03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਾਕਿ ਤੋਂ ਆਈ 250 ਕਰੋੜ ਦੀ ਹੈਰੋਇਨ ਸਮੇਤ ਨਾਮੀ ਨਸ਼ਾ ਤਸਕਰ ਕਾਬੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਫ਼ਿਰੋਜ਼ਪੁਰ/ਮਮਦੋਟ, 22 ਨਵੰਬਰ (ਗੁਰਿੰਦਰ ਸਿੰਘ, ਰਾਜਿੰਦਰ ਸਿੰਘ ਹਾਂਡਾ)-ਐਂਟੀ ਨਾਰਕੋਟਿਕ ਟਾਸਕ ਫੋਰਸ ਫ਼ਿਰੋਜ਼ਪੁਰ ਰੇਂਜ ਵਲੋਂ ਬੀਤੀ ਰਾਤ ਸੰਖੇਪ ਮੁਕਾਬਲੇ ਉਪਰੰਤ ਪਾਕਿਸਤਾਨ ਤੋਂ ਮੰਗਵਾਈ 50 ਕਿੱਲੋ ਤੋਂ ਵੱਧ ਹੈਰੋਇਨ ਦੀ ਵੱਡੀ ਖੇਪ ਸਮੇਤ ਇਕ ਨਾਮੀ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ | ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 250 ਕਰੋੜ ਰੁਪਏ ਦੱਸੀ ਜਾ ਰਹੀ ਹੈ | ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਏ.ਐਨ.ਟੀ.ਐਫ਼. ਫ਼ਿਰੋਜ਼ਪੁਰ ਰੇਂਜ ਦੇ ਏ.ਆਈ.ਜੀ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਏ.ਐਨ.ਟੀ.ਐਫ. ਫ਼ਿਰੋਜ਼ਪੁਰ ਰੇਂਜ ਨੂੰ ਜਾਣਕਾਰੀ ਮਿਲੀ ਸੀ ਕਿ ਐਨ.ਡੀ.ਪੀ.ਐਸ. ਐਕਟ ਅਤੇ ਆਬਕਾਰੀ ਐਕਟ ਦੇ 8 ਕੇਸਾਂ 'ਚੋਂ ਹਾਲ ਹੀ 'ਚ 3 ਨਵੰਬਰ ਨੂੰ ਕਪੂਰਥਲਾ ਜੇਲ੍ਹ ਤੋਂ ਰਿਹਾਅ ਹੋਇਆ ਸੰਦੀਪ ਸਿੰਘ ਉਰਫ਼ ਸੀਪਾ ਪੁੱਤਰ ਜੁਗਿੰਦਰ ਸਿੰਘ ਵਾਸੀ ਪਿੰਡ ਛੰਨਾ ਸ਼ੇਰ ਸਿੰਘ ਵਾਲਾ ਥਾਣਾ ਤਲਵੰਡੀ ਚੌਧਰੀਆਂ ਕਪੂਰਥਲਾ ਫਿਰ ਤੋਂ ਨਸ਼ਾ ਤਸਕਰੀ ਦੀ ਤਾਕ ਵਿਚ ਹੈ, ਜਿਸ 'ਤੇ ਡੀ.ਐਸ.ਪੀ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਉਕਤ ਸੰਦੀਪ ਸਿੰਘ 'ਤੇ ਨਜ਼ਰ ਰੱਖੀ ਜਾ ਰਹੀ ਸੀ ਤਾਂ ਬੀਤੇ ਦਿਨ ਖ਼ੁਫ਼ੀਆ ਜਾਣਕਾਰੀ ਮਿਲੀ ਕਿ ਉਕਤ ਵਿਅਕਤੀ ਵਲੋਂ ਜਲਾਲਾਬਾਦ ਦੇ ਸਰਹੱਦੀ ਪਿੰਡ ਬੱਗੇ ਕੇ ਉਤਾੜ ਤੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਇਕੱਠੀ ਕੀਤੀ ਹੈ | ਮਿਲੀ ਸੂਚਨਾ 'ਤੇ ਸਬ ਇੰਸਪੈਕਟਰ ਹਰਦੇਵ ਸਿੰਘ ਦੀ ਅਗਵਾਈ ਹੇਠ ਏ.ਐਨ.ਟੀ.ਐਫ਼. ਦੀ ਟੀਮ ਵਲੋਂ ਕੀਆ ਸੈਲਟੋਸ ਕਾਰ ਨੰਬਰ ਪੀ.ਬੀ. 09 ਏ.ਕਿਊ. 3598 ਵਿਚ ਸਵਾਰ ਉਕਤ ਨਸ਼ਾ ਤਸਕਰ ਨੂੰ ਫ਼ਿਰੋਜ਼ਪੁਰ ਆਉਂਦੇ ਰੋਕਿਆ ਤਾਂ ਉਸ ਵਲੋਂ ਪਾਰਟੀ 'ਤੇ ਗੱਡੀ ਚੜ੍ਹਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ | ਜਿਸ ਦਾ ਟੀਮ ਵਲੋਂ ਪਿਛਾ ਕਰਨ 'ਤੇ ਸੰਖੇਪ ਮੁਕਾਬਲੇ ਤੋਂ ਬਾਅਦ ਮਮਦੋਟ ਥਾਣੇ ਅਧੀਨ ਪੈਂਦੇ ਪਿੰਡ ਚਾਉ ਕੇ ਨੇੜੇ ਕਾਬੂ ਕਰਕੇ ਕਾਰ ਦੀ ਕੀਤੀ ਤਲਾਸ਼ੀ ਦੌਰਾਨ 50 ਕਿੱਲੋ 14 ਗਰਾਮ ਹੈਰੋਇਨ ਬਰਾਮਦ ਹੋਈ | ਇਸ ਸੰਬੰਧੀ ਥਾਣਾ ਏ.ਐਨ.ਟੀ.ਐਫ਼. ਐਸ.ਏ.ਐਸ. ਨਗਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਇਸ ਮੌਕੇ ਡੀ.ਐਸ.ਪੀ. ਭੁਪਿੰਦਰ ਸਿੰਘ, ਡੀ.ਐਸ.ਪੀ. ਜਸਬੀਰ ਸਿੰਘ ਪੰਨੂ, ਸਬ ਇੰਸਪੈਕਟਰ ਹਰਦੇਵ ਸਿੰਘ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਾਜਪਾ ਮਹਿਲਾ ਮੋਰਚਾ ਵਲੋਂ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ <br/> ਅਗਲੀ ਖ਼ਬਰ ਸਕੂਲਾਂ 'ਚ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਤਾਂ ਹੀ ਸਾਡਾ ਦੇਸ਼ ਮਜ਼ਬੂਤ ਹੋਵੇਗਾ-ਰਾਜਪਾਲ ਕਟਾਰੀਆ <br/>
Ad Position 24