14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗ੍ਰੇਟਰ ਨੋਇਡਾ ’ਚ 25 ਏਕੜ ’ਚ ਸੋਨਾਲੀਕਾ ਬਣਾਏਗਾ ਗਲੋਬਲ ਆਰ.ਐਂਡ.ਡੀ. ਸੈਂਟਰ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ (ਆਈ. ਟੀ.

Ad Position 21
No active advertisement
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸਨਮਾਨਿਤ ਕਰਦੀ ਹੋਈ ਸੋਨਾਲੀਕਾ ਦੀ ਪ੍ਰਬੰਧਕੀ ਟੀਮ। 15-08-2026
ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ (ਆਈ.ਟੀ.ਐਲ.) ਗ੍ਰੇਟਰ ਨੋਇਡਾ ’ਚ 25 ਏਕੜ ਜ਼ਮੀਨ ’ਤੇ ਆਪਣਾ ਨਵਾਂ ਗਲੋਬਲ ਰਿਸਰਚ ਐਂਡ ਡਿਵੈਲਪਮੈਂਟ (ਆਰ.ਐਂਡ.ਡੀ.) ਸੈਂਟਰ ਸਥਾਪਿਤ ਕਰੇਗਾ। ਇਹ ਫੈਸਲਾ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਆਈ.ਟੀ.ਐਲ. ਦੇ ਪ੍ਰਬੰਧਨ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਹ ਨਵਾਂ ਗਲੋਬਲ ਆਰ.ਐਂਡ.ਡੀ. ਸੈਂਟਰ ਖੇਤੀਬਾੜੀ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਨਵੀਂ ਤਕਨਾਲੋਜੀ ਅਤੇ ਕਿਸਾਨ-ਕੇਂਦਰਿਤ ਇਨੋਵੇਸ਼ਨ ਵਿਕਸਤ ਕਰਨ ਲਈ ਇਕ ਆਧੁਨਿਕ ਇੰਜੀਨੀਅਰਿੰਗ ਹੱਬ ਵਜੋਂ ਤਿਆਰ ਕੀਤਾ ਜਾਵੇਗਾ। ਇਸ ਦਾ ਉਦੇਸ਼ ਅਜਿਹੀਆਂ ਤਕਨੀਕਾਂ ਵਿਕਸਤ ਕਰਨਾ ਹੋਵੇਗਾ, ਜੋ ਕਿਸਾਨਾਂ ਦੀ ਉਤਪਾਦਕਤਾ ਵਧਾਉਣ ਤੇ ਖੇਤੀਬਾੜੀ ਨੂੰ ਹੋਰ ਆਧੁਨਿਕ ਬਣਾਉਣ ’ਚ ਮਦਦ ਕਰਨ। ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ ਕਿ ਇਹ ਕੰਪਨੀ ਵਿਚ ਖੇਤੀਬਾੜੀ ਇਨੋਵੇਸ਼ਨ ਦੇ ਅਗਲੇ ਦੌਰ ਨੂੰ ਆਕਾਰ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਕੰਪਨੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਹਿਯੋਗ, ਭਰੋਸੇ ਤੇ ਪ੍ਰੇਰਣਾਦਾਇਕ ਅਗਵਾਈ ਲਈ ਧੰਨਵਾਦੀ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਅਨਾਜ ਮੰਡੀ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ 4 ਸਾਲਾ ਮਾਸੂਮ ਭਤੀਜਾ ਵੀ ਹੋਇਆ ਜ਼ਖ਼ਮੀ ਅਗਲੀ ਖ਼ਬਰ ਭਾਈ ਹਵਾਰਾ ਵਲੋਂ ਜੇਲ੍ਹ ਤੋਂ ਵੀਡੀਓ ਸੰਦੇਸ਼ ਕਿਹਾ, ਅੱਜ ਦਾ ਮਾਰਚ ਸ਼ਾਂਤੀਪੂਰਵਕ ਢੰਗ ਨਾਲ ਕੱਢਿਆ ਜਾਵੇ, ਸ਼ਰਾਰਤੀ ਅਨਸਰਾ...
Ad Position 24