਿਕਾਰੀਆਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਪੁਸ਼ਟੀ ਕੀਤੀ ਹੈ ¢ ਸੂਤਰਾਂ ਦਾ ਤਾਂ ਇਹ ਵੀ ਦਾਵਾ ਹੈ ਕਿ ਬਿਜਲੀ ਮੰਤਰੀ ਤੇ ਇੰਜੀਨੀਅਰ ਐਸੋਸੀਏਸ਼ਨ ਦੇ ਸੰਬੰਧਾਂ 'ਚ ਵੀ ਤਲਖ਼ੀ ਬਣੀ ਹੋਈ ਹੈ ¢

Ad Position 22
No active advertisement
ਪਿਛਲੀ ਖ਼ਬਰ <br/> ਜਥੇਦਾਰ ਗੜਗੱਜ ਨਾਲ ਪਾਕਿ ਪਹੁੰਚਣ 'ਤੇ ਨਾਨਕਸ਼ਾਹੀ ਕੈਲੰਡਰ ਬਾਰੇ ਕੀਤੀ ਜਾਵੇਗੀ ਵਿਚਾਰ ਚਰਚਾ-ਬਿਸ਼ਨ ਸਿੰਘ... ਅਗਲੀ ਖ਼ਬਰ ਅਧਿਆਪਕਾਂ ਤੇ ਲੈਕਚਰਾਰਾਂ ਨੂੰ ਫਿਰ ਵੋਟਾਂ ਦੀ ਸੁਧਾਈ ਲਈ ਤੋਰਿਆ <br/>
Ad Position 24