11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੰਜਾਬ ਯੂਨੀਵਰਸਿਟੀ ਦੀ ਖ਼ੁਦਮੁਖ਼ਤਿਆਰੀ 'ਤੇ ਹਮਲਾ-ਖਹਿਰਾ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਚੰਡੀਗੜ੍ਹ, 2 ਨਵੰਬਰ (ਅਜੀਤ ਬਿਊਰੋ)- ਪੰਜਾਬ ਯੂਨੀਵਰਸਿਟੀ ਬਾਰੇ ਕੇਂਦਰ ਦੇ ਫੈਸਲੇ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 'ਗਿਣੀ-ਮਿਣੀ ਸਾਜ਼ਿਸ਼' ਕਰਾਰ ਦਿੱਤਾ ਹੈ ਜੋ ਇਸ ਨਾਮਵਰ ਸੰਸਥਾ 'ਤੇ ਕੇਂਦਰੀ ਨਿਯੰਤਰਨ ਕਰਨ ਲਈ ਹੈ, ਇਸ ਦੇ ਸੁਤੰਤਰ ਸੁਭਾਅ ਨੂੰ ਖੋਹ ਕੇ ਦਿੱਲੀ ਦੇ ਮਾਲਕਾਂ ਦੇ ਹੱਥਾਂ ਵਿਚ ਸੱਤਾ ਸੌਂਪਣ ਲਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਪੰਜਾਬ ਦੇ ਸਿੱਖਿਅਕਾਂ, ਸਾਬਕਾ ਵਿਦਿਆਰਥੀਆਂ ਅਤੇ ਚੁਣੇ ਹੋਏ ਵਿਧਾਇਕਾਂ ਦੀ ਆਵਾਜ਼ ਕਮਜ਼ੋਰ ਹੋਵੇਗੀ ਸਗੋਂ ਅਜਿਹੇ ਫੈਸਲਿਆਂ ਵਿਚ ਵਿਚਾਰਧਾਰਕ ਦਖਲਅੰਦਾਜ਼ੀ ਦਾ ਰਾਹ ਵੀ ਖੁੱਲ੍ਹੇਗਾ। ਇਹ ਨੋਟੀਫ਼ਿਕੇਸ਼ਨ ਸਾਡੇ ਸੰਵਿਧਾਨ ਵਿਚ ਸ਼ਾਮਲ ਸੰਘਵਾਦ ਦੀ ਭਾਵਨਾ ਦਾ ਮਜ਼ਾਕ ਉਡਾਉਂਦਾ ਹੈ ਅਤੇ ਪੰਜਾਬ ਦੇ ਬੇਟੇ-ਬੇਟੀਆਂ ਨੂੰ ਧੋਖਾ ਦਿੰਦਾ ਹੈ ਜਿਨ੍ਹਾਂ ਨੇ ਇਸ ਸੰਸਥਾ ਨੂੰ ਇੱਕ-ਇੱਕ ਇੱਟ ਨਾਲ ਬਣਾਇਆ ਸੀ।

Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ 2 ਜਣੇ ਕਾਬੂ, ਪਰਚਾ ਦਰਜ ਅਗਲੀ ਖ਼ਬਰ ਯੂਨੀਵਰਸਿਟੀ ਸੈਨੇਟ ਭੰਗ ਕਰਨਾ ਕੇਂਦਰ ਦੀ ਪੰਜਾਬੀਆਂ ਨਾਲ ਧੱਕੇਸ਼ਾਹੀ-ਲੱਖੋਵਾਲ
Ad Position 24