25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਅਮੀਰਾਤ ਦੀ ਦੁਬਈ-ਹੈਦਰਾਬਾਦ ਉਡਾਣ ਨੂੰ ਬੰਬ ਦੀ ਧਮਕੀ

Ad Position 21
No active advertisement
ਅਜੀਤ ਡੈਸਕ 06-12-2025
ਹੈਦਰਾਬਾਦ, 5 ਦਸੰਬਰ (ਏਜੰਸੀ)-ਇਥੋਂ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਧਮਕੀ ਭਰਿਆ ਈਮੇਲ ਆਇਆ ਜਿਸ ਵਿਚ ਅਮੀਰਾਤ ਦੀ ਦੁਬਈ-ਹੈਦਰਾਬਾਦ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਹਵਾਈ ਅੱਡੇ 'ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਵਜੋਂ ਜਾਂਚ ਕੀਤੀ ਗਈ | ਜਾਣਕਾਰੀ ਅਨੁਸਾਰ 5 ਦਸੰਬਰ ਨੂੰ ਦੁਬਈ ਤੋਂ ਹੈਦਰਾਬਾਦ ਉਡਾਣ ਈ ਕੇ526 'ਚ ਅੱਜ ਸਵੇਰੇ 7.30 ਵਜੇ ਹੈਦਰਾਬਾਦ ਹਵਾਈ ਅੱਡੇ 'ਤੇ ਈਮੇਲ ਆਇਆ | ਇਹ ਉਡਾਣ ਸਵੇਰੇ 8.30 ਵਜੇ ਹੈਦਰਾਬਾਦ 'ਚ ਸੁਰੱਖਿਅਤ ਉਤਰੀ | ਇਸ ਤੋਂ ਬਾਅਦ ਜਹਾਜ਼ ਵਿਚਲੇ ਸਾਮਾਨ ਤੇ ਯਾਤਰੀਆਂ ਦੀ ਜਾਂਚ ਕੀਤੀ ਗਈ | ਇਸ ਮÏਕੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਤਿਆਰ ਕੀਤੀਆਂ ਗਈਆਂ ਤੇ ਬੰਬ ਤੇ ਡÏਗ ਸਕੁਐਡ ਨੇ ਜਾਂਚ ਕੀਤੀ | ਬੋਇੰਗ 777-300ਈਆਰ (ਟਵਿਨ-ਜੈੱਟ) ਦੀ ਫਲਾਈਟ ਈਕੇ526 ਨੇ ਸਵੇਰੇ 3.51 ਵਜੇ ਦੁਬਈ ਤੋਂ ਉਡਾਣ ਭਰੀ ਸੀ |

Ad Position 22
No active advertisement
ਪਿਛਲੀ ਖ਼ਬਰ ਤਿੰਨ ਦਿਨਾਂ 'ਚ ਆਮ ਵਾਂਗ ਹੋ ਜਾਵੇਗਾ ਸੰਚਾਲਨ-ਨਾਇਡੂ ਅਗਲੀ ਖ਼ਬਰ ਲਾਲ ਕਿਲ੍ਹਾ ਧਮਾਕਾ ਕੇਸ ਸ਼ੋਇਬ ਦੀ ਐੱਨ.ਆਈ.ਏ. ਹਿਰਾਸਤ 10 ਦਿਨ ਵਧਾਈ
Ad Position 24