ਦੋਰਾਹਾ (ਲੁਧਿਆਣਾ), 6 ਦਸੰਬਰ (ਮਨਜੀਤ ਸਿੰਘ ਗਿੱਲ)-ਗੁਰਦੇ ਦੀ ਪੱਥਰੀ ਦੀ ਬਿਮਾਰੀ ਯੂਰਨਰੀ ਪ੍ਰਣਾਲੀ ਦੀ ਸਭ ਤੋਂ ਆਮ ਸਮੱਸਿਆਵਾਂ 'ਚੋਂ ਇਕ ਹੈ | ਇਸ ਬਿਮਾਰੀ ਦਾ ਬਿਨਾਂ ਚੀਰੇ ਤੋਂ ਕਿਰਨਾਂ ਨਾਲ ਦਰਦ ਰਹਿਤ ਅਤੇ ਸੁਰੱਖਿਅਤ ਇਲਾਜ ਸੰਭਵ ਹੈ | ਇਹ ਵਿਚਾਰ ਸਿੱਧੂ ਹਸਪਤਾਲ ਦੋਰਾਹਾ ਦੇ ਸਰਜਰੀ ਵਿਭਾਗ ਦੇ ਮੁਖੀ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਪ੍ਰਗਟ ਕਰਦਿਆਂ ਦੱਸਿਆ ਕਿ ਸ਼ਾਕ ਵੇਵ ਲਿਥੋਟਰਿਸਪੀ ਭਾਵ ਕਿਰਨਾਂ ਨਾਲ ਪੱਥਰੀ ਨੂੰ ਗੁਰਦੇ ਦੇ ਅੰਦਰ ਹੀ ਛੋਟੇ-ਛੋਟੇ ਟੁਕੜਿਆਂ ਵਿਚ ਤੋੜ ਦਿੱਤਾ ਜਾਂਦਾ ਹੈ ਅਤੇ ਇਹ ਟੁਕੜੇ ਪਿਸ਼ਾਬ ਦੇ ਰਸਤੇ ਰਾਹੀਂ ਬਾਹਰ ਨਿਕਲ ਜਾਂਦੇ ਹਨ | ਇਸ ਤਕਨੀਕ ਰਾਹੀਂ ਬਿਨਾਂ ਚੀਰੇ ਤੋਂ ਗੁਰਦੇ ਦੀਆਂ ਪੱਥਰੀਆਂ ਦਾ ਦਰਦ ਰਹਿਤ ਸਫਲ ਇਲਾਜ ਕੀਤਾ ਜਾਂਦਾ ਹੈ | ਮਰੀਜ਼ ਨੂੰ ਹਸਪਤਾਲ ਵਿਚ ਭਰਤੀ ਰਹਿਣ ਦੀ ਲੋੜ ਨਹੀਂ ਪੈਂਦੀ | ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਤਕਰੀਬਨ 35 ਸਾਲਾਂ ਤੋਂ ਸਿੱਧੂ ਹਸਪਤਾਲ ਵਿਖੇ ਸਾਕ ਵੇਵ ਲਿਥੋਟਰਿਸਪੀ ਵਿਧੀ ਰਾਹੀਂ ਸਫਲ ਇਲਾਜ ਕੀਤਾ ਜਾ ਰਿਹਾ ਹੈ | ਇਸ ਮੌਕੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਹਰਜੋਤ ਕੌਰ ਸਿੱਧੂ, ਡਾਕਟਰ ਹਰਜਿੰਦਰ ਸਿੰਘ, ਹਸਪਤਾਲ ਪ੍ਰਬੰਧਕ ਅਮਿਤ ਸ਼ਰਮਾ, ਅਵਤਾਰ ਸਿੰਘ ਤੇ ਹਸਪਤਾਲ ਦੀ ਸਮੁੱਚੀ ਟੀਮ ਮੌਜੂਦ ਸੀ |
ਗੁਰਦੇ ਦੀ ਪੱਥਰੀ ਦੀ ਬਿਮਾਰੀ ਦਾ ਕਿਰਨਾਂ ਨਾਲ ਇਲਾਜ ਸੰਭਵ-ਡਾ: ਸਿੱਧੂ <br/>
ਅਜੀਤ ਡੈਸਕ
07-12-2025