ਸਿੱਖ ਸਿਆਸਤ ਤੇ ਸਿੱਖ ਸੰਘਰਸ਼ 'ਚ ਪੂਰੀ ਤਰ੍ਹਾਂ ਸਰਗਰਮ ਰਹੇ ਕੈਪਟਨ ਹਰਚਰਨ ਸਿੰਘ ਰੋਡੇ-ਆਗੂ
ਸਮਾਲਸਰ (ਮੋਗਾ), 2 ਨਵੰਬਰ (ਗੁਰਜੰਟ ਕਲਸੀ ਲੰਡੇ)-20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ ਦਾ ਅੱਜ ਉਨ੍ਹਾਂ ਦੇ ਪਿੰਡ ਗੁਰੂਪੁਰਾ ਵਿਖੇ ਸਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਹਰਪਾਲ ਸਿੰਘ ਨੇ ਵਿਖਾਈ | ਕੈਪਟਨ ਹਰਚਰਨ ਸਿੰਘ ਦੀ 1 ਨਵੰਬਰ ਨੂੰ ਮੌਤ ਹੋ ਗਈ ਸੀ | ਉਹ ਫ਼ੌਜ ਵਿਚੋਂ ਬਤੌਰ ਕੈਪਟਨ ਰਿਟਾਇਰ ਹੋਏ ਸਨ | ਉਨ੍ਹਾਂ ਦੇ ਦੋ ਬੇਟੇ ਹਰਪਾਲ ਸਿੰਘ, ਤਰਲੋਚਨ ਸਿੰਘ ਅਤੇ ਤਿੰਨ ਬੇਟੀਆਂ ਹਨ | ਕੈਪਟਨ ਹਰਚਰਨ ਸਿੰਘ ਸਿੱਖ ਸਿਆਸਤ ਤੇ ਸਿੱਖ ਸੰਘਰਸ਼ ਵਿਚ ਪੂਰੀ ਤਰ੍ਹਾਂ ਸਰਗਰਮ ਰਹੇ | ਉਹ ਬੜੇ ਉਦਮੀ, ਨਿੱਤਨੇਮੀ ਅਤੇ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਆਗੂ ਸਨ | ਅੱਜ ਸਸਕਾਰ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਖ਼ਾਲਸਾ ਰੋਡੇ, ਭਾਈ ਜਗਤਾਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਸੁਖਹਰਪ੍ਰੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਚਰਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਅਜੈਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਸੰਸਦ ਮੈਂਬਰ ਸਰਬਜੀਤ ਸਿੰਘ, ਸਾਬਕਾ ਸੰਸਦ ਮੈਂਬਰ ਭਾਈ ਰਾਜਦੇਵ ਸਿੰਘ ਖ਼ਾਲਸਾ, ਸੀਨੀਅਰ ਨੇਤਾ ਗੁਰਜੰਟ ਸਿੰਘ ਭੁੱਟੋ ਰੋਡੇ, ਸੁਖਦੀਪ ਸਿੰਘ ਰੋਡੇ, ਬਲਤੇਜ ਸਿੰਘ ਲੰਗੇਆਣਾ, ਜਗਤਾਰ ਸਿੰਘ ਰਾਜੇਆਣਾ, ਗੁਰਦੇਵ ਸਿੰਘ ਦੇਬੂ ਰੋਡੇ, ਜਸਪ੍ਰੀਤ ਰੋਡੇ, ਅਮਰਜੀਤ ਰਾਜੇਆਣਾ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਭਾਈ ਸਵਰਨਜੀਤ ਸਿੰਘ, ਗੁਰਦੀਪ ਸਿੰਘ ਬਠਿੰਡਾ, ਬਾਵਾ ਸਿੰਘ ਰੋਡੇ, ਜਗਸੀਰ ਸਿੰਘ ਰੋਡੇ ਮੀਤ ਪ੍ਰਧਾਨ ਆਈ.ਪੀ.ਡੀ. ਜਥੇਦਾਰ ਬੂਟਾ ਸਿੰਘ ਰਣਸੀਂਹ ਕੇ ਕਲਾਂ, ਮਨਪ੍ਰੀਤ ਸਿੰਘ ਧਾਲੀਵਾਲ ਓ.ਐਸ.ਡੀ. ਕੁਲਤਾਰ ਸਿੰਘ ਸੰਧਵਾਂ, ਫੈਡਰੇਸ਼ਨ ਪ੍ਰਧਾਨ ਦਲੇਰ ਸਿੰਘ ਡੋਡ, ਬਾਬਾ ਗੁਰਦਿਆਲ ਸਿੰਘ, ਬਾਬਾ ਗੁਰਪ੍ਰੀਤ ਸਿੰਘ ਰਾਜੇਆਣਾ, ਬਾਬਾ ਖ਼ੁਸ਼ਦਿਲ ਸਿੰਘ, ਬਾਬਾ ਬਲਵਿੰਦਰ ਸਿੰਘ ਖੁਮਾਣੀਸਰ ਸਾਹਿਬ, ਬਾਬਾ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸੰਤ ਖ਼ਾਲਸਾ ਰੋਡੇ, ਜਥੇਦਾਰ ਬਾਬਾ ਅਜੀਤ ਸਿੰਘ, ਜਥੇਦਾਰ ਬਾਬਾ ਬੋਹੜ ਸਿੰਘ ਦਮਦਮੀ ਟਕਸਾਲ, ਸਤਿੰਦਰ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਗੁਰਪ੍ਰੀਤ ਸਿੰਘ ਇੰਚਾਰਜ ਫਲਾਇੰਗ ਸੁਕਐਡ, ਬਲਕਾਰ ਸਿੰਘ ਮੈਨੇਜਰ, ਗੁਰਪ੍ਰੀਤ ਸਿੰਘ ਨੱਥੂਵਾਲਾ, ਕੁਲਵੰਤ ਸਿੰਘ ਡੇਮਰੂ, ਮਨਜੀਤ ਸਿੰਘ ਕੋਕਰੀ, ਲਖਵਿੰਦਰ ਸਿੰਘ ਬਟਾਲਾ, ਦਲਜੀਤ ਸਿੰਘ, ਰਘਬੀਰ ਸਿੰਘ ਵਾਲਸਾਲ, ਰਘਬੀਰ ਸਿੰਘ ਮਾਲੜੀ, ਪਰਮਜੀਤ ਸਿੰਘ ਬਿਆਸ ਯੂ.ਕੇ., ਸੰਤ ਚਮਕੌਰ ਸਿੰਘ ਪੰਜ ਗਰਾਈਆਂ, ਬਾਬਾ ਬਲਵਿੰਦਰ ਸਿੰਘ ਤੇ ਬਾਬਾ ਜਗਤਾਰ ਸਿੰਘ ਕਾਰ ਸੇਵਾ ਸ੍ਰੀ ਅੰਮਿ੍ਤਸਰ ਸਾਹਿਬ, ਤੀਰਥ ਸਿੰਘ ਮਾਲਾ, ਭੋਲਾ ਸਿੰਘ ਘਣੀਏ ਵਾਲਾ, ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਜਥੇਦਾਰ ਤਰਸੇਮ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜੁਗਰਾਜ ਸਿੰਘ ਲੰਗੇਆਣਾ, ਹਾਕਮ ਸਿੰਘ ਕੋਠਾ ਗੁਰੂ, ਭਾਈ ਬਲਜਿੰਦਰ ਸਿੰਘ ਕਿਲੀ, ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਬੀਬੀ ਚਰਨਜੀਤ ਕੌਰ, ਹਰਜਿੰਦਰ ਸਿੰਘ, ਚੇਅਰਮੈਨ ਰੋਡੇ ਜਥੇਦਾਰ ਦਲੀਪ ਸਿੰਘ ਚਕਰ, ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ, ਬਾਬਾ ਜਤਿੰਦਰ ਸਿੰਘ ਐਕਟਿੰਗ ਪ੍ਰਧਾਨ ਆਈ.ਪੀ.ਡੀ. ਆਦਿ ਹਾਜ਼ਰ ਸਨ |
ਸੰਤ ਜਰਨੈਲ ਸਿੰਘ ਦੇ ਵੱਡੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ ਨੂੰ ਅੰਤਿਮ ਵਿਦਾਇਗੀ <br/>
ਅਜੀਤ ਡੈਸਕ
03-11-2025