ਬੰਗਲੁਰੂ, 22 ਨਵੰਬਰ (ਪੀ.ਟੀ.ਆਈ.)-ਸ਼ਹਿਰ ਦੇ ਪੁਲਿਸ ਕਮਿਸ਼ਨਰ ਸੀਮੰਤ ਕੁਮਾਰ ਸਿੰਘ ਨੇ ਸਨਿਚਰਵਾਰ ਨੂੰ ਇਥੇ ਕਿਹਾ ਕਿ ਸ਼ਹਿਰ ਵਿਚ 7.11 ਕਰੋੜ ਰੁਪਏ ਦੀ ਡਕੈਤੀ ਦੇ ਸੰਬੰਧ ਵਿਚ ਇੱਕ ਪੁਲਿਸ ਕਾਂਸਟੇਬਲ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ¢ ਇਸ ਸਨਸਨੀਖੇਜ਼ ਡਕੈਤੀ ਜਿਸ ਵਿਚ ਆਰ.ਬੀ.ਆਈ ਅਧਿਕਾਰੀਆਂ ਦੇ ਰੂਪ ਵਿੱਚ ਇੱਕ ਗਿਰੋਹ ਏ.ਟੀ.ਐਮ ਕੈਸ਼ ਵੈਨ 'ਚੋਂ ਪੈਸੇ ਲੈ ਕੇ ਭੱਜ ਗਿਆ, ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 5.76 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ ਅਤੇ ਬਾਕੀ ਰਕਮ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ¢ ਪੁਲਿਸ ਸੂਤਰਾਂ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਕਾਂਸਟੇਬਲ ਅੰਨੱਪਾ ਨਾਇਕ, ਸੀ.ਐੱਮ.ਐੱਸ ਇਨਫੋ ਸਿਸਟਮਜ਼ ਦਾ ਸਾਬਕਾ ਕਰਮਚਾਰੀ ਜ਼ੇਵੀਅਰ ਅਤੇ ਗੱਡੀ ਇੰਚਾਰਜ ਗੋਪੀ ਸ਼ਾ.ਮਲ ਹਨ¢ ਜਾਣਕਾਰੀ ਅਨੁਸਾਰ 19 ਨਵੰਬਰ ਨੂੰ ਅਣਪਛਾਤੇ ਵਿਅਕਤੀਆਂ ਨੇ ਕਥਿਤ ਤÏਰ 'ਤੇ ਆਰ.ਬੀ.ਆਈ ਅਧਿਕਾਰੀਆਂ ਦੇ ਰੂਪ ਵਿਚ ਇਥੇ ਇੱਕ ਏ.ਟੀ.ਐੱਮ ਕੈਸ਼ ਵੈਨ ਨੂੰ ਰੋਕਿਆ ਅਤੇ 7 ਕਰੋੜ ਤੋਂ ਵੱਧ ਦੀ ਨਕਦੀ ਲੁੱਟ ਕੇ ਲੈ ਗਏ, ਜੋ ਕਿ ਸ਼ਹਿਰ ਵਿੱਚ ਸ਼ਾਇਦ ਸਭ ਤੋਂ ਵੱਡੀ ਡਕੈਤੀ ਦੱਸੀ ਜਾ ਰਹੀ ਹੈ¢ ਇਹ ਘਟਨਾ ਉਦੋਂ ਵਾਪਰੀ ਜਦੋਂ ਸੀ.ਐੱਮ.ਐੱਸ ਇਨਫੋ ਸਿਸਟਮਜ਼ ਗੱਡੀ ਜੇ.ਪੀ ਨਗਰ ਵਿਚ ਇੱਕ ਨਿੱਜੀ ਬੈਂਕ ਸ਼ਾਖਾ ਤੋਂ ਨਕਦੀ ਲੈ ਕੇ ਜਾ ਰਹੀ ਸੀ¢ ਅਪਰਾਧੀ ਭਾਰਤ ਸਰਕਾਰ ਦੇ ਸਟਿੱਕਰ ਵਾਲੀ ਇੱਕ ਕਾਰ ਵਿੱਚ ਆਏ, ਵੈਨ ਨੂੰ ਰੋਕਿਆ, ਇਹ ਦਾਅਵਾ ਕਰਦੇ ਹੋਏ ਕਿ ਉਨ੍ਹਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਲੋੜ ਹੈ ਅਤੇ ਸਟਾਫ ਨੂੰ ਨਕਦੀ ਸਮੇਤ ਆਪਣੀ ਗੱਡੀ ਵਿੱਚ ਜਬਰੀ ਬਿਠਾ ਲਿਆ¢ ਉਨ੍ਹਾਂ ਨੇ ਬਾਅਦ ਵਿੱਚ ਡੇਅਰੀ ਸਰਕਲ ਦੇ ਨੇੜੇ ਸਟਾਫ ਨੂੰ ਛੱਡ ਦਿੱਤਾ ਅਤੇ ਨਕਦੀ ਲੈ ਕੇ ਭੱਜ ਗਏ |