17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਆਈਵੀ ਵਰਲਡ ਸਕੂਲ 'ਚ ਇੰਟਰ ਹਾਊਸ ਹਿੰਦੀ ਭਾਸ਼ਨ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 23-11-2025
ਜਲੰਧਰ, 22 ਨਵੰਬਰ (ਪਵਨ ਖਰਬੰਦਾ)-ਵਾਸਲ ਐਜੂਕੇਸ਼ਨ ਦੀ ਅਗਵਾਈ ਹੇਠ ਆਈਵੀ ਵਰਲਡ ਸਕੂਲ ਵਲੋਂ ਇੰਟਰ-ਹਾਊਸ ਭਾਸ਼ਨ ਮੁਕਾਬਲਾ ਕਰਵਾਇਆ ਗਿਆ¢ ਸਕੂਲ ਦੇ ਚਾਰੇ ਹੀ ਹਾਊਸਾਂ ਦੇ ਵਿਦਿਆਰਥੀਆਂ ਨੇ ਇਸ 'ਚ ਭਾਗ ਲਿਆ ¢ ਭਾਗੀਦਾਰਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ-ਭਵਿੱਖ ਦੀ ਤਕਨੀਕ, ਪਲਾਸਟਿਕ-ਮੁਕਤ ਭਾਰਤ, ਸਵੱਛਤਾ ਅਭਿਆਨ, ਸਾਇਬਰ ਸੁਰੱਖਿਆ, ਸੜਕ ਸੁਰੱਖਿਆ-ਸਾਡੀ ਜ਼ਿੰਮੇਵਾਰੀ ਅਤੇ ਚੰਦਰਯਾਨ-3-ਭਾਰਤ ਦੀ ਉਪਲੱਬਧੀ ਵਰਗੇ ਸਮਕਾਲੀ ਅਤੇ ਮਹੱਤਵਪੂਰਨ ਵਿਸ਼ਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ¢ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੇ ਦਿ੍ੜ੍ਹ ਉਚਾਰਨ, ਮੰਚ ਦੀ ਪੇਸ਼ਕਾਰੀ ਅਤੇ ਭਾਵਨਾਤਮਕ ਅਭਿਵਿਅਕਤੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ¢ ਭਾਗੀਦਾਰਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਜੋਸ਼ ਨਾਲ ਭਾਸ਼ਣ ਦਿੱਤੇ | ਇਸ ਦੌਰਾਨ ਖਾਵਿਆ ਭਾਟੀਆ (ਵਿਨਰਜ਼ ਹਾਊਸ) ਨੇ ਪਹਿਲਾ, ਅਨਾਇਆ ਸ਼ਰਮਾ (ਅਚੀਵਰਜ਼ ਹਾਊਸ) ਨੇ ਦੂਸਰਾ ਸਥਾਨ, ਅਨਾਇਆ ਚੌਹਾਨ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਅਰਸ਼ਦੀਪ ਕੌਰ ਨੂੰ ਵੀ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਗਿਆ¢ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਪ੍ਰਧਾਨ ਸ੍ਰੀਮਤੀ ਈਨਾ ਵਾਸਲ, ਸੀਈਓ ਸ੍ਰੀ ਰਾਘਵ ਵਾਸਲ ਅਤੇ ਡਾਇਰੈਕਟਰ ਸ੍ਰੀਮਤੀ ਅਦਿਤੀ ਵਾਸਲ ਨੇ ਸਾਰੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦੀ ਇਸ ਉਤਸ਼ਾਹਭਰੀ ਭਾਗੀਦਾਰੀ ਦੀ ਸ਼ਲਾਘਾ ਕੀਤੀ ¢
Ad Position 22
No active advertisement
ਪਿਛਲੀ ਖ਼ਬਰ ਬੈਂਗਲੁਰੂ 'ਚ 7 ਕਰੋੜ ਦੀ ਡਕੈਤੀ ਮਾਮਲੇ 'ਚ ਪੁਲਿਸ ਕਾਂਸਟੇਬਲ ਸਮੇਤ 3 ਗਿ੍ਫ਼ਤਾਰ <br/> ਅਗਲੀ ਖ਼ਬਰ ਟ੍ਰੈਫ਼ਿਕ ਪੁਲਿਸ ਚਲਾਨ ਕੱਟਣ 'ਚ ਮਸਤ... ਪੁਲਿਸ ਦੀ ਢਿੱਲ ਕਾਰਨ ਬੱਸ ਚਾਲਕ ਸੜਕ ਵਿਚਕਾਰ ਬੱਸਾਂ ਖੜ੍ਹੀਆਂ ਕਰਕੇ ਸ਼ਰੇਆ...
Ad Position 24