14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਫ਼ਾਜ਼ਿਲਕਾ ਅਨਾਜ ਮੰਡੀ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ 4 ਸਾਲਾ ਮਾਸੂਮ ਭਤੀਜਾ ਵੀ ਹੋਇਆ ਜ਼ਖ਼ਮੀ

ਫ਼ਾਜ਼ਿਲਕਾ, 14 ਅਗਸਤ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੀ ਅਨਾਜ ਮੰਡੀ ’ਚ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਥੇ 25 ਸਾਲਾ ਨੌਜਵਾਨ ਸੌਰਵ ਕੁਮਾਰ ਦਾ ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਹੈ। ਹਮਲੇ ਦੌਰਾਨ ਸੌਰਵ ਕੁਮਾਰ ਦਾ 4 ਸਾਲਾ ਮਾਸੂਮ ਭਤੀਜਾ ਵੀ ਜ਼ਖ਼ਮੀ ਹੋ ਗਿਆ।

Ad Position 21
No active advertisement
ਸੌਰਵ ਕੁਮਾਰ 15-08-2026
ਫ਼ਾਜ਼ਿਲਕਾ, 14 ਅਗਸਤ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੀ ਅਨਾਜ ਮੰਡੀ ’ਚ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਥੇ 25 ਸਾਲਾ ਨੌਜਵਾਨ ਸੌਰਵ ਕੁਮਾਰ ਦਾ ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਹੈ। ਹਮਲੇ ਦੌਰਾਨ ਸੌਰਵ ਕੁਮਾਰ ਦਾ 4 ਸਾਲਾ ਮਾਸੂਮ ਭਤੀਜਾ ਵੀ ਜ਼ਖ਼ਮੀ ਹੋ ਗਿਆ। ਮ੍ਰਿਤਕ ਸੌਰਵ ਕੁਮਾਰ ਵਾਸੀ ਆਰੀਆ ਨਗਰ ਦੇ ਪਿਤਾ ਸੰਦੀਪ ਸਿੰਘ ਅਤੇ ਮਾਤਾ ਦੁਰਗਾ ਰਾਣੀ ਨੇ ਦੱਸਿਆ ਕਿ ਸੌਰਵ ਆਪਣੇ 4 ਸਾਲਾ ਭਤੀਜੇ ਨੂੰ ਨਾਲ ਲੈ ਕੇ ਲੱਸੀ ਲੈਣ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਅਨਾਜ ਮੰਡੀ ਨੇੜੇ ਘਾਤ ਲਗਾ ਕੇ ਬੈਠੇ ਕੁਝ ਨੌਜਵਾਨਾਂ ਨੇ ਉਸ ’ਤੇ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਰਿਵਾਰ ਮੁਤਾਬਿਕ ਹਮਲਾਵਰਾਂ ਨੇ ਸੌਰਵ ’ਤੇ ਇੰਨੇ ਵਾਰ ਕੀਤੇ ਕਿ ਉਸ ਦੇ ਹੱਥਾਂ, ਪੈਰਾਂ, ਸਿਰ, ਮੂੰਹ ਅਤੇ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ। ਹਮਲੇ ਕਾਰਨ ਸੌਰਵ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਉਸ ਦੇ ਮਾਸੂਮ ਭਤੀਜੇ ਨੂੰ ਵੀ ਸੱਟਾਂ ਲੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫ਼ਾਜ਼ਿਲਕਾ ਦੇ ਡੀ.ਐੱਸ.ਪੀ. ਬੀ.ਐੱਸ.ਰੰਧਾਵਾ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਸੰਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਡੀ.ਐੱਸ.ਪੀ. ਰੰਧਾਵਾ ਨੇ ਦੱਸਿਆ ਕਿ ਪੁਲਿਸ ਵਲੋਂ 4 ਤੋਂ 5 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਤਲ ਦੇ ਅਸਲ ਕਾਰਨਾਂ ਦਾ ਵੀ ਪਤਾ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਤੇ ਗ਼ਰੀਬਾਂ ਦੇ ਹਿਤਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ-ਸ਼ਿਵਰਾਜ ਚੌਹਾਨ ਅਗਲੀ ਖ਼ਬਰ ਗ੍ਰੇਟਰ ਨੋਇਡਾ ’ਚ 25 ਏਕੜ ’ਚ ਸੋਨਾਲੀਕਾ ਬਣਾਏਗਾ ਗਲੋਬਲ ਆਰ.ਐਂਡ.ਡੀ. ਸੈਂਟਰ
Ad Position 24